ਪ੍ਰਸ਼ਾਸਨ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਰੋਕੀ
ਜੈਪੁਰ/ਬਿਊਰੋ ਨਿਊਜ਼ : ਪੰਜਾਬ ਤੋਂ ਇੰਦਰਾ ਨਹਿਰ ਰਾਹੀਂ ਮਰੀਆਂ ਮੱਛੀਆਂ ਅਤੇ ਸੱਪਾਂ ਨਾਲ ਦੂਸ਼ਿਤ ਹੋਇਆ ਪਾਣੀ ਰਾਜਸਥਾਨ ਵਿੱਚ ਦਾਖਲ ਹੋ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਵਰਤਦਿਆਂ ਪੀਣ ਵਾਲੇ ਪਾਣੀ ਦੀ ਸਪਲਾਈ ਰੋਕ ਦਿੱਤੀ ਹੈ। ਸ੍ਰੀਗੰਗਾਨਗਰ ਦੇ ਜਨ ਸਿਹਤ ਅਤੇ ਇੰਜਨੀਅਰਿੰਗ ਵਿਭਾਗ (ਪੀਐਚਈਡੀ) ਦੇ ਸੁਪਰਡੈਂਟ ਇੰਜਨੀਅਰ ਵਿਨੋਦ ਜੈਨ ਨੇ ਦੱਸਿਆ ਕਿ ਨਹਿਰ ਦਾ ਪਾਣੀ ਕਾਲਾ ਅਤੇ ਲਾਲ ਰੰਗ ਦਾ ਹੋ ਗਿਆ ਹੈ ਤੇ ਇਸ ਵਿੱਚੋਂ ਬਦਬੂ ਆਉਂਦੀ ਹੈ। ਪਾਣੀ ਵਿਚ ਮਰੀਆਂ ਮੱਛੀਆਂ ਅਤੇ ਸੱਪ ਦਿਖਾਈ ਦਿੱਤੇ ਹਨ ਜਿਸ ਕਾਰਨ ਸਟੋਰੇਜ ਟੈਂਕ ਨੂੰ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ। ઠਉਨ੍ਹਾਂ ਕਿਹਾ ਕਿ ਵਿਭਾਗ ਨੇ ਪਹਿਲਾਂ ਹੀ ਪੀਣ ਵਾਲੇ ਪਾਣੀ ਨੂੰ ਸਟੋਰ ਕੀਤਾ ਹੋਇਆ ਹੈ ਅਤੇ ਅਗਲੇ ਕੁਝ ਦਿਨ ਇਹ ਪਾਣੀ ਸਪਲਾਈ ਕੀਤਾ ਜਾਵੇਗਾ। ਪਾਣੀ ਦੇ ਨਮੂਨੇ ਲਏ ਗਏ ਹਨ। ਸ੍ਰੀਗੰਗਾਨਜਗਰ ਜ਼ਿਲ੍ਹੇ ਦੀ ਰੋਜ਼ਾਨਾ ਪਾਣੀ ਦੀ ਸਪਲਾਈ 50 ਹਜ਼ਾਰ ਕਿਲੋ ਲਿਟਰ ਹੈ। ਪੀਐਚਈਡੀ ਦੇ ਵਧੀਕ ਚੀਫ਼ ਇੰਜਨੀਅਰ ਬੀ ਕ੍ਰਿਸ਼ਨਨ ਨੇ ਦੱਸਿਆ ਕਿ ਬੀਕਾਨੇਰ ਵਿੱਚ ਵੀ ਹਾਲ ਦੀ ਘੜੀ ਨਹਿਰ ਵਿਚੋਂ ਪਾਣੀ ਦੀ ਸਪਲਾਈ ਰੋਕ ਦਿੱਤੀ ਗਈ ਹੈ। ਉਨ੍ਹਾਂ ਕਿਹਾ, ”ਸਾਡੇ ਕੋਲ ਤਾਜ਼ਾ ਪਾਣੀ ਸਟੋਰ ਹਨ। ਆਗਾਮੀ ਕੁਝ ਦਿਨ ਵਿੱਚ ਹਾਲਾਤ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ।” ਪੀਐਚਈਡੀ ਦੇ ਸੁਪਰਡੈਂਟ ਇੰਜਨੀਅਰ ਅਮਰ ਚੰਦ ਗਹਿਲੋਤ ਨੇ ਕਿਹਾ ਕਿ ਪਾਣੀ ਦੇ ਨਮੂਨੇ ਲਏ ਗਏ ਹਨ ਜੋ ਸਥਾਨਕ ਪੱਧਰ ਅਤੇ ਕੌਮੀ ਪ੍ਰਦੂਸ਼ਣ ਕਟਰੋਲ ਬੋਰਡ ਜੈਪੁਰ ਨੂੰ ਜਾਂਚ ਲਈ ਭੇਜੇ ਗਏ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਖਣੀ ਹਿੱਸਿਆਂ ਵਿੱਚ ਨਹਿਰ ਅਧਾਰਤ ਪੀਣ ਵਾਲੇ ਪਾਣੀ ਦੀ ਜਾਂਚ ਅਤੇ ਨਿਗਰਾਨੀ ਕਰਨ ਦੇ ਹੁਕਮ ਦਿੱਤੇ ਸਨ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …