22.9 C
Toronto
Wednesday, August 19, 2026
spot_img
Homeਪੰਜਾਬਨਿਧੜਕ ਸਿੰਘ ਬਰਾੜ ਨੇ ਫੜਿਆ ਸੁਖਦੇਵ ਸਿੰਘ ਢੀਂਡਸਾ ਦਾ ਪੱਲਾ

ਨਿਧੜਕ ਸਿੰਘ ਬਰਾੜ ਨੇ ਫੜਿਆ ਸੁਖਦੇਵ ਸਿੰਘ ਢੀਂਡਸਾ ਦਾ ਪੱਲਾ

ਨਿਧੜਕ ਸਿੰਘ ਬਰਾੜ ਨੇ ਫੜਿਆ ਸੁਖਦੇਵ ਸਿੰਘ ਢੀਂਡਸਾ ਦਾ ਪੱਲਾਕਿਹਾ – ਧਾਰਮਿਕ ਗ੍ਰੰਥਾਂ ਦੀ ਹੋਈ ਬੇਅਦਬੀ ਨਾਲ ਮਨ ਨੂੰ ਬਹੁਤ ਠੇਸ ਲੱਗੀ
ਮੋਗਾ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ (ਬਾਦਲ) ਖਿਲਾਫ ਬਗਾਵਤ ਦਾ ਝੰਡਾ ਚੁੱਕਣ ਵਾਲਿਆਂ ਵਿਚ ਨਿਧੜਕ ਸਿੰਘ ਬਰਾੜ ਵੀ ਸ਼ਾਮਲ ਹੋ ਗਏ ਹਨ। ਡੇਢ ਮਹੀਨਾ ਪਹਿਲਾਂ ਰਾਜ ਸੂਚਨਾ ਕਮਿਸ਼ਨਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਨਿਧੜਕ ਸਿੰਘ ਬਰਾੜ ਨੇ ਸੁਖਦੇਵ ਸਿੰਘ ਢੀਂਡਸਾ ਦਾ ਪੱਲਾ ਫੜਿਆ ਹੈ। ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਨਿਧੜਕ ਸਿੰਘ ਬਰਾੜ ਦਾ ਸਵਾਗਤ ਕਰਦੇ ਹੋਏ ਆਖਿਆ ਕਿ ਉਨ੍ਹਾਂ ਦਾ ਪਹਿਲਾ ਨਿਸ਼ਾਨਾ ਬਾਦਲਾਂ ਦੇ ਕਬਜ਼ੇ ਵਿਚੋਂ ਸ਼੍ਰੋਮਣੀ ਕਮੇਟੀ ਨੂੰ ਮੁਕਤ ਕਰਵਾਉਣਾ ਹੈ। ਬਾਦਲਾਂ ਨੇ ਪਰਿਵਾਰ ਮੋਹ ਖਾਤਰ ਅਕਾਲੀ ਦਲ ਦੇ ਸਿਧਾਂਤਾਂ ਦੀ ਬਲੀ ਦਿੱਤੀ। ਇਸੇ ਕਰਕੇ ਟਕਸਾਲੀ ਅਕਾਲੀਆਂ ਨੂੰ ਅਕਾਲੀ ਦਲ ਨੂੰ ਬਚਾਉਣ ਲਈ ਅੱਗੇ ਆਉਣਾ ਪਿਆ। ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਨੂੰ ਸੂਬੇ ਵਿਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਖਾਸ ਕਰਕੇ ਜਵਾਹਰ ਸਿੰਘ ਵਾਲਾ ਤੇ ਬਹਿਬਲ ਕਲਾਂ ਕਾਂਡ ਤੋਂ ਮਨ ਨੂੰ ਵੱਡੀ ਠੇਸ ਪੁੱਜੀ।

RELATED ARTICLES
POPULAR POSTS