ਦਿੱਲੀ ਦੇ ਸਕੂਲ 10 ਦਿਨਾਂ ਬਾਅਦ ਖੁੱਲ੍ਹੇ November 20, 2023 ਦਿੱਲੀ ਦੇ ਸਕੂਲ 10 ਦਿਨਾਂ ਬਾਅਦ ਖੁੱਲ੍ਹੇ ਟਰੱਕਾਂ ਦੀ ਐਂਟਰੀ ਅਤੇ ਕੰਸਟਰੱਕਸ਼ਨ ’ਤੇ ਰੋਕ ਹਟੀ, ਪਰ ਹਵਾ ਅਜੇ ਵੀ ਬਹੁਤ ਖਰਾਬ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ਵਿਚ ਪਿਛਲੇ ਦਿਨਾਂ ਤੋਂ ਹਵਾ ਪ੍ਰਦੂਸ਼ਣ ਦੇ ਚੱਲਦਿਆਂ ਦਿੱਲੀ ਦੇ ਸਕੂਲਾਂ ਵਿਚ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ ਅਤੇ ਟਰੱਕਾਂ ਦੀ ਐਂਟਰੀ ਤੇ ਕੰਸਟਰੱਕਸ਼ਨ ਦੇ ਕੰਮਾਂ ’ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਇਸਦੇ ਚੱਲਦਿਆਂ ਅੱਜ 10 ਦਿਨਾਂ ਬਾਅਦ ਦਿੱਲੀ ਦੇ ਸਕੂਲ ਖੋਲ੍ਹ ਦਿੱਤੇ ਗਏ ਹਨ। ਟਰੱਕਾਂ ਦੀ ਐਂਟਰੀ ਅਤੇ ਕੰਸਟਰੱਕਸ਼ਨ ਦੇ ਕੰਮਾਂ ’ਤੇ ਲਗਾਈ ਰੋਕ ਵੀ ਹਟਾ ਦਿੱਤੀ ਗਈ ਹੈ। ਪਰ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਹਵਾ ਅਜੇ ਵੀ ਖਰਾਬ ਹੈ ਅਤੇ ਅੱਜ ਰਾਜਧਾਨੀ ਵਿਚ ਏਅਰ ਕੁਆਲਿਟੀ ਇੰਡੈਕਸ 310 ਤੋਂ 376 ਤੱਕ ਦਰਜ ਕੀਤਾ ਗਿਆ। ਧਿਆਨ ਰਹੇ ਕਿ ਲੰਘੀ 8 ਨਵੰਬਰ ਨੂੰ ਦਿੱਲੀ ਦੇ ਸਕੂਲਾਂ ਵਿਚ ਹਵਾ ਪ੍ਰਦੂਸ਼ਣ ਕਰਕੇ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਕੰਸਟਰੱਕਸ਼ਨ ਦੇ ਕੰਮਾਂ ’ਤੇ ਲੰਘੀ 5 ਨਵੰਬਰ ਨੂੰ ਹੀ ਰੋਕ ਲਗਾ ਦਿੱਤੀ ਸੀ। ਹੁਣ ਹਵਾ ਪ੍ਰਦੂਸ਼ਣ ਥੋੜ੍ਹਾ ਘੱਟ ਹੁੰਦਾ ਦੇਖ ਕੇ ਇਹ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। 2023-11-20 Parvasi Chandigarh Share Facebook Twitter Google + Stumbleupon LinkedIn Pinterest