ਐਸ ਪੀ ਜੀ ਦੀ ਰੂਪ ਰੇਖਾ ਬਾਰੇ ਕੀਤਾ ਗਿਆ ਵਿਚਾਰ ਵਟਾਂਦਰਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਬੰਦ ਹਮਲਿਆਂ ਨੂੰ ਅਸਫਲ ਬਣਾਉਣ, ਅੱਤਵਾਦ, ਘੁਸਪੈਠ, ਹਵਾਈ ਜਹਾਜ਼ ਅਗਵਾ ਕਰਨ, ਲੋਕਾਂ ਨੂੰ ਬੰਦੀ ਬਣਾਉਣ ਅਤੇ ਹੋਰ ਨਾਜ਼ੁਕ ਸਥਿਤੀਆਂ ਨਾਲ ਨਿਪਟਣ ਲਈ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਸਥਾਪਿਤ ਕਰਨ ਲਈ ਪੰਜਾਬ ਪੁਲਿਸ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਐਸ.ਪੀ.ਜੀ. ਦੀ ਰੂਪ ਰੇਖਾ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਹ 270 ਮੈਂਬਰਾਂ ਵਾਲੀ ਗਤੀਸ਼ੀਲ ਟੀਮ ਹੋਵੇਗੀ। ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਐਸ.ਪੀ.ਜੀ. ਵਿੱਚੋਂ ਇਕ ਛੋਟੀ ਪ੍ਰਮੁੱਖ ਟੀਮ ਨੂੰ ਬਗਾਵਤ ਨਾਲ ਨਿਪਟਣ ਦੇ ਸਬੰਧ ਵਿੱਚ ਇਜ਼ਰਾਇਲ ਵਿਖੇ ਅਤਿ ਆਧੁਨਿਕ ਸਿਖਲਾਈ ਪ੍ਰਾਪਤ ਕਰਨ ਲਈ ਭੇਜਿਆ ਜਾਵੇ।