21 ਅਗਸਤ ਤੱਕ ਦਾਖਲ ਕੀਤੇ ਜਾ ਸਕਣਗੇ ਨਾਮਜ਼ਦਗੀ ਪੱਤਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਚੋਣ ਕਮਿਸ਼ਨ ਨੇ 9 ਰਾਜਾਂ ਦੀਆਂ 12 ਰਾਜ ਸਭਾ ਸੀਟਾਂ ਲਈ 3 ਸਤੰਬਰ ਨੂੰ ਚੋਣਾਂ ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਭਾ ਦੀਆਂ 12 ਸੀਟਾਂ ’ਤੇ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ 14 ਅਗਸਤ ਨੂੰ ਜਾਰੀ ਕਰ ਦਿੱਤਾ ਜਾਵੇਗਾ। ਜਦਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ। ਹਰ ਰਾਜ ਸਭਾ ਸੀਟ ਲਈ ਆਉਂਦੀ 3 ਸਤੰਬਰ ਨੂੰ ਚੋਣ ਹੋਵੇਗੀ ਅਤੇ ਉਸੇ ਦਿਨ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਜਿਨ੍ਹਾਂ ਸੂਬਿਆਂ ਵਿਚ ਰਾਜ ਸਭਾ ਸੀਟਾਂ ਲਈ ਚੋਣ ਹੋਣੀ ਹੈ ਉਨ੍ਹਾਂ ਵਿਚ ਅਸਾਮ, ਬਿਹਾਰ, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਰਾਜਸਥਾਨ, ਤਿ੍ਰਪੁਰਾ, ਤੇਲੰਗਾਨਾ ਅਤੇ ਉੜੀਸਾ ਦਾ ਨਾਮ ਸ਼ਾਮਲ ਹੈ। ਧਿਆਨ ਰਹੇ ਕਿ ਕੇਂਦਰੀ ਮੰਤਰੀ ਪਿਊਸ਼ ਗੋਇਲ, ਸਰਬਾਨੰਦ ਸੋਨੇਵਾਲ ਅਤੇ ਜੋਤਿਰਦਿੱਤਿਆ ਰਾਓ ਸਿੰਧੀਆ ਸਮੇਤ ਹੋਰ ਮੈਂਬਰਾਂ ਦੇ ਲੋਕ ਸਭਾ ਮੈਂਬਰ ਚੁਣੇ ਜਾਣ ਕਾਰਨ ਰਾਜ ਸਭਾ ਦੀਆਂ ਸੀਟਾਂ ਖਾਲੀ ਹੋ ਗਈਆਂ ਸਨ ਜਿਨ੍ਹਾਂ ’ਤੇ ਆਉਂਦੀ 3 ਸਤੰਬਰ ਚੋਣ ਕਰਵਾਈ ਜਾਵੇਗੀ।
Check Also
ਚੀਨ ਭਾਰਤ ਦਾ ਦੁਸ਼ਮਣ ਨਹੀਂ, ਸਾਨੂੰ ਕਰਨਾ ਚਾਹੀਦਾ ਮਿਲ ਕੇ ਕੰਮ : ਸੈਮ ਪਿਤਰੋਦਾ
ਨਵੀਂ ਦਿੱਲੀ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਰਾਹੁਲ ਗਾਂਧੀ ਦੇ ਕਰੀਬੀ ਸੈਮ ਪਿਤਰੋਦਾ …