18.3 C
Toronto
Monday, April 13, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਕੈਨੇਡਾ ਦੀ ਗਰਮੀ
ਠੰਡਾ ਮੁਲਕ ਕੈਨੇਡਾ ਨੂੰ ਕਹਿਣ ਸਾਰੇ,
ਮੌਸਮ ਏਥੇ ਪਰ ਅੱਜ-ਕੱਲ ਗਰਮ ਹੈ ਜੀ।
ਰੌਸ਼ਨੀ ਸੂਰਜ ਦੀ ਸਾੜਦੀ ਪਿੰਡਿਆਂ ਨੂੰ,
ਜਿਨ੍ਹਾਂ ਮਾਨਸਾਂ ਦੀ ਚਮੜੀ ਨਰਮ ਹੈ ਜੀ।
ਬਿਨਾਂ Protection ਤੋਂ ਘੁੰਮਦੇ ਬਾਹਰ ਜਿਹੜੇ,
Skin Burn ਤੇ ਟੁੱਟਦਾ ਭਰਮ ਹੈ ਜੀ।
ਸੇਕ ਝੱਲ ਕੇ ਰੁੱਖਾਂ ਵਾਂਗ ਛਾਂ ਕਰੀਏ,
ਬਾਬੇ ਦੱਸਿਆ ਪਰਮ ਇਹ ਧਰਮ ਹੈ ਜੀ।
ਹਾਥੀ ਲੰਘ ਗਿਆ ਰਹਿ ਗਈ ਪੂਛ ਬਾਕੀ,
ਚੰਦ ਹਫ਼ਤੇ ਹੋਰ ਗਰਮੀਂ ਦੀ Term ਹੈ ਜੀ।
A. C. ਛੱਡ ਕੇ ਕੰਬਲ ਲੈ ਸੌਂ ਜਾਈਏ,
ਫਲ ਮਿਲ ਗਿਆ ਨੇਕ ਕੋਈ ਕਰਮ ਹੈ ਜੀ।
ਹਰ ਰੁੱਤ ਵਿੱਚ ਸ਼ਿਕਵਾ ਕਰੀ ਜਾਂਦਾ,
‘ਗਿੱਲ ਬਲਵਿੰਦਰ’ ਵੀ ਬੜਾ ਬੇ-ਸ਼ਰਮ ਹੈ ਜੀ।

ਗਿੱਲ ਬਲਵਿੰਦਰ
CANADA +1.416.558.5530 ([email protected] )
ਫ਼ੋਨ: 94635-72150

RELATED ARTICLES
POPULAR POSTS