ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਜ ਸਭਾ ਦੀਆਂ 57 ਸੀਟਾਂ ਖਾਲੀ ਹੋਈਆਂ ਸਨ ਜਿਨ੍ਹਾਂ ਵਿਚੋਂ 41 ਸੀਟਾਂ ’ਤੇ ਉਮੀਦਵਾਰ ਨਿਰਵਿਰੋਧ ਚੁਣੇ ਗਏ। ਅੱਜ ਚਾਰ ਰਾਜਾਂ ਦੀਆਂ 16 ਰਾਜ ਸਭਾ ਸੀਟਾਂ ਲਈ ਵੋਟਾਂ ਪਈਆਂ। ਇਨ੍ਹਾਂ ਵਿਚ ਰਾਜਸਥਾਨ ਦੀਆਂ 4, ਹਰਿਆਣਾ ਦੀਆਂ 2, ਮਹਾਰਾਸ਼ਟਰ ਦੀਆਂ 6 ਅਤੇ ਕਰਨਾਟਕ ਦੀਆਂ 4 ਸੀਟਾਂ ਸ਼ਾਮਲ ਹਨ। ਰਾਜ ਸਭਾ ਦੀਆਂ 16 ਸੀਟਾਂ ਲਈ ਅੱਜ ਪਈਆਂ ਵੋਟਾਂ ਦੀ ਗਿਣਤੀ ਫ਼ਿਲਹਾਲ ਰੋਕ ਦਿੱਤੀ ਗਈ। ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਕਮਿਸ਼ਨਰ ਨੂੰ ਮਿਲ ਕੇ ਹਰਿਆਣਾ ਅਤੇ ਮਹਾਰਾਸ਼ਟਰਾਂ ’ਚ ਇਲੈਕਸ਼ਨ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਭਾਜਪਾ ਦਾ ਆਰੋਪ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਚੋਣ ਨਿਯਮਾਂ ਦੀ ਉਲੰਘਣ ਕੀਤੀ ਗਈ ਹੈ ਅਤੇ ਇਨ੍ਹਾਂ ਦੋਵੇਂ ਰਾਜਾਂ ਦੀਆਂ ਚੋਣਾਂ ਰੱਦ ਕੀਤੀਆਂ ਜਾਣ।