23.9 C
Toronto
Tuesday, September 1, 2026
spot_img
Homeਭਾਰਤਪ੍ਰਿਯੰਕਾ ਨੇ ਪਹਿਲੀ ਸਿਆਸੀ ਰੈਲੀ 'ਚ ਮੋਦੀ ਸਰਕਾਰ ਨੂੰ ਘੇਰਿਆ

ਪ੍ਰਿਯੰਕਾ ਨੇ ਪਹਿਲੀ ਸਿਆਸੀ ਰੈਲੀ ‘ਚ ਮੋਦੀ ਸਰਕਾਰ ਨੂੰ ਘੇਰਿਆ

ਪ੍ਰਿਯੰਕਾ ਨੇ ਪਹਿਲੀ ਸਿਆਸੀ ਰੈਲੀ ‘ਚ ਮੋਦੀ ਸਰਕਾਰ ਨੂੰ ਘੇਰਿਆਅਹਿਮਦਾਬਾਦ: ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਵਾਅਦੇ ਪੂਰੇ ਨਾ ਕਰਨ ਅਤੇ ਸੰਸਥਾਵਾਂ ਨੂੰ ਤਬਾਹ ਕਰਨ ਬਦਲੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਦੇਸ਼ ਵਿਚ ਜੋ ਕੁਝ ਹੋ ਰਿਹਾ ਹੈ ਉਹ ਸਭ ਦੇਖ ਕੇ ਉਨ੍ਹਾਂ ਦਾ ਮਨ ਉਦਾਸ ਹੁੰਦਾ ਹੈ। ਪਾਰਟੀ ਦੀ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਗੁਜਰਾਤ ਵਿਚ ਆਪਣੀ ਪਹਿਲੀ ਸਿਆਸੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਲੋਕਾਂ ਨੂੰ ਬੇਮਤਲਬ ਦੇ ਮੁੱਦਿਆਂ ਤੋਂ ਚੌਕਸ ਰਹਿਣ, ਆਪਣੀ ਵੋਟ ਦਾ ਹਥਿਆਰ ਦੀ ਤਰ੍ਹਾਂ ਇਸਤੇਮਾਲ ਕਰਨ ਤੇ ਸਹੀ ਸਵਾਲ ਪੁੱਛਣ ਦਾ ਹੋਕਾ ਦਿੱਤਾ। ਪ੍ਰਿਯੰਕਾ ਗਾਂਧੀ ਨੇ ਕਿਹਾ ”ਸਾਡੀਆਂ ਸੰਸਥਾਵਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ।

RELATED ARTICLES
POPULAR POSTS