10.3 C
Toronto
Tuesday, October 28, 2025
spot_img
Homeਭਾਰਤਹਾਮਿਦ ਅਨਸਾਰੀ ਦੇ ਬਿਆਨ ਤੋਂ ਭੜਕੀ ਭਾਜਪਾ

ਹਾਮਿਦ ਅਨਸਾਰੀ ਦੇ ਬਿਆਨ ਤੋਂ ਭੜਕੀ ਭਾਜਪਾ

ਕਿਹਾ ਸੀ, ਭਾਰਤ ‘ਚ ਮੁਸਲਮਾਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ
ਭਾਜਪਾ ਦਾ ਕਹਿਣਾ, ਮੁਸਲਿਮ ਭਾਈਚਾਰੇ ਲਈ ਭਾਰਤ ਸਭ ਤੋਂ ਵਧੀਆ ਦੇਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਰਾਜ ਸਭਾ ਵਿਚ ਅੱਜ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਵਿਦਾਇਗੀ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਦਾ ਤੇ ਉਨ੍ਹਾਂ ਦੇ ਪਰਿਵਾਰ ਦਾ ਦੇਸ਼ ਲਈ ਵੱਡਾ ਯੋਗਦਾਨ ਹੈ। ਦੇਸ਼ ਦੇ 13ਵੇਂ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਵਿਦਾਇਗੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਰਾਜ ਸਭਾ ਵਿਚ ਬੋਲਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਕੋਲੋਂ ਕਾਫੀ ਕੁੱਝ ਸਮਝਣ ਦਾ ਮੌਕਾ ਮਿਲਿਆ।
ਦੂਜੇ ਪਾਸੇ ਹਾਮਿਦ ਅੰਸਾਰੀ ਵਲੋਂ ਦਿੱਤੇ ਗਏ ਇਕ ਬਿਆਨ ‘ਤੇ ਭਾਜਪਾ ਭੜਕ ਵੀ ਗਈ ਹੈ। ਹਾਮਿਦ ਅੰਸਾਰੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਦੇਸ਼ ‘ਚ ਮੁਸਲਮਾਨ ਬੈਚੇਨੀ ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਅਜਿਹੀਆਂ ਗੱਲਾਂ ਮੈਨੂੰ ਦੇਸ਼ ਦੇ ਕਈ ਹਿੱਸਿਆਂ ਵਿਚੋਂ ਸੁਣਨ ਨੂੰ ਮਿਲੀਆਂ ਹਨ। ਅੰਸਾਰੀ ਨੇ ਕਈ ਅਜਿਹੀਆਂ ਟਿੱਪਣੀਆਂ ਵੀ ਕੀਤੀਆਂ ਜੋ ਮੋਦੀ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰ ਸਕਦੀਆਂ ਹਨ। ਭਾਜਪਾ ਦੇ ਬੁਲਾਰੇ ਸ਼ਹਿਨਵਾਜ ਹੁਸੈਨ ਨੇ ਕਿਹਾ ਹੈ ਕਿ ਮੁਸਲਮਾਨ ਭਾਈਚਾਰੇ ਲਈ ਪੂਰੀ ਦੁਨੀਆ ਵਿਚ ਭਾਰਤ ਤੋਂ ਚੰਗਾ ਕੋਈ ਦੇਸ਼ ਨਹੀਂ ਹੈ ਤੇ ਨਾ ਹਿੰਦੂਆਂ ਤੋਂ ਬਿਹਤਰ ਕੋਈ ਦੋਸਤ। ਚੇਤੇ ਰਹੇ ਕਿ ਅੱਜ ਹਾਮਿਦ ਅਨਸਾਰੀ ਦੇ ਅਹੁਦੇ ਦੀ ਮਿਆਦ ਦਾ ਆਖਰੀ ਦਿਨ ਸੀ, ਅਤੇ ਹੁਣ ਵੈਂਕਈਆ ਨਾਇਡੂ ਉਪ ਰਾਸ਼ਟਰਪਤੀ ਬਣ ਗਏ ਹਨ।

RELATED ARTICLES
POPULAR POSTS