Breaking News
Home / ਨਜ਼ਰੀਆ / ਰਾਜੀ ਖੁਸ਼ੀ ਦੀ ਚਿੱਠੀ

ਰਾਜੀ ਖੁਸ਼ੀ ਦੀ ਚਿੱਠੀ

ਕਲਵੰਤ ਸਿੰਘ ਸਹੋਤਾ
ਚਿੱਠੀਆਂ, ਕਿਸੇ ਵੇਲੇ ਇੱਕ ਤੋਂ ਦੂਸਰੇ ਥਾਂ ਸਨੇਹਾ ਪਹੁੰਚਦਾ ਕਰਨ ਲਈ ਪ੍ਰਮੁੱਖ ਸਾਧਨ ਹੋਇਆ ਕਰਦੀਆਂ ਸਨ। ਹੱਥੀਂ ਲਿਖ ਕੇ ਕਿਸੇ ਦੇ ਹੱਥ ਦੇ ਕੇ ਭੇਜੀ ਚਿੱਠੀ ਨੂੰ ਰੁੱਕਾ ਕਹਿੰਦੇ ਸਨ। ਇੰਜ ਕਿਸੇ ਸਾਕ ਸਬੰਧੀ ਨੂੰ ਗਮੀਂ ਖੁਸ਼ੀ ਦੀ ਖਬਰ ਭੇਜਣ ਲਈ ਕਿਸੇ ਖਾਸ ਬੰਦੇ ਦੇ ਹੱਥ, ਲਿਖ ਕੇ ਸਨੇਹਾ ਪਹੁੰਚਾਇਆ ਜਾਂਦਾ ਸੀ; ਉਹ ਸ਼ਖਸ ਆਪ ਜਾ ਕੇ ਦੂਰ ਦੁਰਾਂਢਲੇ ਪਿੰਡ ਉਹ ਰੁੱਕਾ ਪਹੁੰਚਦਾ ਕਰਿਆ ਕਰਦਾ ਸੀ। ਫਿਰ ਡਾਕ ਪ੍ਰਬੰਧ ਆ ਗਿਆ ਤੇ ਉਹੀ ਸੁਨੇਹੇ ਚਿੱਠੀਆਂ ‘ઑਚ ਡਾਕ ਰਾਹੀਂ ਭੇਜੇ ਜਾਣ ਲੱਗੇ। ਡਾਕੀਆ ਘਰ ਘਰ ਡਾਕ ਵੰਡਿਆ ਕਰਦਾ ਸੀ। ਆਉਣ ਵਾਲੇ ਸੁੱਖ ਸਨੇਹੇ ਦੀ ਤਾਕ ઑ’ਚ ਬੈਠੇ ਘਰ ਵਾਲਿਆਂ ਨੂੰ ਡਾਕੀਏ ਦੇ ਆਉਣ ਦੀ ਉਤਸੁਕਤਾ ਨਾਲ ਉਡੀਕ ਰਹਿੰਦੀ ਸੀ। ਜਿਉਂ ਜਿਉਂ ਤਰੱਕੀ ਹੋਈ, ਡਾਕ ਦੀ ਥਾਂ ਸੁਨੇਹੇ ਭੇਜਣ ਦਾ ਸਿਲਸਿਲਾ ਟੈਲੀਫੋਨਾਂ ‘ਤੇ ਹੋ ਗਿਆ ਅਤੇ ਚਿੱਠੀਆਂ ਲਿਖਣ ਲਿਖਾਉਣ ਦਾ ਰੁਝਾਨ ਹੌਲੀ ਹੌਲੀ ਖਤਮ ਹੋ ਜਾਣ ਕਿਨਾਰੇ ਜਾ ਪੁੱਜਾ।
ਟੈਲੀਫੋਨਾਂ ਦੇ ਪਸਾਰ ਨੇ ਜਲਦ ਸੁਨੇਹੇ ਪਹੁੰਚਾਉਣ ਦਾ ਆਮ ਪਸਾਰਾ ਕਰ ਦਿੱਤਾ। ਚਿੱਠੀਆਂ ‘ઑਚ ਜਿਹੜੀਆਂ ਗੱਲਾਂ ਘੋਟ ਘੋਟ, ਸੋਚ ਵਿਚਾਰ ਕੇ ਲਿਖੀਆਂ ਜਾਂਦੀਆਂ ਸਨ ਉਨ੍ਹਾਂ ਦੀ ਥਾਂ ਟੈਲੀਫੋਨਾਂ ਨੇ ਝੱਟਪਟੀ ਨਾਲ ਬੰਨ੍ਹ ਦਿੱਤੀ। ਦਿਨਾਂ ਬੱਧੀ ਸੋਚ ਵਿਚਾਰ ਦੀ ਲੋੜ ਹੀ ਨਾ ਰਹੀ, ਜੀਅ ਕੀਤਾ ਜਿਹਨੂੰ ਮਰਜੀ ਫੋਨ ਕਰਕੇ ਗੱਲ ਕਰ ਲਓ; ਚੰਗੀ ਮਾੜੀ ਖ਼ਬਰ ਸਾਂਝੀ ਕਰ ਲਓ: ਜਾਂ ਜਦੋਂ ਫੋਨ ਦੀ ਘੰਟੀ ਵੱਜੀ ਤਾਂ ਰਸੀਵਰ ਚੁੱਕ ਕੇ ਗੱਲ ਸੁਣ ਲਓ। ਸਮੇਂ ਦੀ ਰਫਤਾਰ ਨੇ ਚਿੱਠੀਆਂ ਅਲੋਪ ਹੋਣ ਕਿਨਾਰੇ ਪਹੁੰਚਾ ਦਿੱਤੀਆਂ। ਟੈਲੀਫੋਨਾਂ ਤੋਂ ਅੱਗੇ ਹੁਣ ਉਹਨਾਂ ਦੀ ਥਾਂ ਟੈਕਸਟ ਮੈਸਿਜਿਜ਼ ਤੇ ਈ-ਮੇਲਾਂ ਨੇ ਲੈ ਲਈ। ਜਦੋਂ ਮਰਜ਼ੀ ਜਿੱਥੇ ਮਰਜ਼ੀ ਬੈਠੇ ਟੈਕਸਟ ਮੈਸਿਜ਼ ਭੇਜ ਦਿਓ ਜਾਂ ਈ-ਮੇਲ ਕਰ ਦਿਓ ਅਗਲਾ ਆਪੇ ਸਨੇਹਾ ਪੜ੍ਹ ਕੇ ਤੁਹਾਨੂੰ ਜੁਆਬ ਦੇ ਦਏਗਾ। ਨਵੀਂ ਤੋਂ ਨਵੀਂ ਤਕਨਾਲੋਜੀ ਦੀਆਂ ਕਾਢਾਂ ਨੇ ਸਨੇਹੇ ਪਹੁੰਚਦੇ ਕਰਨ ਦਾ ਅੱਜ ਤੌਰ ਤਰੀਕਾ ਹੀ ਬਦਲ ਕੇ ਰੱਖ ਦਿੱਤਾ ਹੈ। ਸ਼ਾਂਤ ਅਤੇ ਸਹਿਜ ਦਾ ਮਹੌਲ ਕਾਹਲ ‘ઑਚ ਬਦਲ ਗਿਆ ਹੈ। ਹਰ ਗੱਲ ਤੱਤ ਭੜੱਤ ਹੋਣ ਲੱਗੀ ਹੈ। ਨਾ ਤੁਰ ਕੇ ਦੇਣ ਆਏ ਸਨੇਹੀ ਦੇ ਰੁੱਕੇ ਦੀ ਆਸ, ਨਾ ਡਾਕੀਏ ਦੀ ਚਿੱਠੀ ਦੀ ਆਸ ਤੇ ਨਾ ਫੋਨ ਦੀ ਘੰਟੀ ਬੱਜਣ ਦੀ ਝਾਕ; ਇਹ ਸਭ ਕੁਝ ਹੁਣ ਟੈਕਸਟ ਸੁਨੇਹਿਆਂ ਤੇ ਈ-ਮੇਲਾਂ ਤੇ ਪ੍ਰਚੱਲਤ ਹੋਈ ਜਾ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉੱਪਰ ਜ਼ਿਕਰ ਕੀਤੇ ਸੁਨੇਹਾ ਭੇਜਣ ਦੇ ਪੁਰਾਤਨ ਸਾਧਨ ਉੱਕਾ ਹੀ ਖਤਮ ਹੋ ਗਏ ਹਨ।
ਖੈਰ ਆਪਾਂ ਗੱਲ ਆਪਾਂ ਰਾਜੀ ਖੁਸ਼ੀ ਦੀ ਚਿੱਠੀ ਤੋਂ ਸੁ ਕੀਤੀ ਸੀ, ਮੁੜ ਉੱਧਰ ਹੀ ਆਉਦੇ ਹਾਂ। ਪਿਛਲੇ ਸਮਿਆਂ ઑ’ਚ, ਖਾਸ ਕਰ ਪਿੰਡਾਂ ਵਿੱਚ ਹਰ ਕੋਈ ਪੜ੍ਹਿਆ ਲਿਖਿਆ ਨਹੀਂ ਸੀ ਹੁੰਦਾ ਤੇ ਇੰਜ ਹਰ ਕੋਈ ਚਿੱਠੀ ਆਪ ਲਿਖਣ ਤੇ ਪੜ੍ਹਨ ਤੋਂ ਅਸਮਰੱਥ ਹੁੰਦਾ ਸੀ। ਚਿੱਠੀ ਲਿਖਾਉਣ ਲਈ ਕਿਸੇ ਪੜ੍ਹੇ ਲਿਖੇ ਆਂਢੀ ਗੁਆਂਢੀ ਦਾ ਓਟ ਆਸਰਾ ਲੈਣਾਂ ਪੈਂਦਾ ਸੀ, ਜਿਹੜਾ ਤੁਹਾਡੇ ਮਨ ਦੀਆਂ ਭਾਵਨਾਵਾਂ ਅਤੇ ਸੁਨੇਹਿਆਂ ਨੂੰ ਚਿੱਠੀ ઑਚ ਘਰੋੜ ਘਰੋੜ ਕੇ ਲਿਖ ਸਕੇ; ਇੰਝ ਹੀ ਆਈ ਚਿੱਠੀ ਨੂੰ ਪੜ੍ਹਾਉਣ ਵਾਸਤੇ ਵੀ ਉਹਨਾਂ ਕੋਲ ਹੀ ਜਾਣਾਂ ਪੈਂਦਾ ਸੀ। ਪਿਛਲੀ ਸਦੀ ਦੇ ਪੰਜਾਹਵਿਆਂ ‘ઑਚ ਦੂਸਰੇ ਵਿਸ਼ਵ ਯੁੱਧ ਖਤਮ ਹੋਣ ਤੋਂ ਬਾਅਦ, ਇੰਗਲੈਂਡ ਵਿੱਚ ਕਾਰਖ਼ਾਨੇ ਧੜਾ ਧੜ ਚੱਲਣ ਲੱਗੇ। ਕਾਮਿਆਂ ਦੀ ਥੁੜ ਪੂਰੀ ਕਰਨ ਲਈ ਪੰਜਾਬ ਤੋਂ, ਖਾਸ ਕਰਕੇ ਦੁਆਬੇ ਦੇ ਪਿੰਡਾਂ ਵਿੱਚੋਂ ਨੌਂਜੁਆਨ ਗੱਭਰੂ ਇੰਗਲੈਂਡ ਨੂੰ ਵਹੀਰਾਂ ਘੱਤ ਤੁਰ ਪਏ। ਸੁਨੇਹੇ ਉਦੋਂ ਚਿੱਠੀਆਂ ਰਾਹੀਂ ਹੀ ਪਹੁੰਚਦੇ ਸਨ, ਡਾਕ ਪ੍ਰਬੰਧ ਬਹੁਤ ਵਧੀਆ ਸੀ; ਇੰਗਲੈਂਡ ਤੋਂ ਪੰਜਾਂ ਦਿਨਾਂ ਵਿੱਚ ਚਿੱਠੀ ਪਿੰਡ ਦੇ ਸਿਰਨਾਵੇਂ ਤੇ ਪਹੁੰਚ ਜਾਂਦੀ ਸੀ। ਇੱਥੋਂ ਤੱਕ ਕਿ ਚਿੱਠੀ ਭਾਰਤ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਤੀਸਰੇ ਦਿਨ ਪਹੁੰਚਦੀ ਹੋ ਜਾਂਦੀ ਸੀ। ਇੰਗਲੈਂਡ ਪਹੁੰਚੇ ਪੰਜਾਬੀ ਸੂਰਮੇਂ ਧੜਾ ਧੜ ਫੌਂਡਰੀਆਂ ‘ઑਚ ਕੰਮ ਕਰਕੇ ਪਿੱਛੇ ਆਪਣੇ ਸਾਂਝੇ ਪਰਿਵਾਰਾਂ ਨੂੰ ਪੈਸਿਆਂ ਦੇ ਮਨੀ ਆਰਡਰ ਭੇਜਣ ਲੱਗੇ; ਨਾਲ ਹੀ ਇੰਗਲੈਂਡ ਤੋਂ, ਬਲੈਤ ਦੀ ਰਾਣੀ ਦੀ ਫੋਟੋ ਵਾਲੀਆਂ ਨੀਲੀਆਂ ਚਿੱਠੀਆਂ ਨੇ ਡਾਕੀਆਂ ਦੇ ਝੋਲੇ ਨੱਕੋ ਨੱਕ ਭਰਨ ਲਾ ਦਿੱਤੇ। ਕੱਲਮ ਕੱਲੇ ਇੰਗਲੈਂਡ ਦੀਆਂ ਫੌਂਡਰੀਆਂ ઑ’ਚ ਲੋਹਾ ਢਾਲਦੇ ਤੇ ਸਖਤ ਮੁਸ਼ੱਕਤ ਕਰਦੇ ਆਪਣੇ ਲਾਡਲਿਆਂ ਨੂੰ ਪਿੱਛੇ ਬੈਠੇ ਘਰ ਦੇ, ਹੋਰ ਤਾਂ ਕੁੱਝ ਨਹੀਂ ਸੀ ਕਰ ਸਕਦੇ ਪਰ ਰਾਜੀ ਖੁਸ਼ੀ ਦੀਆਂ ਚਿੱਠੀਆਂ ਲਿਖ ਲਿਖਾ ਕੇ ਪਾਉਣ ਤੋਂ ਬਿਨਾਂ ਉਹਨਾਂ ਲਈ ਹੋਰ ਕੋਈ ਵੱਧ ਉਤਸ਼ਾਹਤ ਗੱਲ ਵੀ ਨਹੀਂ ਸੀ ਹੁੰਦੀ।
ਚਿੱਠੀਆਂ ઑ’ਚ ਗੱਲਾਂ ਆਮ ਇਹੀ ਲਿਖੀਆਂ ਹੁੰਦੀਆਂ ਸਨ ਕਿ ਕਾਕਾ ਸਾਡਾ ਫਿਕਰ ਨਾ ਕਰੀਂ, ਸੱਭ ਠੀਕ ਠਾਕ ਹੈ, ਆਪਣਾ ਖ਼ਿਆਲ ਰੱਖੀਂ, ਕੰਮ ਧਿਆਨ ਨਾਲ ਕਰੀਂ; ਪਰ ਨਾਲ ਹੀ ਅਗਲੀ ਸਤਰ ‘ઑਚ ਇਹ ਲਿਖ ਦੇਣਾਂ ਕਿ ਆਪਣੀ ਬੂਰੀ ਝੋਟੀ ਤੋਕੜ ਹੋ ਗਈ, ਹੁਣ ਲਵੇਰਾ ਕੋਈ ਹੈ ਨਹੀਂ, ਗੁਆਂਢੀਆਂ ਦੀ ਸੀਬੋ ਕੇ ਘਰੋਂ ਲੱਸੀ ਲਿਆ ਕੇ ਪਤਲੀ ਕਰ ਸਵੇਰ ਦੇ ਸ਼ਾਹਵੇਲੇ ਦਾ ਸਾਰ ਲਈਦਾ ਹੈ: ਹੋਰ ਤੂੰ ਸਾਡਾ ਫਿਕਰ ਨਾਂ ਕਰੀਂ, ਕੰਮ ਕਰਦਾ ਸੱਟ ਫੇਟ ਤੋਂ ਬਚੀਂ: ਸੁਣਿਆਂ ਕੰਮ ਸਖ਼ਤ ਹਨ ਇੰਗਲੈਂਡ ਵਿੱਚ। ਤੇਰਾ ਭੇਜਿਆ ਪੰਜ ਸੌ ਰੁਪਏ ਦਾ ਮਨੀ ਆਰਡਰ ਮਿਲ ਗਿਆ ਸੀ, ਪੈਸੇ ਥਾਂਉ ਥਾਂਈ ਲੱਗ ਗਏ ਹਨ। ਕੱਪੜੇ ਵਾਲੇ ਦਾਮੋਦਰ ਦਾ ਉਧਾਰ ਵੀ ਮੋੜ ਦਿੱਤਾ ਹੈ, ਚੂਨੀ ਦੀ ਹੱਟੀਤੋਂ ਉਧਾਰ ਆਏ ਪਿਛਲੇ ਮਹੀਨਿਆਂ ਦੇ ਸੌਦੇ ਦੇ ਪੈਸੇ ਵੀ ਸਾਰੇ ਦੇ ਦਿੱਤੇ ਹਨ, ਹੁਣ ਉਸ ਦਾ ਕੋਈ ਪੈਸਾ ਆਪਣੇ ਵਲ ਨਹੀਂ ਰਹਿੰਦਾ।
ਅੱਗੋਂ ਤੋਂ ਜਿਹੜੀ ਘਰ ਵਰਤੋਂ ਲਈ ਚਾਹ ਪੱਤੀ, ਲੂਣ, ਖੰਡ, ਸਾਬਣ ਸੋਢਾ ਆਦਿ ਹੋਰ ਲੋੜ ਮੁਤਾਬਿਕ ਲਿਆਵਾਂਗੇ; ਚੂਨੀਂ ਕਹਿਦਾ ਸੀ ਪਈ ਤੁਸੀ ਫਿਕਰ ਨਾਂ ਕਰਿਓ ਮੈਂ ਪੈਸਾ ਪੈਸਾ ਲਿਖੀ ਜਾਉਂ, ਭਾਵੇਂ ਛੇ ਮਹੀਨਿਆਂ ਨੂੰ ਇਕੱਠੇ ਹੀ ਦੇ ਦਿਓ। ਕਾਕਾ ਇਹ ਵੀ ਬੜੀ ਮੌਜ ਐ ਉਹ ਉਧਾਰ ਦੇਣ ਲੱਗਾ ਹੁੱਤ ਨਹੀਂ ਕਰਦਾ। ਤੂੰ ਸਾਡਾ ਫਿਕਰ ਨਾ ਕਰੀਂ ਅਸੀਂ ਔਖੇ ਸੌਖੇ ਸਾਰੀ ਜਾਵਾਂਗੇ।- ਹਾਂ ਇੱਕ ਗੱਲ ਹੋਰ ਦੱਸ ਦਿਆਂ ਕਿ ਆਪਣਾ ਬੱਗਾ ਬੌਲਦ ਲੰਗਾ ਕੇ ਤੁਰਦਾ, ਲੱਗਦਾ ਉਸ ਦਾ ਚੂਲਾ ਉਤਰ ਗਿਆ। ਬਾਜੀਗਰ ਈਸ਼ਰ ਰੋਜ਼ ਆਉਦਾ, ਤੱਤੇ ਪਾਣੀ਼ ‘ਚ ਲੂਣ ਫਟਕੜੀ ਤੇ ਤੇਲ ਪਾ ਕੇ ਟਕੋਰ ਕਰ ਜਾਂਦਾ। ਰੱਬ ਕਰੇ ਰਾਮ ਆ ਜਾਏ ਨਹੀਂ ਤਾਂ ਕਿਤੇ ਨਵਾਂ ਬੌਲਦ ਨਾ ਲੈਣਾ ਪੈ ਜਾਏ: ਇਹ ਵੀ ਹੋਰ ਖਰਚਾ ਆ ਜਾਣਾਂ; ਮੁਹਰੇ ਕਣਕ ਬੀਜਣ ਵਾਲੀ ਐ, ਬਲਦ ਬਿਨਾਂ ਤਾਂ ਸਰਨਾਂ ਹੀ ਨਹੀਂ! ਹਾਂ ਹੋਰ ਸਭ ਠੀਕ ਹੈ ਸਾਡਾ ਫਿਕਰ ਨਾ ਕਰੀਂ ਅਸੀਂ ਔਖੇ ਸੌਖੇ ਸਾਰੀ ਜਾਵਾਂਗੇ। ਲੈ ਇਹ ਤਾਂ ਚੇਤਾ ਹੀ ਭੁੱਲ ਗਿਆ ਸੀ, ਐਤਕੀਂ ਬਰਸਾਤਾਂ ‘ਚ ਮੀਂਹ ਬੜੇ ਪਏ, ਦਲਾਨ ਦੇ ਮਗਰਲੀ ਕੋਠੜੀ ਦੀ ਛੱਤ ‘ਚੋ ਗਈ, ਗੁੜ ਤੇ ਸ਼ੱਕਰ ਵਾਲੀਆਂ ਮੱਟੀਆਂ ઑ’ਚ ਚੋਏ ਦਾ ਪਾਣੀ ਪੈ ਕੇ ਗੁੜ ਸ਼ੱਕਰ ਖ਼ਰਾਬ ਹੋ ਗਿਆ। ਕਣਕ ਵਾਲੀ ਭੜੋਲੀ ਤੇ ਚੋਆ ਪੈ ਕੇ ਕਣਕ ਭੀ ਗਿੱਲੀ ਹੋ ਗਈ ਜਿਹੜੀ ਬੀ ਲਈ ਰੱਖੀ ਸੀ। ਹੁਣ ਸ਼ਾਇਦ ਕਣਕ ਬੀਜਣ ਲਈ ਬੀ ਵੀ ਮੁੱਲ ਲੈਣਾਂ ਪਊ। ਕਾਕਾ ਅੱਗੇ ਤੈਨੂੰ ਤਾਂ ਨਹੀਂ ਦੱਸਿਆ ਕਿ ਤੂੰ ਫਿਕਰ ਕਰੇਂਗਾ। ਹੁਣ ਤੂੰ ਫਿਕਰ ਨਾਂ ਕਰੀ ਸਭ ਠੀਕ ਠਾਕ ਹੈ। ਦੱਸਣਾਂ ਭੁੱਲ ਗਏ ਹਾਂ ਸੱਚ, ਤੇਰੇ ਬਾਪੂ ਜੀ ਦੇ ਗੋਡੇ ਤੇ ਸੱਟ ਲੱਗ ਗਈ, ਹੁਣ ਅੱਗੇ ਨਾਲੋ ਰਾਮ ਐ, ਥੋੜਾ ਲੰਗ ਮਾਰਕੇ ਤੁਰਦੇ ਆ। ਡਾਕਟਰ ਕਹਿੰਦਾ ਸੀ ਹੌਲੀ ਹੌਲੀ ਰਾਮ ਆਊ। ਪੁੱਤਰ ਔਖਿਆਈਆਂ ਸੌਖਿਆਈਆਂ ਆਉਂਦੀਆਂ ਹੀ ਹਨ, ਅਸੀਂ ਕੱਟ ਲਵਾਂਗੇ ਤੂੰ ਸਾਡਾ ਫਿਕਰ ਨਾਂ ਕਰੀਂ ਅਸੀਂ ਠੀਕ ਠਾਕ ਹਾਂ।-ਜਦੋਂ ਬੱਦਲ ਹੁੰਦਾ ਤਾਂ ਦਿਲ ਧੁੜਕੂੰ ਧੁੜਕੂੰ ਕਰਨ ਲਗਦੈ ਕਿ ਕਿਤੇ ਮੁਹਰੇ ਦਲਾਨ ਦੀ ਛੱਤ ਨਾਂ ਚੋਣ ਲੱਗ ਜਾਏ; ਆਪਣੇ ਤਾਂ ਸਾਰੇ ਸੰਦੂਕ ਪੇਟੀਆਂ ਪਏ ਈ ਉੱਥੇ ਹਨ: ਸਾਰਾ ਕੱਪੜਾ ਲੱਤਾ ਉਹਨਾਂ ઑਚ ਈ ਹੈ। ਕੱਪੜੇ ਕਿਹੜਾ ਰੋਜ ਰੋਜ ਬਣਦੇ ਆ; ਕਿਤੇ ਦਲਾਨ ਕੱਚਾ ਢਾਹ ਕੇ ਪੱਕਾ ਪਾ ਲਈਏ ਤਾਂ ਰੋਜ ਰੋਜ ਦਾ ਫਿਕਰ ਮੁੱਕ ਜੂ, ਤੂੰ ਤਾਂ ਅੱਗੇ ਹੀ ਸਾਡਾ ਬਥੇਰਾ ਖਿਆਲ ਰੱਖਦਾਂ; ਪੈਸੇ ਜਿਹੜੇ ਭੇਜਦਾਂ ਸਭ ਡੁੱਡੀਂ ਬੜ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕਿੱਧਰ ਗਏ? ਤੂੰ ਸਾਡਾ ਫਿਕਰ ਨਾਂ ਕਰੀਂ ਅਸੀਂ ਰਾਜੀ ਖੂਸ਼ੀ ਹਾਂ; ਕੰਮ ਤਕੜਾ ਹੋ ਕੇ ਕਰੀਂ। ਧੰਤੀ ਆਈ ਸੀ ਦੱਸਦੀ ਸੀ ਉਹਨਾਂ ਦੇ ਗੇਜ ਦਾ ਬੜਾ ਓਵਰ ਟੈਮ ਲਗਦਾ ਲੋਹੇ ਦੀ ਫੌਂਡਰੀ ઑਚ: ਉਹਨਾਂ ਨੇ ਤਾਂ ਸਾਰੇ ਕੱਚੇ ਢਾਹ ਕੇ ਪੱਕੇ ਪਾ ਲਏ, ਤੈਥੋਂ ਸਾਲ ਪਹਿਲਾਂ ਹੀ ਗਿਆ ਸੀ ਬਲੈਤ ਨੂੰ; ਓਹਨੇ ਤਾਂ ਘਰ ਦੇ ਸਾਰੇ ਧੋਣ ਧੋ ਦਿੱਤੇ। ਕਹਿੰਦੀ ਉਹ ਤਾਂ ਸੱਤੇ ਦਿਨ ਬਾਰਾਂ ਬਾਰਾਂ ਘੰਟੇ ਕੰਮ ਕਰਦਾ, ਤਦੇ ਏਨੇ ਪੈਸੇ ਭੇਜੇ ਆ। ਕਾਕਾ ਪੈਸੇ ਤਾਂ ਤੂੰ ਵੀ ਬਥੇਰੇ ਭੇਜਦਾਂ ਪਰ ਖਰਚੇ ਈ ਨਹੀਂ ਪੇਸ਼ ਜਾਣ ਦਿੰਦੇ। – ਹਾਂ ਕਾਕਾ ਇੱਕ ਗੱਲ ਹੋਰ ਦੱਸਣੀਂ ਭੁੱਲ ਗਏ, ਰੁੜਕੇ ਵਾਲੇ ਤੇਰੇ ਫੁੱਫੜ ਜੀ ਪੂਰੇ ਹੋ ਗਏ, ਪਿਛਲੇ ਹਫਤੇ ਉਸ ਦੇ ਦਾਗਾਂ ‘ਤੇ ਗਏ ਸੀ, ਅਸੀਂ ਆਪਣਾਂ ਦੇਣ ਲੈਣ ਜੋ ਬਣਦਾ ਸੀ ਕਰ ਦਿੱਤਾ, ਖਰਚਾ ਕਾਫੀ ਹੋ ਗਿਆ। ਸ਼ਰੀਕਾ ਵੀ ਨਹੀਂ ਟਿਕਣ ਦਿੰਦਾ, ਭਾਈ ਚਾਰੇ ‘ઑਚ ਮੂੰਹ ਰੱਖਣ ਲਈ ਸਭ ਕੁਝ ਕਰਨਾ ਪੈਦਾ ਹੈ। ਖੜ੍ਹੇ ਪੈਰ ਖਰਚਾ ਆ ਗਿਆ ਕਰਕੇ ਬਿੱਸੀ ਲਾਗਣ ਨੂੰ ਭੇਜ ਕੇ ਪਾਖਰ ਸ਼ਾਹ ਤੋਂ ਵਿਆਜੂ ਪੈਸੇ ਲੈ ਬੁੱਤਾ ਸਾਰਿਆ। ਸੌ ਤੇ ਤਿੰਨ ਵਿਆਜ ਦੇ ਲਗਦੇ ਐ ਮਹੀਨੇ ਦੇ। ਕੀ ਕਰੀਏ ਤੇਰੇ ਫੱਫੜ ਨੇ ਕਿਹੜਾ ਰੋਜ ਰੋਜ ਮਰਨਾਂ; ਇਹ ਤਾਂ ਖਰਚਾ ਕਰਨਾ ਈ ਪੈਣਾਂ ਸੀ ਨਹੀਂ ਤਾਂ ਅਸੀਂ ਨੱਕ ਦੇਣ ਯੋਗੇ ਨਹੀਂ ਸੀ ਰਹਿਣਾ ਸ਼ਰੀਕਾਂ ‘ઑਚ। ਤੇਰੇ ਫੁੱਫੜ ਦੇ ਕੱਠ ਤੇ ਖਰਚਾ ਤੇਰੀ ਭੂਆ ਦਾ ਵੀ ਬਥੇਰਾ ਹੋ ਗਿਆ। ਸਾਰੇ ਪਿੰਡ ਨੂੰ ਲੱਡੂ ਜਲੇਬੀਆਂ ਪਾਏ। ਰੋਟੀ ਬਣਾਉਣ ਲਈ ਗੁਰਾਇਆਂ ਦਾ ਮਸ਼ੂਰ ਹਲਵਾਈ ਚਾਨਣ ਕੀਤਾ ਸੀ; ਬੜਾ ਮਹਿੰਗਾ ਹਲਵਾਈ ਐ, ਪੈਸੇ ਠੋਕ ਕੇ ਲੈ ਕੇ ਗਿਆ, ਨਿੱਜ ਹੋਣਾਂ ਕਹਿੰਦਾ ਇਨ੍ਹਾਂ ਨੂੰ ਬਥੇਰੇ ਬਲੈਤੋਂ ਪੈਸੇ ਆਉਦੇ ਆ। ਪੁੱਤ ਤੂੰ ਹੋਰ ਫਿਕਰ ਨਾਂ ਕਰੀਂ ਅਸੀਂ ਠੀਕ ਠਾਕ ਹਾਂ।
ਹੁਣ ਦੱਸੋ! ਮੁੰਡਾ ਬਲੈਤ ਬੈਠਾ ਫਿਕਰ ਕਿਉਂ ਨਾਂ ਕਰੂ? ਫੁੱਫੜ ਵੀ ਮਰ ਗਿਆ, ਉਹਦੇ ਮਰਨੇ ‘ਤੇ ਖਰਚਾ ਵੀ ਹੋ ਗਿਆ, ਉਧਾਰ ਪੈਸੇ ਲੈਣੇ ਪਏ, ਮੱਝ ਵੀ ਤੋਕੜ ਹੋ ਗਈ, ਬਲਦ ਦਾ ਚੂਲਾ ਉਤਰ ਗਿਆ, ਛੱਤਾਂ ਵੀ ਚੋਂਦੀਆਂ ਹਨ, ਬਾਪੂ ਵੀ ਲੰਗਾ ਕੇ ਤੁਰਨ ਲੱਗਾ; ਸਭ ਠੀਕ ਕੀ ਹੈ? ਰਾਜੀ ਖੁਸ਼ੀ ਕਾਹਦੇ ਹਨ? ਮੁੰਡਾ ਤਾਂ ਅਗਲੇ ਦੋ ਸਾਲ ਬਾਰਾਂ ਬਾਰਾਂ ਘੰਟੇ ਸੱਤੇ ਦਿਨ ਕੰਮ ਕਰੇ ਉਸ ਨੇ ਤਾਂ, ਤਾਂ ਵੀ ਨਹੀਂ ਟੁੱਟੇ ਲੜ ਪੂਰੇ ਕਰ ਸਕਣੇ।
ਇਹੋ ਜਿਹੀਆਂ ਹੁੰਦੀਆਂ ਸਨ ਪਿੰਡਾਂ ਦੇ ਪਰਿਵਾਰਾਂ ਦੀਆਂ, ਆਪਣੇ ਲਾਡਲੇ ਪੁੱਤਰਾਂ ਨੂੰ ਇੰਗਲੈਂਡ ਦੀਆਂ ਫੌਂਡਰੀਆਂ ‘ઑਚ ਤੱਤੇ ਲੋਹੇ ਮੁਹਰੇ ਲੋਹਾ ਹੋਏ, ਲੋਹਾ ਢਾਲਦਿਆਂ ਨੂੰ ਲਿਖੀਆਂ ਰਾਜੀ ਖੁਸ਼ੀ ਦੀਆਂ ਚਿੱਠੀਆਂ। ਇਨ੍ਹਾਂ ਚਿੱਠੀਆਂ ਦੀਆਂ ਡੂੰਘੀਆਂ ਰਮਜਾਂ ਹੋਇਆ ਕਰਦੀਆਂ ਸੀ। ਇਕ ਸਾਧਾਰਨ ਕਿਸੇ ਪਾੜ੍ਹੇ ਤੋਂ ਲਿਖਾਈ ਚਿੱਠੀ ਅੱਗੇ ਪਿੱਛੇ ਸਾਰੇ ਟੱਬਰ ਦੇ ਜੀਵਨ ਬਰਤਾਂਤ ਤੇ ਸਹਿਜੇ ਹੀ ਬੜੀ ਬਰੀਕੀ ਨਾਲ ਝਲਕ ਪੁਆ ਦਿਆ ਕਰਦੀ ਸੀ।
ਜ਼ਮਾਨੇ ਬਦਲ ਗਏ, ਸਮੇਂ ਬਦਲ ਗਏ, ਹਾਲਾਤ ਬਦਲ ਗਏ, ਮੋਹ ਮੁਹੱਬਤਾਂ ਖੰਭ ਲਾ ਕੇ ਉੱਡ ਗਏ; ਚਿੱਠੀਆਂ ਲਿਖਣ ਲਿਖਾਉਣ ਦੀਆਂ ਝਾਕਾਂ ਮੁੱਕ ਗਈਆਂ: ਚਿੱਠੀਆਂ ਲਿਖਣ ਵਾਲੇ ਤੇ ਮੁਹਰੇ ਪੜ੍ਹਣ ਵਾਲੇ ਅਲੋਪ ਹੋ ਗਏ। ਕਿਤੇ ਜੇ ਕਿਸੇ ਹਾਲੇ ਭੀ ਉਹ ਸੱਠ ਸੱਤਰ ਸਾਲ ਪੁਰਾਣੀਆਂ ਹੱਥ ਲਿਖਤ ਚਿੱਠੀਆਂ ਸਾਂਭੀਆਂ ਹੋਣ ਤਾਂ ਉਹ ਆਉਣ ਵਾਲੇ ਸਮੇਂ ઑ’ਚ ਭਵਿੱਖ ਦੀਆਂ ਪੀੜੀਆਂ ਲਈ ਇਤਿਹਾਸਕ ਦੁਰਲੱਭ ਬਸਤੂ ਹੋਣਗੀਆਂ। ਉਹਨਾਂ ਇਤਿਹਾਸਕ ਚਿੱਠੀਆਂ ਨੂੰ ਪੜ੍ਹ ਕੇ ਸਾਡੀਆਂ ਪਿਛਲੀਆਂ ਪੀੜੀਆਂ ਦੇ ਰਹਿਣ ਸਹਿਣ ਦੇ ਜੀਵਨ ਤੇ ਇੱਕ ਵਡਮੁੱਲੀ ਝਾਤ ਪੁਆ, ਸਾਨੂੰ ਸਾਡੇ ਪੇਂਡੂ ਪਿਛੋਕੜ ਦੇ ਦਰਸ਼ਣ ਕਰਾਉਣਗੀਆਂ। ਸਾਡਾ ਅਮੀਰ ਵਿਰਸਾ, ਸਾਦਾ ਰਹਿਣ ਸਹਿਣ ਅਤੇ ਸਹਿਜ ਅੰਦਾਜ ઑ’ਚ ਕਹੀਆਂ ਗੱਲਾਂ, ਜਿਹਨਾਂ ਦੇ ਡੂੰਘੇ ਤੇ ਗੂਹੜੇ ਮਤਲਬ ਸਨ, ਦਾ ਪ੍ਰਤੀਕ ਬਣਦੀਆਂ; ਇਹ ਵਡਮੁੱਲੀਆਂ ઑਰਾਜੀ ਖੁਸ਼ੀ ਦੀਆਂ ਚਿੱਠੀਆਂ਼ ਯਾਦ ਕਰ ਤੇ ਪੜ੍ਹ, ਸਾਨੂੰ ਅਦੁੱਤੀ ਸ਼ਕੂਨ ਦਿੰਦੀਆਂ ਅਤੇ ਸਾਡੇ ਪਿਛੋਕੜ ਦੇ ਅਹਿਮ ਵਿਰਸੇ ‘ਤੇ ਵੀ ਝਾਤ ਪਵਾਉਣਗੀਆਂ।

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …