Breaking News
Home / ਰੈਗੂਲਰ ਕਾਲਮ / ਰਜਿਸਟਰਡ ਡਿਸੇਬਿਲਟੀ ਬੱਚਤ ਖਾਤਾ-ਅਨਮੋਲ ਤੋਹਫਾ

ਰਜਿਸਟਰਡ ਡਿਸੇਬਿਲਟੀ ਬੱਚਤ ਖਾਤਾ-ਅਨਮੋਲ ਤੋਹਫਾ

ਚਰਨ ਸਿੰਘ ਰਾਏ
ਇਕ ਸਪੈਸਲ ਲੋੜ ਵਾਲੇ ਬੱਚੇ ਦੇ ਮਾਪਿਆਂ ਦੀ ਸਾਰਿਆਂ ਨਾਲੋਂ ਵੱਡੀ ਚਿੰਤਾ ਇਹ ਹੁੰਦੀ ਹੈ ਕਿ ਇਸ ਬੱਚੇ ਦੀ ਆਰਥਕ ਤੌਰ ਤੇ ਸੁਰੱਖਿਆ ਕਿਵੇਂ ਹੋਵੇ ਜਦੋਂ ਉਸ ਦੀ ਦੇਖ-ਭਾਲ ਕਰਨ ਵਾਸਤੇ ਉਹ ਇਸ ਦੁਨੀਆਂ ਵਿਚ ਨਹੀਂ ਹੋਣਗੇ। ਇਸੇ ਚਿੰਤਾ ਨੂੰ  ਸਮਝਦੇ ਹੋਏ ਕੈਨੇਡਾ ਸਰਕਾਰ ਨੇ ਸਾਲ 2008 ਵਿਚ ਰਜਿਸਟਰਡ ਡਿਸੇਬਿਲਟੀ ਬੱਚਤ ਖਾਤਾ-ਆਰ. ਡੀ. ਐਸ. ਪੀ. ਦੇ ਨਾਂ ਹੇਠ ਇਕ ਪਲਾਨ ਸੁਰੂ ਕੀਤਾ ਜਿਸ ਵਿਚ ਘੱਟ ਆਮਦਨ ਵਾਲੇ ਪ੍ਰੀਵਾਰ ਜੇ ਇਸ ਬੱਚੇ ਦੇ ਨਾਂ ਤੇ 100 ਡਾਲਰ ਮਹੀਨਾਂ ਜਮਾਂ ਕਰਵਾਊਂਦੇ ਹਨ ਤਾਂ ਕੈਨੇਡਾ ਸਰਕਾਰ ਵੀ ਉਸ ਬੱਚੇ ਦੇ ਨਾਂ ਤੇ 300 ਡਾਲਰ ਮਹੀਨਾ ਤੱਕ ਰਕਮ ਜਮਾਂ ਕਰਵਾਏਗੀ ਅਤੇ ਇਸ ਤੋਂ ਇਲਾਵਾ  1000 ਡਾਲਰ ਦਾ ਬੱਚਤ ਬੌਂਡ ਵੀ ਹਰ ਸਾਲ ਬੱਚੇ ਦੇ ਖਾਤੇ ਵਿਚ ਜਮਾਂ ਕਰਵਾਏਗੀ ਅਤੇ ਇਹ ਸਰਕਾਰੀ ਸਹਾਇਤਾ 90000 ਡਾਲਰ ਤੱਕ ਹੋ ਸਕਦੀ ਹੈ। ਇਸ ਪਲਾਨ ਦੀ ਹੋਰ ਜਾਣਕਾਰੀ ਇਸ ਤਰਾਂ ਹੈ।
1.ਇਹ ਖਾਤਾ ਕੌਣ ਖ੍ਹੋਲ ਸਕਦਾ ਹੈ ?
ਇਹ ਖਾਤਾ ਉਹੀ ਮਾਪੇ ਖ੍ਹੋਲ ਸਕਦੇ ਹਨ ਜਿੰਨਾਂ ਦਾ ਬੱਚਾ ਡਿਸੇਬਿਲਟੀ ਟੈਕਸ ਕਰੈਡਿਟ  ਲੈਂਦਾ ਹੈ ਅਤੇ ਕੈਨੇਡਾ ਰੈਵੀਨਿਊ ਏਜੰਸੀ ਵਲੋਂ ਮਨਜੂਰ ਕੀਤਾ ਗਿਆ ਹੋਵੇ। ਇਹ ਇਸ ਲਈ ਕੀਤਾ ਗਿਆਂ ਹੈ ਕਿ ਇਹ ਲਾਭ ਗੰਭੀਰ ਅਤੇ ਲੰਮੀ ,ਸਰੀਰਕ ਜਾਂ ਮਾਨਸਿਕ ਡਿਸੇਬਿਲਟੀ ਵਾਲੇ ਵਿਅੱਕਤੀਆਂ ਨੂੰ ਹੀ ਮਿਲੇ ਅਤੇ ਇਸਦਾ ਕੋਈ ਗਲਤ ਬੰਦਾ ਫਾਇਦਾ ਨਾ ਉਠਾਵੇ । ਇਹ ਖਾਤਾ 18 ਸਾਲ ਤੋਂ ਉਪਰ ਅਤੇ 60 ਸਾਲ ਤੋਂ ਘੱਟ ਉਮਰ ਦਾ ਡਿਸੇਬਿਲਟੀ ਟੈਕਸ ਕਰੈਡਿਟ  ਲੈਣ ਵਾਲਾ ਵਿਅੱਕਤੀ ਆਪ ਵੀ ਖ੍ਹੋਲ ਸਕਦਾ ਹੈ।
2.ਜਦੋਂ ਖਾਤਾ ਖੁਲ ਜਾਂਦਾ ਹੈ ਤਾਂ ਇਸ ਖਾਤੇ ਵਿਚ ਖਾਤਾ ਖ੍ਹੋਲਣ ਵਾਲੇ ਦੀ ਆਗਿਆ ਨਾਲ ਕੋਈ ਵੀ ਪੈਸੇ ਜਮਾਂ ਕਰਵਾ ਸਕਦਾ ਹੈ ਅਤੇ ਇਕ ਸਾਲ ਵਿਚ ਵੱਧ ਤੋਂ ਵੱਧ ਪੈਸੇ ਜਮਾਂ ਕਰਵਾਉਣ ਦੀ ਕੋਈ ਹੱਦ ਨਹੀਂ ਪਰ ਜਿੰਦਗੀ ਭਰ ਵਿਚ 200000 ਡਾਲਰ ਤੱਕ ਹੀ ਪੈਸੇ ਜਮਾਂ ਕਰਵਾਏ ਜਾ ਸਕਦੇ ਹਨ।
3.ਇਸ ਵਿਚ ਸਰਕਾਰ ਵੀ ਬਹੁਤ ਅੱਛੇ ਤਰੀਕੇ ਨਾਲ ਮੱਦਦ ਕਰਦੀ ਹੈ। ਘੱਟ ਆਮਦਨ ਵਾਲੇ ਪ੍ਰੀਵਾਰ ਜੇ 100 ਡਾਲਰ ਮਹੀਨਾਂ ਜਮਾਂ ਕਰਦੇ ਹਨ ਤਾਂ ਬੱਚੇ ਦੇ ਖਾਤੇ ਵਿਚ 300 ਡਾਲਰ ਤੱਕ ਸਰਕਾਰ ਜਮਾਂ ਕਰਦੀ ਹੈ ਪਰ ਇਹ ਮੱਦਦ ਵੱਧ ਤੋਂ ਵੱਧ 3500 ਡਾਲਰ ਸਾਲਾਨਾ ਤੱਕ ਹੋ ਸਕਦੀ ਹੈ ਅਤੇ ਜਿੰਦਗੀ ਭਰ ਦੀ ਸਰਕਾਰੀ ਮੱਦਦ ਦੀ ਹੱਦ 70000 ਡਾਲਰ ਹੈ।
4.ਇਸ ਤੋਂ ਇਲਾਵਾ ਘੱਟ ਆਮਦਨ ਵਾਲੇ ਪ੍ਰੀਵਾਰਾਂ ਲਈ 1000 ਡਾਲਰ ਦਾ ਬੱਚਤ ਬੌਂਡ ਵੀ ਹਰ ਸਾਲ ਬੱਚੇ ਦੇ ਖਾਤੇ ਵਿਚ ਜਮਾਂ ਕਰਵਾਇਆ ਜਾਂਦਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਹੱਦ 20000 ਡਾਲਰ ਹੈ। ਇਸ ਤਰਾਂ ਸਰਕਾਰ ਤੋਂ 90000 ਡਾਲਰ ਤੱਕ ਦਾ ਫਾਇਦਾ ਲਿਆ ਜਾ ਸਕਦਾ ਹੈ ਪਰ ਇਹ ਲਾਭ ਬੱਚੇ ਦੇ ਜਾਂ ਵਿਅੱਕਤੀ ਦੇ 49 ਸਾਲ ਦਾ ਹੋਣ ਤੱਕ ਹੀ ਮਿਲਦੇ ਹਨ।
5.ਹੁਣ ਅਸੀਂ ਅਣ-ਵਰਤੀ ਗਰਾਂਟ ਅਤੇ ਬਾਂਡ ਦੀ ਰਕਮ ਦਾ ਫਾਇਦਾ ਅਗਲੇ 10 ਸਾਲਾਂ ਵਿਚ ਵੀ ਲੈ ਸਕਦੇ ਹਾਂ।
6.ਇਸ ਸਕੀਮ ਵਿਚ ਪੈਸੇ ਜਮਾਂ ਕਰਵਾਉਣ ਤੇ ਕੋਈ ਟੈਕਸ ਰੀਬੇਟ ਨਹੀਂ ਹੈ ਕਿਉਂਕਿ ਇਸ ਵਿਚ ਸਰਕਾਰ ਵਲੋਂ ਮੱਦਦ ਦੇ ਪੈਸੇ ਪਾਏ ਜਾਂਦੇ ਹਨ ਪਰ ਇਸ ਵਿਚ ਪਿਆ ਪੈਸਾ ਟੈਕਸ-ਫਰੀ ਵੱਧਦਾ ਰਹਿੰਦਾ ਹੈ।
7.ਸਾਰਿਆਂ ਨਾਲੋਂ ਵੱਧ ਫਾਇਦਾ ਇਹ ਹੈ ਕਿ ਇਹ ਰਕਮ ਕਢਵਾਉਣ ਤੇ ਸਰਕਾਰੀ ਬੈਨੀਫਿਟ ਜਿਵੇਂ ਕੈਨੇਡਾ ਚਾਈਲਡ ਟੈਕਸ ਬੈਨੀਫਿਟ,ਗੁਡਸ ਅਤੇ ਸਰਵਿਸ  ਟੈਕਸ ਕਰੈਡਿਟ ,ਬੁਢਾਪਾ ਪੈਨਸਨ ਦੇ ਮਹਿੰਗਾਈ ਭੱਤੇ ਅਤੇ ਈ ਆਈ ਤੇ ਕੋਈ ਫਰਕ ਨਹੀਂ ਪੈਂਦਾ।
8.ਪੈਸੇ ਕਢਵਾਉਣ ਵੇਲੇ ਅਸਲੀ ਮੂਲਧਨ ਜੋ ਜਮਾਂ ਕਰਵਾਇਆ ਗਿਆ ਸੀ ਬੱਚੇ ਜਾਂ ਵਿਅੱਕਤੀ ਦੀ ਆਮਦਨ ਵਿਚ ਨਹੀਂ ਗਿਣਿਆ ਜਾਂਦਾ ਅਤੇ ਇਸ ਤੇ ਕੋਈ ਟੈਕਸ ਨਹੀਂ ਲਗਦਾ। ਗਰਾਂਟ ਅਤੇ ਬਾਂਡ ਦੀ ਰਕਮ ਅਤੇ ਪਲਾਨ ਵਿਚ ਪਈ ਸਾਰੀ ਰਕਮ ਦਾ ਵਿਆਜ ਆਮਦਨ ਵਿਚ ਗਿਣਿਆ ਜਾਂਦਾ ਹੈ। ਕਿਉਂਕਿ ਬੱਚੇ ਜਾਂ ਵਿਅੱਕਤੀ ਨੂੰ ਡਿਸੇਬਿਲਟੀ ਟੈਕਸ ਕਰੈਡਿਟ ਅਤੇ ਹੋਰ ਛੋਟਾਂ ਵੀ ਮਿਲਦੀਆਂ ਹਨ ਇਸ ਲਈ ਸਾਰੀਆਂ ਛੋਟਾਂ ਦਾ ਫਾਇਦਾ ਲੈਣ ਤੋਂ ਬਾਅਦ ਇਸ ਨੂੰ ਟੈਕਸ-ਫਰੀ ਵੀ ਬਣਾਇਆ ਜਾ ਸਕਦਾ ਹੈ।
9.ਆਂਮਦਨ ਕਿਸ ਤਰਾਂ ਗਿਣੀ ਜਾਂਦੀ ਹੈ:18 ਸਾਲ ਤੋਂ ਘੱਟ ਬੱਚੇ ਦੇ ਮਾਪਿਆਂ ਦੀ ਆਮਦਨ ਗਿਣੀ ਜਾਂਦੀ ਹੈ ਸਾਰੇ ਲਾਭ ਦੇਣ ਲਈ ਪਰ ਵਧੀਆ ਗੱਲ ਇਹ ਹੈ ਕਿ 18 ਸਾਲ ਤੋਂ ਉਪਰ ਵਿਅੱਕਤੀ ਦੀ ਆਪਣੀ ਆਮਦਨ ਅਤੇ ਸਪਾਊਜ ਦੀ ਆਮਦਨ ਹੀ ਗਿਣੀ ਜਾਂਦੀ ਹੈ। ਸਾਲ 2015 ਵਿਚ ਜੇ ਨੈਟ ਆਮਦਨ 89401 ਡਾਲਰ ਤੋਂ ਘੱਟ ਹੈ ਤਾਂ ਪਹਿਲੇ 500 ਡਾਲਰ ਜਮਾਂ ਕਰਨ ਤੇ 300% ਅਗਲੇ 1000 ਤੇ 200% ਗਰਾਂਟ ਮਿਲਦੀ ਹੈ ਅਤੇ ਬਾਂਡ ਵਾਸਤੇ ਜੇ ਆਮਦਨ 26021 ਤੱਕ ਹੈ ਤਾਂ 1000 ਡਾਲਰ ਹਰ ਸਾਲ ਮਿਲਦਾ ਹੈ ਅਤੇ 44701 ਤੱਕ ਦੀ ਆਮਦਨ ਤੇ 1000 ਤੋਂ ਘੱਟ ਮਿਲਦਾ ਹੈ।
10.ਇਹ ਬੱਚਤ ਕਰਨ ਦਾ ਬਹੁਤ ਹੀ ਵਧੀਆ ਸਾਧਨ ਹੈ। ਇਕ ਘੱਟ ਆਮਦਨ ਵਾਲਾ ਪ੍ਰੀਵਾਰ ਜੇ 125 ਡਾਲਰ ਮਹੀਂਨਾ ਬੱਚੇ ਦੇ ਖਾਤੇ ਵਿਚ 20 ਸਾਲ ਜਮਾਂ ਕਰਵਾਏ ਤਾਂ ਪੂਰੇ ਦਾ ਪੂਰਾ 90000 ਡਾਲਰ ਦਾ ਲਾਭ ਸਰਕਾਰ ਤੋਂ ਲਿਆ ਜਾ ਸਕਦਾ ਹੈ ਅਤੇ 10 ਸਾਲ ਹੋਰ ਬੀਤਣ ਤੇ 5% ਦੇ ਵਾਧੇ ਨਾਲ ਵੀ ਇਹ ਰਕਮ ਪੰਜ ਲੱਖ ਡਾਲਰ ਬਣ ਜਾਂਦੀ ਹੈ।
11.ਇਸ ਸਕੀਮ ਨੂੰ ਸੁਰੂ ਹੋਏ ਸੱਤ ਸਾਲ ਹੋ ਗਏ ਹਨ ਪਰ ਬਹੁਤ ਸਾਰੇ ਲੋਕਾਂ ਨੂੰ ਇਸਦਾ ਪਤਾ ਹੀ ਨਹੀਂ ਹੈ ਇਸ ਕਰਕੇ ਹੀ ਸਿਰਫ 100000 ਲੋਕਾਂ ਨੇਂ ਹੀ ਇਸਦਾ ਫਾਇਦਾ ਲਿਆ ਹੈ ਜਦਕਿ ਕੈਨੇਡਾ ਵਿਚ ਅਜਿਹੇ ਪੰਜ ਲੱਖ ਲੋਕ ਹਨ ਜੋ ਇਸਦਾ ਫਾਇਦਾ ਲੈ ਸਕਦੇ ਹਨ । ਸਰਕਾਰ ਵਲੋਂ ਬਹੁਤ ਵੱਡੀ ਮੱਦਦ 90000 ਡਾਲਰ ਤੱਕ  ਦਿੱਤੀ ਜਾਂਦੀ ਹੈ ਅਤੇ ਇਹ ਸਾਰੀ ਦੁਨੀਆਂ ਵਿਚੋਂ ਪਹਿਲੀ ਪਲਾਨ ਹੈ ਜੋ ਕੈਨੇਡਾ ਸਰਕਾਰ ਨੇ ਉਨਾਂ ਲੋਕਾਂ ਲਈ ਸੁਰੂ ਕੀਤੀ ਹੈ ਜੋ ਆਮ ਬੰਦਿਆਂ ਦੀ ਤਰਾਂ ਕਮਾਈ ਕਰਨ ਦੇ ਯੋਗ ਨਹੀਂ ਹਨ ।
12.ਜੇ ਕੋਈ ਵਿਅੱਕਤੀ 18 ਸਾਲ ਤੋਂ ਉਪਰ ਹੈ , ਕੰਮ ਵੀ ਨਹੀਂ ਕਰਦਾ, ਕੋਈ ਆਮਦਨ ਵੀ ਨਹੀਂ ਹੈ ਤਾਂ ਵੀ ਉਹ ਡਿਸੇਬਿਲਟੀ ਟੈਕਸ ਕਰੈਡਿਟ ਵਾਸਤੇ ਅਪਲਾਈ ਕਰੇ, ਟੈਕਸ ਰਿਟਰਨ ਭਰੇ,ਇਹ ਖਾਤਾ ਖ੍ਹੋਲੇ ਅਤੇ ਗਰਾਂਟ ਅਤੇ ਬੱਚਤ ਬਾਂਡ ਦੀ ਰਕਮ ਵਾਸਤੇ ਅਪਲਾਈ ਕਰਕੇ ਇਹ ਸਾਰੇ ਲਾਭ ਲੈ ਸਕਦਾ ਹੈ।ਵਧੀਆ ਗੱਲ ਇਹ ਹੈ ਕਿ ਇਸ ਪਲਾਨ ਵਿਚ ਕੋਈ ਪੈਸਾ ਜਮਾਂ ਕਰਵਾਏ ਤੋਂ ਬਿਨਾਂ ਹੀ ਸਿਰਫ ਖਾਤਾ ਖੋਹਲਣ ਨਾਲ ਹੀ 1000 ਡਾਲਰ ਦੀ ਬੱਚਤ ਬਾਂਡ  ਦੀ ਰਕਮ ਖਾਤੇ ਵਿਚ ਜਮਾਂ ਹੋ ਸਕਦੀ ਹੈ ।
12.ਇਹ ਇਕ ਸਰਕਾਰੀ ਪਲਾਨ ਹੈ ਅਤੇ ਇਸਦਾ ਮੇਰੇ ਇੰਸ਼ੋਰੈਂਸ ਦੇ ਕੰਮ ਨਾਲ ਕੋਈ ਸਬੰਧ ਨਹੀਂ ਹੈ। ਇਸ ਬਾਰੇ ਜਾਣਕਾਰੀ ਦੇਣ ਦਾ ਮਕਸਦ ਇਹ ਹੈ ਕਿ ਜੇ ਤੁਸੀਂ ਕਿਸੇ ਅਜਿਹੇ ਬੱਚੇ ਜਾਂ ਵਿਅੱਕਤੀ ਨੂੰ ਜਾਣਦੇ ਹੋ ਤਾਂ ਉਸਨੂੰ ਜਰੂਰ ਦੱਸੋ ਤਾਂਕਿ ਉਹ ਇਹ ਸਰਕਾਰੀ ਸਹਾਇਤਾ ਲੈ ਸਕੇ ।
ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸ਼ੋਰੈਂਸ ਲੈਣ ਲਈ ਤੁਸੀਂ ਮੈਨੂੰ 410-400-9997 ਤੇ ਕਾਲ ਕਰ ਸਕਦੇ ਹੋ । ਜੇ ਤੁਹਾਡੇ ਕੋਲ ਦੋ ਕਾਰਾਂ ਅਤੇ ਘਰ ਹੈ ਤਾਂ ਬਹੁਤ ਵਧੀਆ ਰੇਟ ਮਿਲ ਸਕਦੇ ਹਨ। ਜੇ ਹਾਈ ਰਿਸਕ ਡਰਾਈਵਰ ਬਣਨ ਕਾਰਨ ਇੰਸੋਰੈਂਸ ਬਹੁਤ ਮਹਿੰਗੀ ਮਿਲ ਰਹੀ ਹੈ ਜਾਂ ਨਵੇਂ ਡਰਾਈਵਰਾਂ ਦੀ ਇਕ ਸਾਲ ਪੂਰਾ ਹੋਣ ਤੇ ਵੀ ਇੰਸੋਰੈਂਸ ਘਟੀ ਨਹੀਂ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।ੲੲੲ

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …