6.5 C
Toronto
Friday, April 3, 2026
spot_img
Homeਭਾਰਤਰਾਹੁਲ ਗਾਂਧੀ ਬਿਨਾ ਮੁਕਾਬਲਾ ਬਣੇ ਕਾਂਗਰਸ ਦੇ ਪ੍ਰਧਾਨ

ਰਾਹੁਲ ਗਾਂਧੀ ਬਿਨਾ ਮੁਕਾਬਲਾ ਬਣੇ ਕਾਂਗਰਸ ਦੇ ਪ੍ਰਧਾਨ

ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ, 16 ਦਸੰਬਰ ਨੂੰ ਹੋਵੇਗੀ ਤਾਜਪੋਸ਼ੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਹੁਲ ਗਾਂਧੀ ਸਰਬਸੰਮਤੀ ਨਾਲ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਪਾਰਟੀ ਦੇ ਕੇਂਦਰੀ ਚੋਣ ਅਥਾਰਟੀ ਦੇ ਮੁਖੀ ਮੁੱਲਾਪੱਲੀ ਰਾਮਾਚੰਦਰਨ ਨੇ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਨਹਿਰੂ ਗਾਂਧੀ ਪਰਿਵਾਰ ਦੇ ਵੰਸ਼ਜ ਰਾਹੁਲ ਇਸ ਦੌੜ ਵਿੱਚ ਇਕੱਲੇ ਉਮੀਦਵਾਰ ਸੀ। ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਦੀ ਥਾਂ ਲੈਣਗੇ ਜੋ 19 ਸਾਲ ਤੱਕ ਕਾਂਗਰਸ ਦੇ ਪ੍ਰਧਾਨ ਰਹੇ। ਰਾਹੁਲ ਨੂੰ ਜਨਵਰੀ 2013 ਵਿੱਚ ਪਾਰਟੀ ਦਾ ਉਪ ਪ੍ਰਧਾਨ ਬਣਾਇਆ ਗਿਆ ਸੀ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ ‘ਤੇ ਰਾਹੁਲ ਨੂੰ ਕਾਂਗਰਸ ਪ੍ਰਧਾਨ ਬਣਨ ‘ਤੇ ਵਧਾਈ ਦਿੱਤੀ। ਉਹ ਗੁਜਰਾਤ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਇਹ ਜ਼ਿੰਮੇਵਾਰੀ ਸੰਭਾਲ ਲੈਣਗੇ। ਕਾਂਗਰਸ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਮੋਦੀ ‘ਤੇ ਕਟਾਖਸ਼ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਚੋਣਾਂ ਵਿੱਚ ਪਾਕਿਸਤਾਨ, ਚੀਨ ਅਤੇ ਜਾਪਾਨ ਦੀ ਗੱਲ ਕਰਦੇ ਹਨ ਜਦੋਂ ਕਿ ਉਹ ਆਪਣੇ ਗ੍ਰਹਿ ਰਾਜ ਬਾਰੇ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਰਾਹੁਲ ਨੇ ਭਾਜਪਾ ਮੁਖੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਦੀ ਕੰਪਨੀ ਬਾਰੇ ਮੋਦੀ ਦੇ ਚੁੱਪ ਰਹਿਣ ‘ਤੇ ਸਵਾਲ ਉਠਾਏ। ਜ਼ਿਕਰਯੋਗ ਹੈ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਜੈ ਸ਼ਾਹ ਦੀ ਕੰਪਨੀ ਨੇ ਕਈ ਗੁਣਾਂ ਤਰੱਕੀ ਕੀਤੀ ਸੀ।

RELATED ARTICLES
POPULAR POSTS