ਮਨਪ੍ਰੀਤ ਬਾਦਲ ਨੇ ਕਿਹਾ ਪੰਜਾਬ ਨੂੰ ਹੋ ਰਿਹਾ ਹੈ ਰੋਜ਼ਾਨਾ 1000 ਕਰੋੜ ਰੁਪਏ ਦਾ ਨੁਕਸਾਨ
ਚੰਡੀਗੜ੍ਹ/ਬਿਊਰੋ ਨਿਊਜ਼ਕੋਰੋਨਾ-ਵਾਇਰਸ ਕਾਰਨ ਪੂਰੇ ਦੇਸ਼ ‘ਚ ਚੱਲ ਰਹੇ ਲੌਕਡਾਊਨ ਨੇ ਪੰਜਾਬ ਦੀ ਅਰਥ-ਵਿਵਸਥਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪਿਛਲੇ ਤਿੰਨ ਹਫ਼ਤਿਆਂ ਤੋਂ ਲੌਕਡਾਊਨ ਤੇ ਕਰਫ਼ਿਊ ਕਾਰਨ ਕੋਈ ਆਰਥਿਕ ਗਤੀਵਿਧੀ ਤਾਂ ਹੋ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਇਸ ਨਾਲ ਸੂਬੇ ਨੂੰ ਰੋਜ਼ਾਨਾ 1,000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਟੈਕਸ ਆਮਦਨ ਖ਼ਤਮ ਹੋ ਗਈ ਹੈ। ਰੋਜ਼ਾਨਾ ਮਾਲ ਤੇ ਸੇਵਾਵਾਂ ਦੇ ਟੈਕਸ, ਵੈਟ, ਰਾਜ ਆਬਕਾਰੀ ਆਦਿ ਨਾ ਲੱਗਣ ਕਾਰਨ ਹੀ 150 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਿਟੇਡ ਦਾ ਰੋਜ਼ਾਨਾ 30 ਕਰੋੜ ਰੁਪਏ ਦਾ ਨੁਕਸਾਨ ਵੱਖਰਾ ਹੋ ਰਿਹਾ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਕੁਦਰਤੀ ਕਰੋਪੀ ਦੀ ਕਿਸੇ ਨੂੰ ਵੀ ਆਸ ਨਹੀਂ ਸੀ ਕਿ ਅਚਾਨਕ ਪੂਰੀ ਦੁਨੀਆ ਉੱਤੇ ਇੰਝ ਬਿਪਤਾ ਆਣ ਪਵੇਗੀ। ਹਾਲੇ ਅਜਿਹੇ ਹਾਲਾਤ ਕਦੋਂ ਤੱਕ ਚੱਲਣੇ ਹਨ, ਇਹ ਵੀ ਕਿਸੇ ਨੂੰ ਪਤਾ ਨਹੀਂ ਹੈ।