-17.5 C
Toronto
Tuesday, February 24, 2026
spot_img
Homeਪੰਜਾਬਕੈਪਟਨ ਅਮਰਿੰਦਰ ਨੇ ਅਕਾਲੀਆਂ ਤੇ ਮਜੀਠੀਆ ਨੂੰ ਲਿਆ ਲੰਮੇ ਹੱਥੀਂ

ਕੈਪਟਨ ਅਮਰਿੰਦਰ ਨੇ ਅਕਾਲੀਆਂ ਤੇ ਮਜੀਠੀਆ ਨੂੰ ਲਿਆ ਲੰਮੇ ਹੱਥੀਂ

ਕਿਹਾ, ਮਜੀਠੀਆ ਦਾ ਅਸਲ ਚਿਹਰਾ ਲੋਕਾਂ ਸਾਹਮਣੇ ਆਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅਕਾਲੀ ਦਲ ਤੇ ਖਾਸਕਰ ਬਿਕਰਮ ਸਿੰਘ ਮਜੀਠੀਆ ‘ਤੇ ਜੰਮ ਕੇ ਵਰ੍ਹੇ । ਕੈਪਟਨ ਨੇ ਕਿਹਾ ਹੈ ਕਿ ਅਕਾਲੀਆਂ ਦੇ ਕਹਿਣ ‘ਤੇ ਕਿਸੇ ਵੀ ਐਸ.ਐਚ.ਓ. ਜਾਂ ਪੁਲਿਸ ਅਫਸਰ ਨੂੰ ਨਹੀਂ ਬਦਲਿਆ ਜਾਏਗਾ। ਕੈਪਟਨ ਨੇ ਮਜੀਠੀਆ ਦੀ ਡੀ.ਜੀ.ਪੀ. ਨਾਲ ਮੀਟਿੰਗ ਨੂੰ ਅਕਾਲੀ ਸਰਕਾਰ ਦੌਰਾਨ ਝੂਠੇ ਪਰਚੇ ਦਰਜ ਕਰਨ ਵਿੱਚ ਉਸ ਦੀ ਸ਼ਮੂਲੀਅਤ ਦਾ ਭਾਂਡਾ ਭੱਜਣ ਦੇ ਡਰੋਂ ਧਿਆਨ ਹਟਾਉਣ ਦਾ ਕੋਝਾ ਯਤਨ ਕਰਾਰ ਦਿੱਤਾ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਝੂਠੇ ਪੁਲਿਸ ਮਾਮਲਿਆਂ ਦੀ ਜਾਂਚ ਕਰ ਰਹੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆੳਣ ‘ਤੇ ਮਜੀਠੀਆ ਨੂੰ ਆਪਣਾ ਅਸਲ ਚਿਹਰਾ ਨੰਗਾ ਹੋ ਜਾਣ ਦਾ ਡਰ ਸਤਾ ਰਿਹਾ ਹੈ। ਕਿਉਂਕਿ ਉਸ ਦੇ ਆਪਣੇ ਹਲਕੇ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ ਕਿਤੇ ਵੱਧ ਹੈ। ਕੈਪਟਨ ਨੇ ਕਿਹਾ ਕਿ ਮਜੀਠੀਆ ਭਲੀਭਾਂਤ ਜਾਣੂ ਹੈ ਕਿ ਅਕਾਲੀਆਂ ਦੇ ਜਾਬਰ ਰਾਜ ਵਿੱਚ ਸਭ ਤੋਂ ਵੱਧ ਝੂਠੇ ਪੁਲਿਸ ਮਾਮਲੇ ਉਸ ਦੇ ਹੁਕਮਾਂ ‘ਤੇ ਦਰਜ ਹੋਏ ਹਨ।

RELATED ARTICLES
POPULAR POSTS