Breaking News
Home / ਪੰਜਾਬ / ਏਐਸਆਈ ਹਰਜੀਤ ਸਿੰਘ ਛੇ ਮਹੀਨਿਆਂ ‘ਚ ਹੋਣਗੇ ਪੂਰੀ ਤਰ੍ਹਾਂ ਤੰਦਰੁਸਤ ਪਟਿਆਲਾ ‘ਚ ਵੱਢੇ ਗਏ ਹੱਥ ਦਾ ਪੀਜੀਆਈ ‘ਚ ਹੋਇਆ ਸੀ ਸਫ਼ਲ ਅਪ੍ਰੇਸ਼ਨ

ਏਐਸਆਈ ਹਰਜੀਤ ਸਿੰਘ ਛੇ ਮਹੀਨਿਆਂ ‘ਚ ਹੋਣਗੇ ਪੂਰੀ ਤਰ੍ਹਾਂ ਤੰਦਰੁਸਤ ਪਟਿਆਲਾ ‘ਚ ਵੱਢੇ ਗਏ ਹੱਥ ਦਾ ਪੀਜੀਆਈ ‘ਚ ਹੋਇਆ ਸੀ ਸਫ਼ਲ ਅਪ੍ਰੇਸ਼ਨ

ਚੰਡੀਗੜ੍ਹ/ਬਿਊਰੋ ਨਿਊਜ਼

ਪਟਿਆਲਾ ਵਿਚ ਕਥਿਤ ਨਿਹੰਗ ਸਿੰਘਾਂ ਵੱਲੋਂ ਪੁਲਿਸ ਪਾਰਟੀ ‘ਤੇ ਕੀਤੇ ਗਏ ਹਮਲੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਪੰਜਾਬ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ ਚੜ੍ਹਦੀਕਲਾ ‘ਚ ਹਨ। ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਤੰਦਰੁਸਤ ਹੋਣ ਲਈ ਛੇ ਮਹੀਨਿਆਂ ਦਾ ਸਮਾਂ ਲੱਗੇਗਾ। ਕਥਿਤ ਨਿਹੰਗ ਸਿੰਘਾਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਹਰਜੀਤ ਸਿੰਘ ਹੱਥ ਵੱਢਿਆ ਗਿਆ। ਪੀਜੀਆਈ ਚੰਡੀਗੜ੍ਹ ‘ਚ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਡਾ. ਆਰ.ਕੇ. ਸ਼ਰਮਾ ਨੇ ਦੱਸਿਆ ਕਿ ਚੰਗੀ ਗੱਲ ਇਹ ਹੈ ਕਿ ਏਐੱਸਆਈ ਦੇ ਹੱਥ ਵਿੱਚ ਖੂਨ ਦਾ ਪ੍ਰਵਾਹ ਪਿਛਲੇ 24 ਘੰਟਿਆਂ ‘ਚ ਬਿਲਕੁਲ ਠੀਕ ਰਿਹਾ ਹੈ। ਅਗਲੇ ਚਾਰ ਦਿਨ ਹਾਲੇ ਅਹਿਮ ਹੋਣਗੇ। ਸਾਰੀਆਂ ਨਸਾਂ ਤੇ ਧਮਣੀਆਂ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਹਾਲੇ ਦੋ ਤੋਂ ਤਿੰਨ ਹਫ਼ਤੇ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਹਰਜੀਤ ਸਿੰਘ 90 ਫ਼ੀ ਸਦੀ ਠੀਕ ਹੋ ਜਾਣਗੇ। ਏਐਸਆਈ ਦਾ ਹੌਸਲਾ ਵਧਾਉਣ ਲਈ ਮੁੱਖ ਅਮਰਿੰਦਰ ਸਿੰਘ ਨੇ ਉਸ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ।

Check Also

ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ

ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …