16.2 C
Toronto
Sunday, October 5, 2025
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

– ਗਿੱਲ ਬਲਵਿੰਦਰ
+1 416-558-5530

ਮਾਂ
ਸਿਆਣੇ ਕਹਿਣ ਸਦਾ ਸਮੇਂ ਦੀ ਕਦਰ ਕਰੀਏ,
ਕੋਈ ਸਮੇਂ ਤੋਂ ਵੱਡਾ ਬਲਵਾਨ ਹੈ ਨਹੀਂ।
ਤਰੱਕੀ ਜਗ ‘ਤੇ ਓਸ ਨੇ ਕੀ ਕਰਨੀ,
ਬੰਦਾ ਵਕਤ ਦਾ ਜਿਹੜਾ ਕਦਰਦਾਨ ਹੈ ਨਹੀਂ।
ਓਸ ਸ਼ਿਕਾਰੀ ਦਾ ਤੀਰ ਕੀ ਮਾਰ ਕਰ ਲਊ,
ਸਮਾਂ ਰਹਿੰਦਿਆਂ ਜਿਸ ਕੱਸੀ ਕਮਾਨ ਹੈ ਨਹੀਂ।
ਰਾਜੇ ਮਹਾਰਾਜੇ ਏਸ ਵਕਤ ਨੇ ਰੋਲ੍ਹ ਛੱਡੇ,
ਵਕਤ ਮੂਹਰੇ ਕੋਈ ਅੜਿਆ ਸੁਲਤਾਨ ਹੈ ਨਹੀਂ।
ਠੋਕਰ ਸਮੇਂ ਦੀ ਜਿਹੜਾ ਦੇ ਸਬਕ ਜਾਂਦੀ,
ਗਿਰੀਆਂ ਬਦਾਮਾਂ ਦੀ ਏਨੀ ਔਕਾਤ ਹੈ ਨਹੀਂ।
ਸਮਾਂ ਹੀ ਜ਼ਖ਼ਮ ਦੇਂਦਾ ਸਮਾਂ ਹੀ ਭਰੇ ਆਪੇ,
ਵੱਧ ਕੇ ਸਮੇਂ ਨਾਲੋਂ ਹੋਰ ਦਇਆਵਾਨ ਹੈ ਨਹੀਂ।
ਹੁਕਮ ਸਮੇਂ ਦਾ ਮੰਨਦੀ ਕੁੱਲ ਦੁਨੀਆਂ,
ਸੁਣਦੇ ਸਾਰੇ ਭਾਂਵੇਂ ਹਿਲਦੀ ਜ਼ੁਬਾਨ ਹੈ ਨਹੀਂ।
ਮਾੜੇ ਵਕਤ ਨੂੰ ਇਨਸਾਨ ਜੇ ਯਾਦ ਰੱਖੇ,
ਛੇਤੀ ਡੋਲਦਾ ਫਿਰ ਉਸਦਾ ਈਮਾਨ ਹੈ ਨਹੀਂ।
‘ਗਿੱਲ ਬਲਵਿੰਦਰਾ’ ਜੇ ਦੇ ਜਾਏ ਵਕਤ ਧੋਖਾ,
ਪੂਰਾ ਸਕਦਾ ਕੋਈ ਉਹਦਾ ਨੁਕਸਾਨ ਹੈ ਨਹੀਂ ।
gillbs@’hotmail.com

RELATED ARTICLES
POPULAR POSTS