ਵੀਰਭੱਦਰ ਸਿੰਘ ਦੇ ਫਾਰਮ ਹਾਊਸ ਦੀ ਹੋਈ ਕੁਰਕੀ
ਨਵੀਂ ਦਿੱਲੀ/ਬਿਊਰੋ ਨਿਊਜ਼
ਈ.ਡੀ. ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਹੋਰਾਂ ਖਿਲਾਫ ਧਨ ਸੋਧ ਦੀ ਜਾਂਚ ਦੇ ਸਬੰਧ ਵਿਚ ਇਕ ਫਾਰਮ ਹਾਊਸ ਨੂੰ ਕੁਰਕ ਕਰ ਲਿਆ ਹੈ, ਜਿਸ ਦੀ ਬਾਜ਼ਾਰ ਵਿਚ ਕੀਮਤ 27 ਕਰੋੜ ਰੁਪਏ ਹੈ। ਏਜੰਸੀ ਨੇ ਧਨ ਸੋਧ ਰੋਕਥਾਮ ਕਾਨੂੰਨ ਦੇ ਅਧੀਨ ਦੱਖਣੀ ਦਿੱਲੀ ਦੇ ਮਹਿਰੌਲੀ ਵਿਚ ਸਥਿਤ ਫਾਰਮ ਹਾਊਸ ਨੂੰ ਕੁਰਕ ਕਰਨ ਦੇ ਅਸਥਾਈ ਹੁਕਮ ਜਾਰੀ ਕੀਤੇ। ਇਸ ਫਾਰਮ ਹਾਊਸ ਦੀ ਬਾਜ਼ਾਰ ‘ਚ ਕੀਮਤ 27 ਕਰੋੜ ਰੁਪਏ ਹੈ, ਜਦੋਂ ਕਿ ਖਾਤਿਆਂ ਵਿਚ ਇਸ ਦੀ ਕੀਮਤ 6.61 ਕਰੋੜ ਦਿਖਾਈ ਗਈ ਹੈ।
ਇਹ ਸੰਪਤੀ ‘ਮੈਪਲੇ ਡੇਜੀਨੇਸ਼ਨ ਐਂਡ ਡਰੀਮ ਬਿਲਡ’ ਦੇ ਨਾਂ ‘ਤੇ ਹੈ। ਈ.ਡੀ. ਦੀ ਇਹ ਕਾਰਵਾਈ ਸੀ.ਬੀ.ਆਈ. ਵੱਲੋਂ ਵੀਰਭੱਦਰ ਸਿੰਘ, ਉਨ੍ਹਾਂ ਦੀ ਪਤਨੀ ਅਤੇ ਹੋਰਾਂ ਦੇ ਖਿਲਾਫ ਆਮਦਨ ਤੋਂ ਵਧ ਸੰਪਤੀ ਹਾਸਲ ਕਰਨ ਦੇ ਮਾਮਲੇ ਵਿਚ ਦੋਸ਼ ਪੱਤਰ ਦਾਇਰ ਕਰਨ ਤੋਂ ਬਾਅਦ ਹੋਈ ਹੈ। ਸੀ.ਬੀ.ਆਈ. ਨੇ ਕਥਿਤ ਤੌਰ ‘ਤੇ 10 ਕਰੋੜ ਰੁਪਏ ਦੀ ਆਮਦਨ ਤੋਂ ਵਧ ਸੰਪਤੀ ਇਕੱਠੀ ਕਰਨ ਦੇ ਮਾਮਲੇ ਵਿਚ ਉਨ੍ਹਾਂ ਦੇ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …