ਬਿਪਿਨ ਰਾਵਤ ਬੋਲੇ — ਭਾਰਤ-ਚੀਨ ਸਰਹੱਦ ‘ਤੇ ਅਜੇ ਵੀ ਤਣਾਅ ਵਾਲਾ ਮਾਹੌਲ
ਨਵੀਂ ਦਿੱਲੀ/ਬਿਊਰੋ ਨਿਊਜ਼
ਸਰਹੱਦੀ ਵਿਵਾਦ ‘ਤੇ ਭਾਰਤ-ਚੀਨ ਦੀ ਗੱਲਬਾਤ ਦਰਮਿਆਨ ਚੀਫ ਆਫ ਡਿਫੈਂਸ ਬਿਪਿਨ ਰਾਵਤ ਨੇ ਅੱਜ ਇਕ ਵੈਬਨਾਰ ਵਿਚ ਗੱਲਬਾਤ ਕਰਦਿਆਂ ਦੱਸਿਆ ਕਿ ਲੱਦਾਖ ਵਿਚ ਭਾਰਤ-ਚੀਨ ਸਰਹੱਦ ‘ਤੇ ਅਜੇ ਵੀ ਤਣਾਅ ਵਾਲਾ ਮਾਹੌਲ ਹੈ। ਰਾਵਤ ਨੇ ਕਿਹਾ ਕਿ ਲੱਦਾਖ ਵਿਚ ਚੀਨੀ ਸੈਨਾ ਦੀਆਂ ਮਾੜੀਆਂ ਹਰਕਤਾਂ ਦਾ ਭਾਰਤੀ ਫੌਜ ਸਖਤ ਜਵਾਬ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਲਾਈਨ ਆਫ ਐਕਚੂਅਲ ਕੰਟਰੋਲ ਦੀ ਸਥਿਤੀ ਵਿਚ ਕੋਈ ਵੀ ਬਦਲਾਅ ਨਹੀਂ ਹੋਣ ਦਿਆਂਗੇ। ਰਾਵਤ ਹੋਰਾਂ ਇਹ ਵੀ ਕਿਹਾ ਕਿ ਬਾਲਾਕੋਟ ਵਿਚ ਸਰਜੀਕਲ ਸਟਰਾਈਕ ਪਾਕਿਸਤਾਨ ਲਈ ਇਕ ਵੱਡਾ ਸਬਕ ਸੀ। ਅੱਤਵਾਦ ਨਾਲ ਨਜਿੱਠਣ ਲਈ ਭਾਰਤ ਦੇ ਨਵੇਂ ਤਰੀਕਿਆਂ ਨੇ ਪਾਕਿਸਤਾਨ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਰਾਵਤ ਨੇ ਇਹ ਵੀ ਦੱਸਿਆ ਕਿ ਚੀਨ ਨਾਲ ਜੰਗ ਦੀ ਸੰਭਾਵਨਾ ਬਹੁਤ ਘੱਟ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …