Breaking News
Home / ਕੈਨੇਡਾ / ਸ. ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ-ਸ਼ਤਾਬਦੀ ਸ਼ਰਧਾ ਨਾਲ ਮਨਾਈ

ਸ. ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ-ਸ਼ਤਾਬਦੀ ਸ਼ਰਧਾ ਨਾਲ ਮਨਾਈ

ਮਿਸੀਸਾਗਾ/ਡਾ. ਝੰਡ : ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਵੱਲੋਂ ਲੰਘੀ 6 ਮਈ ਨੂੰ ਗੁਰਦੁਆਰਾ ਸਾਹਿਬ ਡਿਕਸੀ ਰੋਡ ਵਿਖੇ ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ-ਸ਼ਤਾਬਦੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਤੇ ਗਏ। ਉਪਰੰਤ, ਰਾਗੀ ਸਿੰਘਾਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਅਤੇ ਢਾਡੀ ਸਿੰਘਾਂ ਨੇ ਸ. ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਨਾਲ ਸਬੰਧਿਤ ਪ੍ਰਸੰਗ ਜੋਸ਼ੀਲੀਆਂ ਵਾਰਾਂ ਕੇ ਸੰਗਤਾਂ ਨੂੰ ਮੰਤਰ-ਮੁਗਧ ਕੀਤਾ। ਅਮਰੀਕ ਸਿੰਘ ਆਹਲੂਵਾਲੀਆ, ਮੁਖੀ ਪੀਲ ਪੁਲੀਸ ਵੱਲੋਂ ਬਾਬਾ ਜੀ ਦੀਆਂ ਮੁੱਖ ਪ੍ਰਾਪਤੀਆਂ ਅਤੇ ਉਨ੍ਹਾਂ ਦੀ ਸਿੱਖ ਕੌਮ ਨੂੰ ਦੇਣ ਸਬੰਧੀ ਵਿਸਥਾਰ ਵਿਚ ਚਾਨਣਾ ਪਾਇਆ ਗਿਆ। ਐਸੋਸੀਏਸ਼ਨ ਦੇ ਪੈਟਰਨ ਮਹਿੰਦਰ ਸਿੰਘ ਵਾਲੀਆ ਵੱਲੋਂ ‘ਦਲ-ਖ਼ਾਲਸਾ’ ਦੇ ਵੱਖ-ਵੱਖ ਦਲਾਂ, ਦਲ ਖ਼ਾਲਸਾ ਦੇ ਮੁੱਖ-ਕਮਾਂਡਰ ਸ੍ਰੀ ਅਕਾਲ ਤਖ਼ਤ ਦੇ ਪੰਜਵੇਂ ਜੱਥੇਦਾਰ ਅਤੇ ਬੁੱਢਾ ਦਲ ਦੇ ਚੌਥੇ ਮੁਖੀ ਸੁਲਤਾਨ-ਉਲ-ਕੌਮ ਕਪੂਰਥਲਾ ਸਟੇਟ ਦੇ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਤਿਹਾਸਿਕ ਪੱਖੋਂ ਵੇਖਿਆ ਜਾਏ ਤਾਂ ਜੱਸਾ ਸਿੰਘ ਆਹਲੂਵਾਲੀਆ ਨੂੰ ਕਦੇ ਵੀ ‘ਨਵਾਬੀ’ ਦਾ ਖ਼ਿਤਾਬ ਨਹੀਂ ਮਿਲਿਆ। ਇਸ ਲਈ ਕਪੂਰਥਲੇ ਦੇ ਸਰਕਾਰੀ ਕਾਲਜ ਦੇ ਨਾਂ ਨਾਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਲਿਖਣਾ ਸਹੀ ਨਹੀਂ ਹੈ। ਇਸ ਸ਼ਤਾਬਦੀ ਸਮਾਰੋਹ ਦੀ ਸਮੁੱਚੀ ਜ਼ਿੰਮੇਂਵਾਰੀ ਅਤੇ ਨਾਲ ਹੀ ਮੰਚ-ਸੰਚਾਲਨ ਦੀ ਜਿੰਮੇਵਾਰੀ ਐਸੋਸੀਏਸ਼ਨ ਦੇ ਮੀਤ-ਪ੍ਰਧਾਨ ਰਣਧੀਰ ਸਿੰਘ ਵਾਲੀਆ ਨੇ ਬਾਖੂਬੀ ਨਿਭਾਈ। ਸਮਾਗ਼ਮ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ ਜਿਸ ਵਿਚ ਜੱਸ ਵਾਲੀਆ, ਅਮਰੀਕ ਸਿੰਘ ਵਾਲੀਆ, ਮਨਮੋਹਨ ਸਿੰਘ, ਇੰਦਰਜੀਤ ਸਿੰਘ, ਵਿਸ਼ ਵਾਲੀਆ, ਦੁੱਗਲ ਅੰਕਲ, ਅਜਾਇਬ ਸਿੰਘ ਚੱਥਾ ਆਦਿ ਸ਼ਾਮਲ ਸਨ। ਦੀਵਾਨ ਦੀ ਸਮਾਮਤੀ ‘ਤੇ ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …