Breaking News
Home / ਨਜ਼ਰੀਆ / ਵਿਸਾਖੀ ਅਤੇ ਸਿੱਖ

ਵਿਸਾਖੀ ਅਤੇ ਸਿੱਖ

ਬਲਵਿੰਦਰ ਸਿੰਘ ਮੁਲਤਾਨੀ
ਵਿਸਾਖੀ ਦਾ ਤਿਉਹਾਰ ਪੰਜਾਬ ਵਿੱਚ ਬੜੇ ਚਾਵਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਵੈਸੇ ਤਾਂ ਭਾਰਤ ਦੇ ਕਈ ਹੋਰ ਪ੍ਰਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਢੰਗ ਤਰੀਕੇ ਆਪਣੇ ਹੋ ਸਕਦੇ ਹਨ ਜਿਵੇਂ ਤਾਮਿਲਨਾਡੂ, ਆਸਾਮ, ਕੇਰਲਾ, ਉਡੀਸਾ, ਦੱਖਣੀ ਬੰਗਾਲ, ਕੁੱਝ ਬਿਹਾਰ ਦੇ ਇਲਾਕੇ ਆਦਿ। ਉਹ ਲੋਕ ਸੂਰਜ ਨੂੰ ਦੇਵਤਾ ਮੰਨਦੇ ਹਨ ਅਤੇ ਸਮਝਦੇ ਹਨ ਕਿ ਸੂਰਜੀ ਨਵਾਂ ਸਾਲ ਇਸ ਦਿਨ ਸ਼ੁਰੂ ਹੁੰਦਾ ਹੈ। ਕਾਫੀ ਹਿੰਦੂ ਇਸ ਦਿਨ ਹਰਿਦੁਆਰ ਤੇ ਤੀਰਥ ਇਸ਼ਨਾਨ ਲਈ ਜਾਂਦੇ ਹਨ ਕਿਉਂਕਿ ਉਨ੍ਹਾਂ ਦੀ ਵਿਚਾਰਧਾਰਾ ਹੈ ਕਿ ਇਸ ਦਿਨ ਗੰਗਾ ਧਰਤੀ ਤੇ ਉਤਰਦੀ ਹੈ। ਕਈ ਸਿੱਖ ਵੀ ਗੁਰਮਤਿ ਤੋਂ ਅਣਜਾਣ ਹੋਣ ਕਰਕੇ ਇਸ ਦਿਨ ਨਦੀਆਂ, ਤਲਾਬਾਂ ਤੇ ਇਸ਼ਨਾਨ ਕਰਨ ਦੀ ਮਹੱਤਤਾ ਸਮਝਦੇ ਹਨ ਜਿਸ ਨੂੰ ਗੁਰਮਤਿ ਬਿਲਕੁਲ ਵੀ ਮਾਨਤਾ ਨਹੀਂ ਦਿੰਦੀ। ਪੰਜਾਬ ਵਿੱਚ ਇਹ ਤਿਉਹਾਰ ਹਾੜੀ ਦੀ ਫਸਲ਼ ਪੱਕਣ ਦੀ ਖੁਸ਼ੀ ਵਿੱਚ ਮਨਾਉਣਾ ਸ਼ੁਰੂ ਹੋਇਆ ਸੀ ਅਤੇ ਇਸ ਦੀ ਮਹੱਤਤਾ ਉਸ ਸਮੇਂ ਸਿੱਖਾਂ ਅੰਦਰ ਵਧ ਗਈ ਜਦ ਡੱਲਾ ਨਿਵਾਸੀ ਭਾਈ ਪਾਰੋ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਆਗਿਆ ਨਾਲ ਇਸ ਨੂੰ ਗੁਰਮਤਿ ਅਨੁਸਾਰ ਮਨਾਉਣਾ ਸ਼ੁਰੂ ਕੀਤਾ। ਇਸ ਸਮੇਂ ਕਣਕ ਦੀ ਫਸਲ਼ ਪੱਕ ਕੇ ਤਿਆਰ ਹੋ ਚੁੱਕੀ ਹੁੰਦੀ ਹੈ ਅਤੇ ਸਭ ਪਾਸੇ ਪੀਲੱਤਣ ਛਾਈ ਹੁੰਦੀ ਹੈ। ਪੱਕੀ ਫਸਲ਼ ਨੂੰ ਲਹਿਰਾਉਂਦੀ ਦੇਖ ਕੇ ਕਿਸਾਨ ਨੂੰ ਲਾਲੀ ਚੜਦੀ ਹੈ ਅਤੇ ਖੁਸ਼ੀਆਂ ਅੰਦਰ ਮੇਲੇ ਦੇ ਰੂਪ ਵਿੱਚ ਇਕੱਤਰ ਹੋ ਕੇ ਆਉਂਦੇ ਹਨ। ਜਿੱਥੇ ਮੇਲੇ ਤੇ ਦੁਕਾਨਾਂ, ਭੰਗੜੇ, ਗਿੱਧੇ ਆਦਿ ਮੇਲੇ ਦੀ ਰੌਣਕ ਵਧਾਉਂਦੇ ਹਨ ਉਥੇ ਘੋਲਾਂ, ਕਬੱਡੀ ਆਦਿ ਹੋਰ ਵੀ ਮਨਮੋਹਕ ਹੋ ਜਾਂਦੇ ਹਨ। ਘਰਾਂ ਦੀ ਰੌਣਕ ਆਪਣੀ ਤਰ੍ਹਾਂ ਦੀ ਹੁੰਦੀ ਹੈ।ਹੁਣ ਤਾਂ ਕੁਝ ਸਮਾਂ ਬਦਲ ਗਿਆ ਹੈ।ਜਦ ਅਸੀਂ ਛੋਟੇ ਹੁੰਦੇ ਦੇਖਦੇ ਸੀ (ਮੇਰਾ ਮਤਲ਼ਬ ਅੱਜ ਤੋਂ 35-40 ਸਾਲ਼ ਪਹਿਲਾਂ) ਬੀਬੀਆਂ ਚੌਂਕਾ-ਚੁਲ੍ਹਾ ਇੱਕ ਦਿਨ ਪਹਿਲਾਂ ਹੀ ਗੋਹਾ ਪੋਚਾ ਕਰਕੇ ਸਵਾਰ ਲੈਂਦੀਆਂ ਅਤੇ ਸਵੇਰੇ ੪ ਵਜੇ ਉਠ ਕੇ ਗੁਰਦੁਆਰੇ ਮੱਥਾ ਟੇਕਣ ਤੋਂ ਬਾਅਦ ਕੜਾਹੀ ਰੱਖ ਲੈਂਦੀਆਂ। ਦੁਪਿਹਰ ਤੱਕ ਖਾਣ-ਪੀਣ ਲਈ ਮੱਠੀਆਂ, ਪੂਰੀਆਂ, ਪਠੋਰੂ, ਪਕੌੜੇ ਆਦਿ ਕਿੰਨਾਂ ਕੁਝ ਬਣਾ ਕੇ ਪੀਪਾ ਭਰ ਲੈਣਾ ਜੋ ਕਈ ਦਿਨ ਬਾਅਦ ਛਕਦੇ ਰਹਿਣਾ। ਫਿਰ ਅਗਲ਼ੇ ਦਿਨ ਤੋਂ ਜਿਮੀਦਾਰਾਂ ਨੇ ਦਾਤੀਆਂ ਸੂਤ ਕੇ ਵਾਢੀ ਸ਼ੁਰੂ ਕਰ ਦੇਣੀ। ਇਸ ਦੀ ਮਹੱਤਤਾ ਸਿੱਖਾਂ ਵਿੱਚ ਉਸ ਦਿਨ ਕਈ ਗੁਣਾਂ ਵਧ ਗਈ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੇ ਸਾਜਨਾ ਦਿਵਸ ਲਈ ਇਸ ਦਿਨ ਨੂੰ ਚੁਣਿਆ। ਮੈਂ ਇਥੇ ਥੋੜਾ ਚਾਨਣਾ ਇਸ ਲਈ ਪਾਉਣਾ ਚਾਹੁੰਦਾ ਹਾਂ, ਕਈ ਵੀਰ ਇਸ ਦਿਨ ਨੂੰ ਖਾਲਸੇ ਦਾ ਜਨਮ ਦਿਨ ਕਹਿੰਦੇ ਹਨ ਜੋ ਕਿ ਢੁਕਵਾਂ ਲਫਜ ਨਹੀ। ਕਿਉਕਿ ਜੋ ਜੰਮਦਾ ਹੈ ਉਹ ਮਰਦਾ ਵੀ ਹੈ। ਖਾਲਸਾ ਨਾ ਜੰਮਿਆ ਹੈ ਅਤੇ ਨਾ ਹੀ ਕਦੀ ਮਰ ਸਕਦਾ ਹੈ। ਗੁਰਬਾਣੀ ਅੰਦਰ ‘ਖਾਲਸਾ’ ਲਫਜ 1699 ਦੀ ਵਿਸਾਖੀ ਤੋਂ ਪਹਿਲਾਂ ਹੀ ਆ ਚੁੱਕਾ ਹੈ, ”ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ” (ਅੰਗ 654) ਇਸ ਤੋਂ ਸਿੱਧ ਹੁੰਦਾ ਹੈ ਕਿ ਖਾਲਸਾ ਪਹਿਲਾ ਵੀ ਸੀ ਅਤੇ ਜਿਸ ਦੀ ਕਬੀਰ ਜੀ ਨੇ ਪ੍ਰੀਭਾਸ਼ਾ ਵੀ ਦੇ ਦਿੱਤੀ ਕਿ ਜਿਸ ਨੇ ਪ੍ਰੇਮਾ ਭਗਤੀ ਨੂੰ ਜਾਣ ਲਿਆ ਉਹ ਖਾਲਸਾ ਹੈ। ਜੋ ਦਸਮ ਪਿਤਾ ਜੀ ਨੇ ਤਾਂ ਉਸ ਨੂੰ ਸਜਾਇਆ ਹੈ ਜਾ ਕਹਿ ਲਉ ਪ੍ਰਗਟ ਕੀਤਾ ਹੈ ”ਪ੍ਰਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ” ਸੋ ਖਾਲਸੇ ਦੇ ਸਾਜਨਾ ਦਿਵਸ ਨੇ ਸਿੱਖਾਂ ਅੰਦਰ ਵੈਸਾਖੀ ਦੀ ਹੋਰ ਅਹਿਮਿਅਤ ਵਧਾ ਦਿੱਤੀ।
ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਹੁਤ ਵੱਡਾ ਇਕੱਠ ਬੁਲਾਇਆ ਅਤੇ ਜਿਸ ਤੋਂ ਦਸਮ ਪਿਤਾ ਨੇ ਪੰਚਾਇਤੀ ਰਾਜ ਦੀ ਨੀਂਹ ਰੱਖੀ ਜਾਂ ਕਹਿ ਲਉ ਪੰਚਾਇਤੀ ਰਾਜ ਸ਼ੁਰੂ ਕੀਤਾ ਅਤੇ ਨਾਲ਼ ਹੀ ਉਨ੍ਹਾਂ ਨੇ ਅਸਲੀਅਤ ਵਿੱਚ ਚੋਣ ਕਰ ਕੇ ਦੱਸ ਦਿੱਤਾ ਕਿ ਜੋ ”ਨਾਨਕ ਰਾਜ ਚਲਾਇਆ” ਹੈ ਉਸ ਦੇ ”ਪੰਚ ਪਰਵਾਨ, ਪੰਚ ਪਰਧਾਨ” ਕਿਸ ਤਰ੍ਹਾਂ ਚੁਣਨੇ ਹਨ।ਤਾਂ ਹੀ ਤਾਂ ਗੁਰੂ ਜੀ ਨੇ ਕੋਈ ਪਿਕ ਐਂਡ ਚੂਜ ਨਹੀਂ ਕੀਤਾ ਬਲਕਿ ਕ੍ਰਿਪਾਨ ਦੀ ਧਾਰ ਉੱਤੇ ਪੰਚ ਜਨਾਂ ਦੀ ਪਰਖ ਕੀਤੀ, ਕਿਉਂਕਿ ਗੁਰੂ ਜੀ ਨੂੰ ਪਤਾ ਸੀ ਕਿ ਖਾਲਸੇ ਰਾਜ ਦੇ ਪੰਚ ਰੱਬੀ ਦਰਗਾਹ ਵਿੱਚ ਵੀ ਪ੍ਰਵਾਨ ਚੜਨੇ ਚਾਹੀਦੇ ਹਨ ਅਤੇ ਉਹ ਉਹੀ ਹੋ ਸਕਦੇ ਹਨ ਜੋ ”ਪਹਿਲ਼ਾਂ ਮਰਣ ਕਬੂਲ” ਦੇ ਸਿਧਾਂਤ ਉਪਰ ਪੂਰੇ ਉਤਰਨਗੇ। ਸੋ ਗੁਰੂ ਜੀ ਨੇ ਇੱਕ ਇੱਕ ਕਰਕੇ ਪੰਜ ਸਿਰਾਂ ਦੀ ਮੰਗ ਕੀਤੀ ਫਿਰ ਉਨ੍ਹਾਂ ਦੇ ਨਾਵਾਂ ਪਿੱਛੋਂ ਰਾਮ, ਚੰਦ, ਆਦਿ ਹਟਾ ਕੇ ਸਿੰਘ ਲਗਾਇਆ, ਭਾਵ ਗੁਰੂ ਕੇ ਸ਼ੇਰ ਬਣਾ ਦਿੱਤੇ। ਇੱਥੇ ਹੀ ਬੱਸ ਨਹੀਂ ਜਦ ਗੁਰੂ ਜੀ ਦੀ ਖੇਡ ਨੂੰ ਥੋੜਾ ਗਹਿਰਾਈ ਨਾਲ ਵੇਖਦੇ ਹਾਂ ਕਿ ਕਿਸ ਤਰਾਂ ਦਸਮ ਪਿਤਾ ਨੇ ਜਪੁਜੀ ਦੇ ਅਰਥ ਸ਼ਾਮਸ਼ਾਤ ਕਰ ਕੇ ਰੱਖ ਦਿੱਤੇ। ”ਧੌਲ ਧਰਮ ਦਇਆ ਕਾ ਪੂਤ” ਕਿਆ ਖੂਬ ਸਭ ਤੋਂ ਪਹਿਲੀ ਆਵਾਜ ਆਪ ਜੀ ਮਾਰਨ ਵਾਲੇ ਹਨ ਅਤੇ ਆਪ ਹੀ ਖੜਾ ਕਿਸ ਨੂੰ ਕਰਦੇ ਹਨ ਦਇਆ ਨੂੰ ਫਿਰ, ਧਰਮ, ਹਿੰਮਤ, ਮੋਹਕਮ ਅਤੇ ਪੰਹਵੇ ਨੰਬਰ ਤੇ ਸਾਹਿਬ ਚੰਦ। ਕਿਆ ਖੂਬ ਖੇਡ ਰਦੀ ਕਿ ਸਭ ਤੋਂ ਪਹਿਲਾਂ ਸਿੱਖ ਅੰਦਰ ਦਇਆ ਹੋਵੇ ਫਿਰ ਦਰਮੀ ਹੋ ਸਕਦਾ ਹੈ ਜਦ ਧਰਮ ਅਤੇ ਹਿੰਮਤ ਆ ਗਈ ਫਿਰ ਦ੍ਰਿੜਤਾ ਆਵੇ ਸੀ। ”ਭੈ ਕਾਤੂ ਕੋ ਦੇਤਿ ਨ ਨ ਭੈ ਮਾਨਤ ਆਨ ਕੁਹੁ ਨਾਨਕ ਸੁਣ ਕੇ ਮਨਾ ਗਿਆਨੀ ਤਾਹਿ ਵਖਾਨਿ” ਫਿਰ ਉਸ ਨੂੰ ਸਾਹਿਬ ਕਹਿ ਕੇ ਆਪ ਚਲਾ ਬਣ ਗਏ ਅਤੇ ਹੱਥ ਜੋੜ ਕਿ ਪਰਵਾਨ ਪੰਚਾ ਨੂੰ ਬੇਨਤੀ ਕੀਤੀ ਹੁਣ ਮੈਨੂੰ ਵੀ ਸਿੰਘ ਸਜਾ ਦਿਉ। ਸਿੱਖ ਇਤਿਹਾਸ ਲਿਖਦਾ ਹੈ ਕਿ ਭਾਈ ਦਯਾ ਸਿੰਘ ਨੇ ਕਿਹਾ ਅਸੀ ਸੀਸ ਦੇ ਕਿ ਸਿੰਘ ਸਜੇ ਹਾਂ ਤਾਂ ਗੁਰੂ ਜੀ ਨੇ ਕਿਹਾ ਮੈ ਪੂਰਾ ਧਰਮ ਕੌਮ ਤੋਂ ਵਾਰ ਦਿਆਂਗਾ। ਜਿਸ ਨੂੰ ਉਨ੍ਹਾਂ ਕਰ ਕਿ ਵਖਾਇਆ। ਇਸ ਤੋਂ ਇਹ ਸਮਝ ਆਉਂਦੀ ਹੈ ਕਿ ਜੋ ਕਨੂੰਨ (ਸੰਵਿਧਾਨ) ਸਿੱਖ ਲਈ ਹੈ ਉਹ ਗੁਰੂ ਉਪਰ ਵੀ ਲਾਗੂ ਹੁੰਦਾ ਹੈ। ਜਿਸ ਨੂੰ ਗੁਰੂ ਜੀ ਨੇ ਚਮਕੌਰ ਦੀ ਗੜੀ ਅੰਦਰ ਪੰਚਾ ਦਾ ਹੁਕਮ ਮੰਨ ਕੇ ਫਿਰ ਤੋਂ ਪ੍ਰੋਰੜਤਾ ਕੀਤੀ। ਅਤੇ ਉਸ ਸਮੇ ਖੁਸ਼ੀ ਪ੍ਰਗਟ ਕੀਤੀ ਜਦੇ ਸਿੱਖਾਂ ਨੇ ਗੁਰੂ ਜੀ ਨੂੰ ਕਰੀ ਦੇ ਥੂਟੇ ਵੱਲ ਤੀਰ ਨਿਵਾਉਣ ਦੇ ਬਦਲੇ ਤਨਖਾਹ ਲਾ ਦਿੱਤੀ। ਅਤੇ ਕਿਹਾ ਹੁਣ ਮੈਨੂੰ ਯਕੀਨ ਹੋ ਗਿਆ ਹੈ ਭਾਵੇਂ ਕੋਈ ਕਿਤਨਾ ਵੀ ਮਹਾਨ ਆਦਮੀ ਜਾਂ ਸਿੱਖ ਜਥੇਦਾਰ ਵੀ ਕਿਤੁ ਨਾਂ ਹੋਵੇ ਤੁਸੀ ਉਸ ਨੂੰ ਕਟਿਹਰੇ ਵਿੱਚ ਖੜਾ ਕਰ ਸਕਦੇ ਹੋ। ਇਹੀ ਸਿਧਾਂਤ ਹੈ। ਅੱਜ ਸਿੱਖ ਇਸ ਦਿਨ ਨੂੰ ਖਾਲਸਾ ਜੀ ਦੇ ਸਾਜਨਾ ਦਿਵਸ ਵਜੋਂ ਬੜੇ ਹੀ ਚਾਅ ਅਤੇ ਉਤਸ਼ਾਹ ਨਾਲ਼ ਦੇਸ਼ ਵਿਦੇਸ਼ਾਂ ਵਿੱਚ ਮਨਾਉਂਦੇ ਹਨ। ਇਸ ਦਿਹਾੜੇ ਤੋਂ ਦੋ ਤਿੰਨ ਦਿਨ ਪਹਿਲਾਂ ਹੀ ਗੁਰਦੁਆਰਿਆਂ ਅੰਦਰ ਗਹਿਮਾ-ਗਹਿਮੀ ਸ਼ੁਰੂ ਹੋ ਜਾਂਦੀ ਹੈ। ਜਦ ਆਖੰਡ ਪਾਠ ਆਰੰਭ ਹੋ ਜਾਂਦੇ ਹਨ ਅਤੇ 13 ਅਪ੍ਰੈਲ ਜਾਂ 14 ਅਪ੍ਰੈਲ ਨੂੰ ਆਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ। ਮੈਂ ਇੱਥੇ ਫਿਰ ਥੋੜਾ ਜਿਹਾ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਖਾਲ਼ਸਾ ਦੀ ਸਾਜਨਾ ਵੈਸੇ 28 ਮਾਰਚ 1699 ਦੀ ਵਿਸਾਖੀ ਨੂੰ ਹੋਈ ਸੀ ਪਰੰਤੂ ਜਦ ਇੰਗਲੈਂਡ ਨੇ ਜੌਰਜੀਅਨ ਕੈਲੰਡਰ ਦੇ 14 ਦਿਨ 21 ਮਾਰਚ ਨੂੰ ਅੱਗੇ ਕੀਤੇ ਸਨ। ਉਸ ਤੋਂ ਬਾਅਦ ਵਿਸਾਖੀ 12 ਅਪ੍ਰੈਲ ਨੂੰ ਆਉਣ ਲੱਗੀ ਅਤੇ ਹੁਣ ਇਹ ਸਿਨ 13,14 ਅਪ੍ਰੈਲ਼ ਬਣ ਗਿਆਸੋ ਖੈਰ ਆਖੰਡ ਪਾਠ ਦੇ ਭੋਗ ਤੋਂ ਤਕਰੀਬਨ ਇੱਕ ਦਿਨ ਪਹਿਲਾਂ ਸੰਗਤਾਂ ਨਗਰ ਕੀਰਤਨ (ਪਹਿਲਾ ਨਾਮ ਜਲੂਸ ਜੋ ਜਲਾਉ ਤੋਂ ਬਣਿਆ ਹੈ) ਕੱਢਿਆ ਜਾਂਦਾ ਹੈ। ਇੱਹ ਅੱਜ ਕੱਲ ਸਿਰਫ ਪੰਜਾਬ ਤੱਕ ਹੀ ਸੰਮਿਤ ਨਾ ਰਿਹ ਕੇ ਪੂਰੇ ਸੰਸਾਰ ਦੇ ਵੱਖ-ਵੱਖ ਦੇਸ਼ਾ ਅੰਦਰ ਮਨਾਇਆ ਜਾਣ ਲੱਗਾ ਹੈ। ਨਗਰ ਕੀਰਤਨ ਵਾਲੇ ਦਿਨ ਸੰਗਤਾ ਵਲੋਂ ਵੱਖ ਖਣਿਆ ਦੇ ਪ੍ਰਬੰਧ ਕੀਤੇ ਜਾਂਦੇ ਹਨ। ਥਾਂ-ਥਾਂ ਤੇ ਕੜਾਹਪੂਰੀਆ, ਛੋਲੇ, ਜਲੇਬਾ, ਪੀਜ਼ੇ, ਨੂਡਲ, ਫਰੂਟ, ਠੰਡੇ, ਜੂਸ ਆਦਿ ਦੇ ਸਟਾਲ ਸੰਸਤਾ ਦੇ ਫੱਕਣ ਲਈ ਬੜੇ ਹੀ ਉਤਸ਼ਾਹ ਨਾਲ ਲਗਦੇ ਜਾਂਦੇ ਹਨ। ਅਤੇ ਜਿਥੇ ਸੰਗਤ ਪੂਰੇ ਰਸਤੇ ਕੀਰਤਨ ਕਰਦੀਆਂ, ਸੁਣਦੀਆਂ ਜਾਂਦੀਆਂ ਹਨ ਉਥੇ ਗਤਕੇ ਦੇ ਜੌਰਰ ਖਾਲਸਾਈ ਲਿਬਾਸ ਵਿੱਚ ਗੁਰੂ ਕੇ ਸਿੰਘ ਦਖਾਉਦੇ ਹਨ ਜਿਨ੍ਹਾਂ ਦਾ ਨਜਾਰਾ ਅਪਣੀ ਤਗੁ ਹੁੰਦਾ ਹੈ। ਸੋ ਸਿੱਖ ਸੰਗਤਾ ਹੋਰ ਗਹੀਹ ਅਤੇ ਆਉਣ ਜਾਣ ਵਾਲੇ ਵਿਅਕਤੀ ਵੀ ਗੱਤਕਾ ਦੇਖਦੇ ਅਤੇ ਲੰਗਰ (ਡਰੲੲ ਡੋਦ) ਛੱਕ ਕੇ ਗਦ ਗਦ ਹੋ ਜਾਂਦੇ ਹਨ ਅਤੇ ਆਪ ਮਗਰੇ ਹੀ ਉਨ੍ਹਾ ਦੇ ਮੂੰਹੋਂ ਨਿਕਲਦਾ ਹੈ ਧੰਨ ਹਨ ਇਨ੍ਹਾ ਦੇ ਗੁਰੂ ਅਤੇ ਧੰਨ ਹਨ ਸਿੱਖ ਜੋ ਇਤਨੇ ਚਾਅ ਅਤੇ ਉਤਸਾਹ ਨਾਲ ਸੇਵਾ ਕਰ ਰਹੇ ਹਨ। ਸੋ ਇਸ ਤਰਾਂ ਇੱਕ ਗੁਰਦੁਆਰਾ ਸਾਹਿਬ ਵਿਖੇ ਸਮਾਪਤੀ ਉਪਰੰਤ ਅਰਦਾਸਾ ਸੋਧਿਆ ਜਾਂਦਾ ਹੈ। ਫਿਰ ਅਗਲੇ ਦਿਨ ਸਵੇਰੇ 3-4 ਵਜੇ ਤੋਂ ਗੁਰੂ ਕੇ ਸਿਖ/ਬੀਬੀਆਂ ਲੰਗਰ ਦੀ ਸੇਵਾ ਲਈ ਪੁਹੁੰਚੇ ਜਾਂਦੇ ਹਨ। ਇਕ ਪਾਸੇ ਲੰਗਰ ਵਿਚ ਸੇਵਾਦਾਰ ਜੁਟੇ ਹੁੰਦੇ ਹਨ ਅਤੇ ਦੂਜੇ ਪਾਸੇ ਅਖੰਡ ਪਾਠ ਦੇ ਭੋਗ, ਉਪਰੰਤ ਕਥਾ, ਕੀਰਤਨ, ਢਾਡੀ ਵਾਰਾਂ, ਲੈਕਚਰ ਵਖਿਆਤ ਆਦਿ ਚਲਦੇ ਹਨ ਜੋ ਭਕਰੀਬਰ ਦੁਪਿਹਰ ਤੱਕ ਚੱਲਦੇ ਹਨ ਜਿਸ ਦਾ ਅਨੰਦ ਸੰਗਤਾਂ ਖੂਬ ਮਾਣਦੀਆਂ ਹਨ।
ਇਤਨੇ ਉਤਸ਼ਾਹ ਦੇ ਨਾਲ ਨਾਲ ਕੁਝ ਕੁਰੀਤੀਆਂ ਸਾਡੇ ਅੰਦਰ ਆਮ ਵੇਖਣ ਨੂੰ ਆਉਦੀਆਂ ਹਨ। ਜਿਵੇਂ ਨਗਰ ਕੀਰਤਨ ਵਿੱਚ ਸਬਦ ਕੀਰਤਨ ਦਾ ਜਥਾ ਛੋਟਾ ਅਤੇ ਬਹੁਤੀ ਰੌਣਕ ਖਾਣ-ਪੀਣ ਦੀਆਂ ਦੁਕਾਨਾਂ ਤੇ ਨਜਰ ਆਉਂਦੀ ਹੈ ਭਾਵ ਗੁਰੂ ਜਸ ਵੱਲ ਧਿਆਨ ਘੱਟ ਅਤੇ ਖਾਣ ਵੱਲ ਜਿਆਦਾ, ਫਿਰ ਖਾ-ਪੀ ਕੇ ਕਾਗਜ, ਪੱਤਲ਼ਾਂ, ਪਲੇਟਾਂ ਆਦਿ ਜਿੱਥੇ ਮਰਜੀ ਸੁੱਟ ਦੇਣਾ ਅਤੇ ਜਦ ਨਗਰ ਕੀਰਤਨ ਨਿਕਲ ਜਾਂਦਾ ਹੈ ਤਾਂ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾਂਦਾ, ਸ਼ਾਇਦ ਸਫਾਈ ਨੂੰ ਸੇਵਾ ਕਹਿਣ ਜਾਂ ਕਰਨ ਦੀ ਸਮਝ ਨਹੀ ਆਈ ਜਦ ਕਿ ਗੁਰ ਫੁਰਮਾਨ ਹੈ ”ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਨ ਪਾਈਐ”। ਨਗਰ ਕੀਰਤਨ ਦੁਗਨ ਬੈਂਡ ਵਾਜੇ ਜੋ ਨਾਂ ਤਾਂ ਕੀਰਤਨ ਸੁਣਨ ਦੇਂਦੇ ਹਨ ਬਲਕਿ ਉਹ ਅਪਣੀਆਂ ਫਿਲਮੀ ਤਰਜਾ ਲਾ ਕੇ ਗਾਵੇ ਵਜਾ ਰਹੇ ਹੁੰਦੇ ਹਨ।ਸੋ ਇਸੇ ਤਰਾਂ ਜਦ ਆਪਾਂ ਅਗਲੇ ਦਿਨ ਗੁਰਦੁਆਰੇ ਅੰਦਰ ਦੇਖਦੇ ਹਾਂ ਕਿ ਪਾਠੀ ਸਿੰਘ ਇਕੱਲਾ ਹੀ ਪਾਠ ਕਰ ਰਿਹਾ ਹੁੰਦਾ ਹੈ ਅਤੇ ਬਾਹਰ ਸਵੇ ਪ੍ਰਬੰਧਕ ਆਪਣੀਆਂ ਗੱਲਾਂ ਕਰ ਰਹੇ ਹੁੰਦੇ ਹਨ। ਭੋਗ ਉਪਰੰਤ ਕੀਰਤਨੀਏ, ਕਥਾ ਵਾਚਕ, ਢਾਡੀ ਅੰਦਰ ਗੁਰ ਜਸ ਕਰ ਰਹੇ ਹਨ ਅਤੇ ਅੰਦਰ ਇਕ ਦੋ ਤੋਂ ਬਿਨਾਂ ਸਟੇਜ ਸਕੱਤਰ, ਜਿਸ ਦੀ ਮਜਬੂਰੀ ਹੈ ਬੈਠੇ ਦਿਸਦੇ ਹਨ। ਇਸੇ ਕਰਕੇ ਪ੍ਰਬੰਧਕਾਂ ਨੂੰ ਵੀ ਮੁਸ਼ਕਲ ਬਣ ਜਾਂਦੀ ਹੈ ਜਦ ਉਹ ਕਿਸੇ ਰਾਗੀ ਢਾਡੀ ਨਾਲ ਗੱਲ ਕਰਦੇ ਹਨ ਤਾਂ ਹਰੇਕ ਆਖਰੀ ਸਮਾਂ ਭਾਲਦਾ ਹੈ ਕਿਉਂਕਿ ਜਦ ਆਨੰਦ ਸਾਹਿਬ ਸ਼ੁਰੂ ਹੁੰਦਾ ਹੈ ਤਾਂ ਹਾਲ ਭਰ ਜਾਂਦਾ ਹੈ। ਸੰਗਤ ਦੇ ਦਰਸ਼ਨ ਕਰਨੇ ਹੋਣ ਤਾਂ ਸਟਾਲ ਉਪਰ ਜਾਂ ਲੰਗਰ ਵਿੱਚ ਜਾਣਾ ਪੈਂਦਾ ਹੈ। ਜਿਸ ਵੱਲ ਸਭ ਨੂੰ ਉਚੇਚਾ ਧਿਆਨ ਦੇਣ ਦੀ ਲੋੜ ਹੈ। ਸੋ ਇਹ ਸੋਚਣ ਦਾ ਵਿਸ਼ਾ ਹੈ ਕਿ ਇਤਨੇ ਉਤਸ਼ਾਹ ਅਤੇ ਚਾਹ-ਉਮਾਹ ਨਾਲ ਖਰਚਾ ਕਰਕੇ ਉਸ ਦਾ ਫਾਇਦਾ ਕਿਉਂ ਨਹੀਂ ਲਿਆ ਜਾਂਦਾ? ਸਿੱਖ ਸੰਗਤ ਦਰਬਾਰ ਵਿੱਚ ਬੈਠਣ ਦੀ ਬਜਾਏ ਦੁਕਾਨਾਂ ਅਤੇ ਲੰਗਰਾਂ ਵੱਲ਼ ਕਿਉਂ ਭੱਜਦੀ ਹੈ? ਸਿਰਫ ਆਨੰਦ ਸਾਹਿਬ ਵੇਲ਼ੇ ਹੀ ਸੰਗਤ ਕਿਉਂ ਦਰਬਾਰ ਵਿੱਚ ਆਉਂਦੀ ਹੈ? ਆਦਿ ਆਦਿ ਇਹ ਸਾਰੇ ਸਵਾਲ਼ਾਂ ਦੇ ਉਤਰ ਲੱਭਣੇ ਪੈਣਗੇ। ਜਦ ਗੁਰੂ ਜੀ ਨੇ ਤਨ ਅਤੇ ਮਨ ਦੀ ਭੁੱਖ ਲਈ ਲ਼ੰਗਰ ਚਲਾਏ ਹਨ। ”ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘੀਆਲੀ” ਅਤੇ ਨਾਲ ਹੀ ਕਿਹਾ
”ਲੰਗਰ ਚਲੈ ਗੁਰ ਸਬਦ ਹਰਿ”
ਫਿਰ ਸਾਨੂੰ ਕਿਉਂ ਨਹੀਂ ਗੁਰ ਸ਼ਬਦ ਦੇ ਲ਼ੰਗਰ ਵੱਲ ਖਿਚ ਪੈ ਰਹੀ।
ਮੈਨੂੰ ਇਉਂ ਲੱਗ ਰਿਹਾ ਹੈ ਜਿਵੇਂ ਅਸੀਂ ਗੁਰਮਤਿ ਨੂੰ ਛੱਡ ਕੇ ਫਿਰ ਕਰਮ-ਕਾਂਡਾ ਵੱਲ ਤੁਰੇ ਜਾ ਰਹੇ ਹਾਂ। ਸੋ ਇਹ ਸਭ ਕੁਝ ਕਰਨਾ ਤਾਂ ਹੀ ਸਫਲ ਹੋਵੇਗਾ ਅਗਰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝ ਕੇ ਪੜੀਏ ਅਤੇ ਪੜਾਈਏ। ਅਗਰ ਮੈਂ ਕਹਿ ਦੇਵਾਂ ਕਿ ਇਹ ਸਭ ਕਰਮ ਸਿਫਰੇ ਹਨ ਤਾਂ ਸ਼ਾਇਦ ਗਲ਼ਤ ਨਹੀਂ ਹੋਵੇਗਾ। ਹਾਂ ਅਗਰ ਇਨ੍ਹਾਂ ਸਿਫਰਿਆਂ ਦੀ ਕੀਮਤ ਦੇਖੋ ਕਿੰਨੀ ਬਣ ਜਾਵੇਗੀ ਪਰ ਅਗਰ ਗੁਰਮਤਿ ਦਾ ਏਕਾ ਨਹੀਂ ਤਾਂ ਜਿੰਨੇ ਮਰਜੀ ਇਕੱਠੇ ਕਰ ਲਈਏ, ਕੀਮਤ ਸਿਫਰ ਹੀ ਰਹੈਗੀ। ਸੋ ਆਉ ਅੱਜ ਆਪਾਂ ਸਾਰੇ ”ਆਪ ਜਪਹੁ ਅਵਰਾ ਨਾਮ ਜਪਾਵਹੁ” ਦੇ ਸਿਧਾਂਤ ਵੱਲ਼ ਨੂੰ ਕਦਮ ਪੁਟੀਏ ਫਿਰ ਗੁਰੂ ਸਾਡੀਆਂ ਝੋਲੀਆਂ ਹੀ ਨਹੀਂ ਭਰਨਗੇ ਬਲਕਿ ”ਜਨ ਨਾਨਕ ਧੂੜ ਮੰਗੈ ਤਿਸੁ ਗੁਰਸਿਖ ਕੀ” ਤੇ ਜਰੂਰ ਪਹਿਰਾ ਦਿੰਦੇ ਹੋਏ ਸਾਨੂੰ ਸਾਹਿਬ ਸਿੰਘ ਦਾ ਖਿਤਾਬ ਬਖਸ਼ਿਸ਼ ਕਰਨਗੇ। ”ਰਹਿਣੀ ਰਹੈ ਸੋਈ ਸਿਖ ਮੇਰਾ ਉਹ ਸਾਹਿਬ ਮੈਂ ਉਸਦਾ ਚੇਰਾ”।
ਭੁਲ਼ਾਂ ਚੁੱਕਾਂ ਦੀ ਖਿਮਾਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ
(647-771-4932)

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …