Breaking News
Home / ਭਾਰਤ / ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ ਸਾਢੇ 3 ਲੱਖ ਵੱਲ ਨੂੰ ਵਧਿਆ, 3 ਲੱਖ 45 ਹਜ਼ਾਰ ਤੋਂ ਵੱਧ ਹਨ ਭਾਰਤ ‘ਚ ਕਰੋਨਾ ਪੀੜਤ

ਭਾਰਤ ਵਿਚ ਕਰੋਨਾ ਪੀੜਤਾਂ ਦਾ ਅੰਕੜਾ ਸਾਢੇ 3 ਲੱਖ ਵੱਲ ਨੂੰ ਵਧਿਆ, 3 ਲੱਖ 45 ਹਜ਼ਾਰ ਤੋਂ ਵੱਧ ਹਨ ਭਾਰਤ ‘ਚ ਕਰੋਨਾ ਪੀੜਤ

ਦੁਨੀਆ ਭਰ ‘ਚ ਇਹ ਅੰਕੜਾ 81 ਲੱਖ ਤੋਂ ਟੱਪਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਕਰੋਨਾ ਮਰੀਜ਼ਾਂ ਦਾ ਅੰਕੜਾ ਸਾਢੇ 3 ਲੱਖ ਦੇ ਨੇੜੇ ਅੱਪੜ ਗਿਆ ਹੈ ਤੇ ਇਸ ਸਮੇਂ ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 3 ਲੱਖ 45 ਹਜ਼ਾਰ ਦੇ ਪਾਰ ਜਾ ਚੁੱਕੀ ਹੈ ਤੇ ਭਲਕੇ ਭਾਰਤ ਸਾਢੇ 3 ਲੱਖ ਦਾ ਅੰਕੜਾ ਛੂਹ ਸਕਦਾ ਹੈ। ਕਿਉਂਕਿ ਪਿਛਲੇ ਕਈ ਦਿਨਾਂ ਤੋਂ ਭਾਰਤ ਵਿਚ ਔਸਤਨ ਹਰ ਰੋਜ਼ 11 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ।
ਅੱਜ ਭਾਰਤ ਵਿਚ 10 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਉਣ ਨਾਲ ਇਹ ਗਿਣਤੀ 3 ਲੱਖ 45 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਮਰਨ ਵਾਲਿਆਂ ਦੀ ਗਿਣਤੀ ਵੀ 9900 ਤੋਂ ਟੱਪ ਚੁੱਕੀ ਹੈ। ਭਾਰਤ ਵਿਚ ਕਰੋਨਾ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ 1 ਲੱਖ 80 ਹਜ਼ਾਰ ਤੋਂ ਜ਼ਿਆਦਾ ਹੈ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਦੀ ਸਿਹਤ ਵੀ ਖਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਪਰ ਸਤਿੰਦਰ ਜੈਨ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ।
ਇਸਦੇ ਚੱਲਦਿਆਂ ਦੁਨੀਆ ਭਰ ਵੱਲ ਨਜ਼ਰ ਮਾਰੀ ਜਾਵੇ ਤਾਂ ਕਰੋਨਾ ਮਰੀਜ਼ਾਂ ਦਾ ਅੰਕੜਾ 81 ਲੱਖ 43 ਹਜ਼ਾਰ ਤੋਂ ਟੱਪ ਚੁੱਕਾ ਹੈ। ਦੁਨੀਆ ਵਿਚ ਹੁਣ ਤੱਕ ਕਰੋਨਾ ਨਾਲ 4 ਲੱਖ 39 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਹੁਣ ਤੱਕ 42 ਲੱਖ 54 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਵੀ ਹੋਏ ਹਨ। ਉਧਰ ਦੂਜੇ ਪਾਸੇ ਨਿਊਜ਼ੀਲੈਂਡ, ਜਿਹੜਾ ਕਰੋਨਾ ਮੁਕਤ ਹੋ ਗਿਆ ਸੀ, ਉਥੇ ਵੀ 24 ਦਿਨਾਂ ਬਾਅਦ ਵਾਇਰਸ ਦੇ ਮਾਮਲੇ ਮੁੜ ਸਾਹਮਣੇ ਆਏ ਹਨ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …