Breaking News
Home / ਭਾਰਤ / ਰਾਹੁਲ ਨੇ ਮੁੜ ਸਾਧਿਆ ਨਰਿੰਦਰ ਮੋਦੀ ‘ਤੇ ਨਿਸ਼ਾਨਾ

ਰਾਹੁਲ ਨੇ ਮੁੜ ਸਾਧਿਆ ਨਰਿੰਦਰ ਮੋਦੀ ‘ਤੇ ਨਿਸ਼ਾਨਾ

Image Courtesy :jagbani(punjabkesar)

ਕਿਹਾ – ਪ੍ਰਧਾਨ ਮੰਤਰੀ ਨੂੰ ਸਿਰਫ ਆਪਣੇ ਅਕਸ ਦੀ ਚਿੰਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਆਗੂ ਰਾਹੁਲ ਗਾਂਧੀ ਇਨੀਂ ਦਿਨੀਂ ਇਕ ਵੀਡੀਓ ਸੀਰੀਜ ‘ਸੱਤਿਆ ਦਾ ਸਫਰ : ਰਾਹੁਲ ਗਾਂਧੀ ਕੇ ਸਾਥ’ ਰਾਹੀਂ ਭਾਰਤ ਨੂੰ ਦਰਪੇਸ਼ ਚੁਣੌਤੀਆਂ ਬਾਰੇ ਦੱਸ ਰਹੇ ਹਨ। ਇਸ ਸੀਰੀਜ ਦੀ ਤੀਸਰੀ ਕਿਸ਼ਤ ਵਿਚ ਰਾਹੁਲ ਨੇ ਚੀਨ ਨਾਲ ਨਜਿਠਣ ਦੇ ਮਾਮਲੇ ਸਬੰਧੀ ਕਿਹਾ ਕਿ ਜੇ ਤੁਸੀਂ ਉਨ੍ਹਾਂ ਨਾਲ ਨਜਿਠਣ ਲਈ ਮਜਬੂਤ ਸਥਿਤੀ ਵਿਚ ਹੋਵੋਂ ਤਾਂ ਹੀ ਤੁਸੀਂ ਕੰਮ ਕਰ ਸਕੋਂਗੇ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੋਲ ਚੀਨ ਨਾਲ ਨਜਿੱਠਣ ਲਈ ਕੋਈ ਪੱਕਾ ਰੋਡਮੈਪ ਨਹੀਂ, ਇਸ ਲਈ ਚੀਨ ਸਾਡੀ ਸਰਹੱਦ ਅੰਦਰ ਦਾਖਲ ਹੋਇਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਪੂਰਾ ਧਿਆਨ ਆਪਣਾ ਅਕਸ ਬਣਾਉਣ ਉਤੇ ਹੈ। ਸਾਰੇ ਅਦਾਰੇ ਇਸ ਕੰਮ ਵਿੱਚ ਲੱਗੇ ਹੋਏ ਹਨ ਅਤੇ ਇਸ ਨਾਲ ਰਾਸ਼ਟਰੀ ਹਿੱਤ ਦਾ ਧਿਆਨ ਨਹੀਂ ਰੱਖਿਆ ਜਾ ਸਕਦਾ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …