Breaking News
Home / ਰੈਗੂਲਰ ਕਾਲਮ / ਟੈਕਸ ਸਕੈਮ ਕੀ ਹੈ ਅਤੇ ਕਿਵੇਂ ਬਚਿਆ ਜਾ ਸਕਦਾ ਹੈ?

ਟੈਕਸ ਸਕੈਮ ਕੀ ਹੈ ਅਤੇ ਕਿਵੇਂ ਬਚਿਆ ਜਾ ਸਕਦਾ ਹੈ?

ਰੁਪਿੰਦਰ (ਰੀਆ) ਦਿਓਲ
ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ,
ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359
ਟੈਕਸ ਰਿਟਰਨ ਫਾਈਲ ਕਰਨ ਤੋਂ ਬਾਅਦ ਸੀ ਆਰ ਏ ਜਾਂ ਕਨੇਡਾ ਰੈਵੀਨਯੂ ਏਜੰਸੀ ਵਲੋਂ ਫੈੇਸਲਾ ਜਾਂ ਨੋਟਿਸ ਆਫ ਅਸੈਸਮੈਂਟ ਆਉਦੇ ਹਨ। ਇਸ ਸਮੇਂ ਹੀ ਫਰਾਡ ਕਰਨ ਵਾਲੇ ਠੱਗ ਵੀ ਸਰਗਰਮ ਹੋ ਜਾਂਦੇ ਹਨ ਅਤੇ ਕਈ ਤਰੀਕੇ ਵਰਤਕੇ ਆਮ ਨਾਗਰਿਕਾਂ ਨੂੰ ਡਰਾ ਧਮਕਾ ਕੇ ਪੈਸੇ ਬਟੋਰਨ ਦਾ ਯਤਨ ਕਰਦੇ ਹਨ ਅਤੇ ਕਈ ਵਾਰ ਕਾਮਯਾਬ ਵੀ ਹੋ ਜਾਂਦੇ ਹਨ।ਇਹ ਠੱਗ ਸੀ ਆਰ ਏ ਦਾ ਜਾਹਲੀ ਫੋਨ ਨੰਬਰ ਵਰਤਕੇ ਆਮ ਵਿਅਕਤੀ ਨੂੰ ਫੋਨ ਕਰਕੇ ਯਕੀਂਨ ਦਿਵਾਉਦੇ ਹਨ ਕਿ ਇਹ ਕਾਲ ਕਨੇਡਾ ਰੈਵੀਨਯੂ ਏਜੰਸੀੇ ਤੋਂ ਹੈ ਅਤੇ ਕਹਿੰਦੇ ਹਨ ਕਿ ਤੁਹਾਡਾ ਟੈਕਸ ਰੀਫੰਡ ਬਣਦਾ ਹੈ,ਤੁਸੀਂ ਆਪਣੀ ਬੈਂਕ ਖਾਤੇ ਦੀ ਅਤੇ ਹੋਰ ਇਨਫਾਰਮੇਸ਼ਨ ਹੁਣੇ ਦੇਵੋ ਤਾਂਕਿ ਤੁਹਾਡੇ ਰੀਫੰਡ ਦੇ ਪੈਸੇ ਹੁਣੇ ਤੁਹਾਡੇ ਅਕਾਊਂਟ ਵਿਚ ਜਮਾਂ ਕਰਵਾ ਦਿਤੇ ਜਾਣ। ਇਹ ਸਾਰੀ ਇਨਫਾਰਮੇਸ਼ਨ ਲੈਕੇ ਤੁਹਾਡੇ ਖਾਤੇ ਵਿਚੋਂ ਤੁਹਾਡੇ ਪੈਸੇ ਵੀ ਕਢਵਾ ਲੈਂਦੇ ਹਨ। ਦੂਸਰਾ ਤਰੀਕਾ ਇਹ ਹੈ ਕਿ ਕਿਸੇ ਵਿਅਕਤੀ ਨੂੰ ਜਾਂ ਬਿਜਨਸ ਨੂੰ ਇਹ ਫੋਨ ਕਰਕੇ ਧਮਕੀ ਦਿੰਦੇ ਹਨ ਕਿ ਤੁਹਾਡਾ ਪਿਛਲੇ ਸਾਲਾਂ ਦਾ ਟੈਕਸ ਆਡਿਟ ਹੋਇਆ ਹੈ ਅਤੇ ਤੁਹਾਡੇ ਵੱਲ ਟੈਕਸ ਬਕਾਇਆ ਨਿਕਲਦਾ ਹੈ।ਬਹੁਤ ਸਖਤ ਭਾਸਾ ਵਰਤਕੇ ਇਹ ਧਮਕੀ ਦਿੰਦੇ ਹਨ ਕਿ ਇਹ ਰਕਮ ਤੁਹਾਨੂੰ ਹੂਣੇ ਜਮਾਂ ਕਰਵਾਉਣੀ ਪਵੇਗੀ ਨਹੀਂ ਤਾਂ ਤੁਹਾਨੂੰ ਬਹੁਤ ਵੱਡਾ ਜੁਰਮਾਨਾ ਹੋ ਜਾਵੇਗਾ ਜਾਂ ਤੁਹਾਡੇ ਖਿਲਾਫ ਗਰਿਫਤਾਰੀ ਵਾਰੰਟ ਜਾਰੀ ਹੋ ਚੁਕੇ ਹਨ,ਜੇ ਪੈਸੇ ਜਮਾਂ ਨਹੀਂ ਕਰਵਾਏ ਤਾਂ ਹਥਕੜੀ ਲਾਕੇ ਗਰਿਫਤਾਰ ਕਰ ਲਿਆ ਜਾਵੇਗਾ। ਜਦ ਨਵਾਂ ਵਿਅੱਕਤੀ ਪੂਰੀ ਤਰਾਂ ਡਰ ਜਾਂਦਾ ਹੈ ਤਾਂ ਇਹ ਪੈਸੇ ਪੇ ਕਰਨ ਵਾਸਤੇ ਗਿਫਟ ਕਾਰਡ ਸਟੋਰ ਵਿਚੋਂ ਖਰੀਦਣ ਵਾਸਤੇ ਕਹਿੰਦੇ ਹਨ ਅਤੇ ਕਾਰਡ ਦੇ ਪਿਛੇ ਦਿਤੀ ਜਾਣਕਾਰੀ ਠੱਗ ਨੂੰ ਭੇਜਣ ਨੂੰ ਕਹਿੰਦੇ ਹਨ ਅਤੇ ਉਹ ਪੇਮੈੰਟ ਲੈ ਜਾਂਦੇ ਹਨ ਅਤੇ ਜਦੋਂ ੱ ਤੱਕ ਤੁਹਾਨੂੰ ਪਤਾ ਲੱਗਦਾ ਹੈ,ਤੁਸੀਂ ਠੱਗੇ ਜਾ ਚੁੱਕੇ ਹੁੰਦੇ ਹੋ।ਹਰ ਸਾਲ ਕੈਨੇਡੀਅਨ ਲੋਕ ਇੰਨਾਂ ਫਰਾਡੀਆਂ ਵਲੋਂ ਠੱਗੇ ਜਾਂਦੇ ਹਨ। ਪਿਛਲੇ ਸਾਲ ਤਿੰਨ ਮਿਲੀਅਨ ਡਾਲਰ ਇਹਨਾਂ ਠੱਗਾਂ ਵਲੋਂ ਹਥਿਆਏ ਗਏ ਹਨ।ਪਿਛੇ ਜਹੇ ਇਕ ਬਿਜਨਸਮੈਨ ਨੂੰ ਫੋਨ ਆਇਆ ਕਿ ਤੁਸੀਂ ਟੈਕਸ ਫਰਾਡ ਕੀਤਾ ਹੈ , ਤੁਹਾਡੇ ਵੱਲ ਟੈਕਸ ਦਾ ਬਕਾਇਆ ਨਿਕਲਦਾ ਹੈ, ਜੇ ਹੁਣੇ ਪੇ ਨਹੀਂ ਕੀਤਾ ਤਾਂ ਜੁਰਮਾਨਾ ਕੀਤਾ ਜਾਵੇਗਾ ਅਤੇ ਮੇਰੇ ਕੋਲ ਤੁਹਾਡੇ ਗ੍ਰਿਫਤਾਰੀ ਵਾਰੰਟ ਹਨ ਅਤੇ ਤੁਹਾਨੂੰ ਹੱਥਕੜੀ ਲਾ ਕੇ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਇਸ ਬਿਜਨਸਮੈਨ ਨੂੰ ਪਹਿਲਾਂ ਹੀ ਇਸ ਤਰਾਂ ਦੇ ਫਰਾਡ ਵਾਰੇ ਪਤਾ ਸੀ, ਉਸਨੇ ਆਪਣੇ ਅਕਾਊਂਟੈਂਟ ਦੇ ਸਹਿਯੋਗ ਨਾਲ ਪੁਲਿਸ ਨੂੰ ਸੂਚਿਤ ਕੀਤਾ।
ਪੁਲਿਸ ਅਤੇ ਸੀ ਆਰ ਏ ਵਲੋਂ ਇਸ ਤਰਾਂ ਦੇ ਟੈਲੀਫੋਨ ਸਕੈਮ ਬਾਰੇ ਵਾਰਨਿੰਗ ਵੀ ਦਿੱਤੀ ਜਾ ਚੁੱਕੀ ਹੈ। ਹੁਣੇ ਹੀ ਪੁਲਿਸ ਨੂੰ ਰੀਪੋਰਟ ਮਿਲੀ ਹੈ ਕਿ ਇਕ ਵਿਅਕਤੀ ਨੂੰ ਇਸ ਤਰ੍ਹਾਂ ਹੀ ਕਾਲ ਆਈ ਕਿ ਤੁਸੀਂ ਟੈਕਸ ਦਾ ਬਕਾਇਆ ਪੇ ਨਹੀਂ ਕੀਤਾ, ਉਸ ਨੂੰ ਧਮਕਾਇਆ ਗਿਆ ਕਿ ਜੇ ਹੁਣੇ ਹੀ ਪੇਮੈਂਟ ਨਹੀਂ ਕੀਤੀ ਗਈ ਤਾਂ ਤੁਹਾਨੂੰ ਹੁਣੇ ਹੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿਤਾ ਜਾਵੇਗਾ, ਤੁਹਾਡੀ ਇੰਮੀਗਰੇਸ਼ਨ ਕੈਂਸਲ ਕਰ ਦਿਤੀ ਜਾਵੇਗੀ ਅਤੇ ਤੁਹਾਨੂੰ ਡੀਪੋਰਟ ਵੀ ਕਰ ਦਿੱਤਾ ਜਾਵੇਗਾ। ਜਦ ਵਿਅਕਤੀ ਪੂਰੀ ਤਰ੍ਹਾਂ ਡਰ ਗਿਆ ਤਾਂ ਕਿਹਾ ਗਿਆ ਕਿ ਸਟੋਰ ਵਿਚੋਂ ਜਾ ਕੇ 12000 ਡਾਲਰ ਦੇ ਗਿਫਟ ਕਾਰਡ ਖਰੀਦਕੇ, ਉਨ੍ਹਾਂ ਦੀ ਪਿਛਲੇ ਪਾਸੇ ਲਿਖੀ ਜਾਣਕਾਰੀ ਸਾਨੂੰ ਭੇਜੋ। ਇਹ ਵਿਅਕਤੀ ਇੰਨਾ ਡਰ ਗਿਆ ਕਿ ਦੋ ਸਟੋਰਾਂ ਵਿਚੋਂ ਇਹ ਕਾਰਡ ਖਰੀਦਕੇ ਠੱਗਾਂ ਨੂੰ ਜਾਣਕਾਰੀ ਭੇਜ ਦਿਤੀ। ਜਦ ਤੱਕ ਉਸਨੂੰ ਅਹਿਸਾਸ ਹੋਇਆ ਕਿ ਉਹ ਠੱਗਿਆ ਗਿਆ ਹੈ ਅਤੇ ਇਸਦੀ ਰਿਪੋਰਟ ਪੁਲਿਸ ਨੂੰ ਦਿੱਤੀ। ਸੀ ਆਰ ਏ ਵਲੋਂ ਵੀ ਇਸ ਤਰ੍ਹਾਂ ਦੇ ਠੱਗਾਂ ਨਾਲ ਨਿਪਟਣ ਲਈ ਪੁਲਿਸ ਨਾਲ ਮਿਲ ਕੇ ਕਦਮ ਚੁਕੇ ਜਾ ਰਹੇ ਹਨ ਅਤੇ ਕਨੇਡਾ ਰੈਵੀਨਯੂ ਏਜੰਸੀ ਵਲੋਂ ਆਮ ਨਾਗਰਿਕਾਂ ਨੂੰ ਜਾਣਕਾਰੀ ਦਿਤੀ ਜਾ ਰਹੀ ਹੈ।
ਕੈਨੇਡਾ ਰੈਵੀਨਯੂ ਏਜੰਸੀ ਵਲੋਂ ਕਦੇ ਵੀ ਟਿਮ ਹਾਰਟਨ, ਲਾਇਬਰੇਰੀ ਵਿਚ ਜਾਂ ਹੋਰ ਪਬਲਿਕ ਪਲੇਸ ‘ਤੇ ਤੁਹਾਨੂੰ ਮਿਲਣ ਲਈ ਨਹੀਂ ਬੁਲਾਇਆ ਜਾਂਦਾ। ਕਦੇ ਵੀ ਟੈਕਸ ਦੇ ਬਕਾਏ ਦੀ ਰਕਮ ਹੁਣੇ ਹੀ ਪ੍ਰੀਪੇਡ ਗਿਫਟ ਕਾਰਡਾਂ ਰਾਹੀਂ ਪੇ ਕਰਨ ਨੂੰ ਨਹੀਂ ਕਿਹਾ ਜਾਂਦਾ । ਨਾ ਹੀ ਕਦੇ ਗ੍ਰਿਫਤਾਰ ਕਰਨ ਜਾਂ ਜੇਲ ਭੇਜਣ ਦੀ ਧਮਕੀ ਦਿੱਤੀ ਜਾਂਦੀਂ ਹੈ। ਇਹ ਵੀ ਕਨੇਡਾ ਰੈਵੀਨਯੂ ਏਜੰਸੀ ਵਲੋਂ ਤਕੀਦ ਕੀਤੀ ਜਾਂਦੀ ਹੈ ਕਿ ਜੇ ਕਦੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਫੋਨ ਆਉਂਦਾ ਹੈ ਤਾਂ ਕੋਈ ਇਨਫਾਰਮੇਸ਼ਨ ਨਾ ਦੇਵੋ, ਅਤੇ ਫੋਨ ਕੱਟਕੇ ਇਸਦੀ ਸੂਚਨਾਂ ਪੁਲਿਸ ਨੂੰ ਜਰੂਰ ਦੇਵੋ। ਤੁਹਾਡੇ ਨੋਟਿਸ ਆਫ ਅਸੈਸਮੈਂਟ ‘ਤੇ ਵੀ ਕਨੇਡਾ ਰੈਵੀਨਯੂ ਏਜੰਸੀ ਵਲੋਂ ਨੋਟਿਸ ਲਿਖਕੇ ਸਾਵਧਾਨ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੇ ਫਰਾਡ ਤੋਂ ਸਾਵਧਾਨ ਰਹੋ । ਕੈਨੇਡਾ ਰੈਵੀਨਯੂ ਏਜੰਸੀ ਵਲੋਂ ਕਦੇ ਵੀ ਫੋਨ ਕਰਕੇ ਗ੍ਰਿਫਤਾਰ ਕਰਨ ਦੀ ਧਮਕੀ ਨਹੀਂ ਦਿੱਤੀ ਜਾਂਦੀ ਅਤੇ ਨਾ ਹੀ ਟੈਕਸ ਬਕਾਇਆ ਹੁਣੇ ਹੀ ਸਟੋਰ ਕਾਰਡ ਰਾਹੀਂ ਜਾਂ ਮਨੀ ਟਰਾਂਸਫਰ ਸਰਵਿਸ ਰਾਹੀਂ ਪੇ ਕਰਨ ਨੂੰ ਕਿਹਾ ਜਾਂਦਾ ਹੈ।
ਆਮ ਤੌਰ ‘ਤੇ ਇਹ ਠੱਗ ਸੀਨੀਅਰਾਂ ਨੂੰ ਜਾਂ ਨਵੇਂ ਆਏ ਵਿਅਕਤੀਆਂ ਨੂੰ ਨਿਸਾਨਾ ਬਣਾਉਦੇ ਹਨ। ਪਿਛਲੇ ਡੇੜ ਸਾਲ ਵਿਚ ਹੀ ਇਹੋ ਜਿਹੇ 6800 ਕੇਸ ਰਿਪੋੇਰਟ ਕੀਤੇ ਗਏ ਹਨ।
ਇਹ ਆਰਟੀਕਲ ਇਕ ਆਮ ਜਾਣਕਾਰੀ ਲਈ ਲਿਖਿਆ ਗਿਆ ਹੈ ਤਾਂ ਕਿ ਜੇ ਤੁਹਾਨੂੰ ਕੋਈ ਇਹੋ ਜਿਹਾ ਫੋਨ ਆਉਂਦਾ ਹੈ, ਟੈਕਸ ਮੈਸੇਜ, ਵਇਸ ਮੈਸੇਜ ਜਾਂ ਈ-ਮੇਲ ਆਉਂਦੀ ਹੈ ਤਾਂ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਕਿ ਇਹ ਇਕ ਫਰਾਡ ਹੈ। ਇਸ ਸਬੰਧੀ ਜਾਂ ਆਪਣੇ ਪਰਸਨਲ ਜਾਂ ਬਿਜਨਸ ਟੈਕਸ ਸਬੰਧੀ ਹੋਰ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।
ਜੇ ਪਿਛਲੀਆਂ ਰਿਟਰਨਾਂ ਨਹੀਂ ਭਰੀਆਂ, ਪਨੈਲਿਟੀ ਪੈ ਗਈ ਹੈ ਜਾਂ ਕੈਨੇਡਾ ਰੈਵੀਨਯੂ ਏਜੰਸੀ ਵਲੋਂ ਕੋਈ ਕਟੌਤੀ ਨਾਮਨਜੂਰ ਕਰਕੇ ਟੈਕਸ ਰਿਕਵਰੀ ਪਾ ਦਿਤੀ ਗਈ ਹੈ, ਸੀ ਆਰ ਏ ਤੋਂ ਕੋਈ ਲੈਟਰ ਆਇਆ ਹੈ ਜਾਂ ਕੋਈ ਕੰਪਨੀ ਖੋਹਲਣੀ ਹੈ ਤਾਂ ਤੁਸੀਂ ਮੈਨੂੰ 416-300-2359 ‘ਤੇ ਸੰਪਰਕ ਕਰ ਸਕਦੇ ਹੋ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …