-19.4 C
Toronto
Friday, January 30, 2026
spot_img
Homeਪੰਜਾਬਨਵਜੋਤ ਸਿੰਘ ਸਿੱਧੂ ਨੂੰ ਦੰਦਾਂ ਦੀ ਜਾਂਚ ਲਈ ਜੇਲ੍ਹ 'ਚੋਂ ਬਾਹਰ ਲਿਆਂਦਾ

ਨਵਜੋਤ ਸਿੰਘ ਸਿੱਧੂ ਨੂੰ ਦੰਦਾਂ ਦੀ ਜਾਂਚ ਲਈ ਜੇਲ੍ਹ ‘ਚੋਂ ਬਾਹਰ ਲਿਆਂਦਾ

ਕਾਂਗਰਸੀ ਆਗੂ ਸਿਹਤ ਸਮੱਸਿਆ ਕਰਕੇ ਪਹਿਲਾਂ ਵੀ ਲਗਾ ਚੁੱਕੇ ਨੇ ਬਾਹਰ ਦੀਆਂ ਦੋ ਫੇਰੀਆਂ
ਪਟਿਆਲਾ : ਰੋਡਰੇਜ਼ ਦੇ ਇਕ ਮਾਮਲੇ ਵਿੱਚ ਹੋਈ ਇੱਕ ਸਾਲ ਦੀ ਕੈਦ ਦੀ ਸਜ਼ਾ ਤਹਿਤ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਦੰਦਾਂ ਦੀ ਜਾਂਚ ਲਈ ਜੇਲ੍ਹ ਤੋਂ ਬਾਹਰ ਲਿਆ ਕੇ ਬੁੱਢਾ ਦਲ ਕੰਪਲੈਕਸ ਵਿੱਚ ਸਥਿਤ ਨਰੂਲਾ ਡੈਂਟਲ ਕਲੀਨਿਕ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਪਹਿਲਾਂ ਤੋਂ ਹੀ ਸਿੱਧੂ ਪਰਿਵਾਰ ਦੰਦਾਂ ਦੇ ਇਲਾਜ ਇਸੇ ਕਲੀਨਿਕ ‘ਤੇ ਆਉਂਦਾ ਰਿਹਾ ਹੈ। ਉਨ੍ਹਾਂ ਨੂੰ ਸੋਮਵਾਰ ਸਵੇਰੇ 9.45 ਵਜੇ ਜੇਲ੍ਹ ‘ਚੋਂ ਲਿਆਂਦਾ ਗਿਆ ਅਤੇ ਫਿਰ 11 ਵਜੇ ਵਾਪਸ ਛੱਡ ਦਿੱਤਾ ਗਿਆ। ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਨਵਜੋਤ ਸਿੱਧੂ ਨੂੰ ਦੰਦਾਂ ਦੇ ਚੈਕਅਪ ਲਈ ਬਾਹਰ ਲਿਜਾਏ ਜਾਣ ਦੀ ਪੁਸ਼ਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਿਹਤ ਸਮੱਸਿਆ ਦੇ ਮਾਮਲੇ ‘ਚ ਸਿੱਧੂ ਨੂੰ ਪਹਿਲਾਂ ਵੀ ਰਾਜਿੰਦਰਾ ਹਸਪਤਾਲ ਅਤੇ ਪੀਜੀਆਈ ਲਿਜਾਇਆ ਗਿਆ ਸੀ। ਪਿਛਲੇ ਮਹੀਨੇ ਉਹ ਕੁਝ ਦਿਨ ਪੀਜੀਆਈ ਚੰਡੀਗੜ੍ਹ ਵਿੱਚ ਦਾਖ਼ਲ ਵੀ ਰਹੇ ਸਨ ਅਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਲਈ ਇੱਕ ਵਾਰ ਬਾਹਰੋਂ ਡਾਕਟਰਾਂ ਦੀ ਟੀਮ ਵੀ ਜੇਲ੍ਹ ਅੰਦਰ ਜਾ ਚੁੱਕੀ ਹੈ। ਇਸ ਟੀਮ ਦੀ ਸਿਫਾਰਸ਼ ਮਗਰੋਂ ਹੀ ਨਵਜੋਤ ਸਿੱਧੂ ਨੂੰ ਤਖ਼ਤਪੋਸ਼ ਦਿੱਤਾ ਗਿਆ ਸੀ।
ਮਜੀਠੀਆ ਇਕ ਵਾਰ ਹੀ ਨਿਕਲੇ ਬਾਹਰ
ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵੀ ਪੰਜ ਮਹੀਨਿਆਂ ਤੋਂ ਇਸੇ ਜੇਲ੍ਹ ‘ਚ ਬੰਦ ਹਨ, ਪਰ ਉਹ ਸਿਰਫ਼ ਇੱਕ ਵਾਰ (ਸਾਢੇ ਚਾਰ ਮਹੀਨੇ ਪਹਿਲਾਂ) ਹੀ ਜੇਲ੍ਹ ਤੋਂ ਬਾਹਰ ਆਏ ਸਨ। ਉਨ੍ਹਾਂ ਨੂੰ 24 ਫਰਵਰੀ ਨੂੰ ਜੇਲ੍ਹ ਭੇਜਿਆ ਗਿਆ ਸੀ, ਜਿਸ ਤੋਂ ਦੋ ਹਫਤਿਆਂ ਬਾਅਦ ਕੇਸ ਦੀ ਸੁਣਵਾਈ ਲਈ ਉਨ੍ਹਾਂ ਨੂੰ ਮੁਹਾਲੀ ਅਦਾਲਤ ‘ਚ ਲਿਆਂਦਾ ਗਿਆ। ਅਦਾਲਤੀ ਪੇਸ਼ੀਆਂ ਮੌਕੇ ਵੀ ਮਜੀਠੀਆ ਨੂੰ ਜੇਲ੍ਹ ਵਿੱਚੋਂ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੀ ਪੇਸ਼ ਕੀਤਾ ਜਾਂਦਾ ਹੈ।

RELATED ARTICLES
POPULAR POSTS