ਯਾਤਰੀਆਂ ਨੇ ਟਿਕਟ ਦੇ ਪੈਸੇ ਰਿਫੰਡ ਕਰਨ ਦੀ ਕੀਤੀ ਮੰਗ
ਅੰਮਿ੍ਰਤਸਰ/ਬਿਊਰੋ ਨਿਊਜ਼ : ਅੰਮਿ੍ਰਤਸਰ ਦੇ ਰਾਜਾਸਾਂਸੀ ਸਥਿਤ ਸ੍ਰੀ ਗੁਰੂ ਰਾਮ ਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਤੋਂ ਸਪਾਈਸ ਜੈਟ ਦਾ ਜਹਾਜ਼ 14 ਯਾਤਰੀਆਂ ਨੂੰ ਏਅਰਪੋਰਟ ’ਤੇ ਹੀ ਛੱਡ ਅੱਜ ਦੁਬਈ ਲਈ ਰਵਾਨਾ ਹੋ ਗਿਆ। ਸਪਾਈਸ ਜੈਟ ਦੇ ਗਰਾਊਂਡ ਸਟਾਫ਼ ਨੇ ਯਾਤਰੀਆਂ ਨੂੰ ਇਥੇ ਛੱਡਣ ਪਿੱਛੇ ਉਨ੍ਹਾਂ ਦੇ ਵੀਜ਼ੇ ’ਚ ਗੜਬੜੀ ਹੋਣ ਦਾ ਕਾਰਨ ਦੱਸਿਆ। ਜਦਕਿ ਏਅਰਪੋਰਟ ’ਤੇ ਰਹਿ ਗਏ 14 ਯਾਤਰੀਆਂ ਦਾ ਕਹਿਣਾ ਹੈ ਕਿ ਇਸੇ ਤਰ੍ਹਾਂ ਦੇ ਵੀਜ਼ੇ ’ਤੇ ਉਨ੍ਹਾਂ ਦੇ ਕੁਝ ਮੈਂਬਰ ਦੁਬਈ ਲਈ ਰਵਾਨਾ ਹੋ ਚੁੱਕੇ ਹਨ। ਅੰਮਿ੍ਰਤਸਰ ਏਅਰਪੋਰਟ ’ਤੇ ਸਪਾਈਸ ਜੈਟ ਦੀ ਫਲਾਈਟ ਨੰਬਰ ਐਸਜੀ-55 ਸਵੇਰੇ ਸਵਾ 9 ਵਜੇ ਦੁਬਈ ਦੇ ਲਈ ਰਵਾਨਾ ਹੋ ਗਈ। ਫਲਾਈਟ ਦੇ ਰਵਾਨਾ ਹੋਣ ਤੋਂ ਤਕਰੀਬਨ ਡੇਢ ਘੰਟਾ ਪਹਿਲਾਂ 14 ਯਾਤਰੀਆਂ ਨੂੰ ਅੰਮਿ੍ਰਤਸਰ ਏਅਰਪੋਰਟ ’ਤੇ ਹੀ ਰੋਕ ਦਿੱਤਾ ਗਿਆ। ਸਪਾਈਸ ਜੈਟ ਦੇ ਗਰਾਊਂਡ ਸਟਾਫ਼ ਦੇ ਡਿਊਟੀ ਮੈਨੇਜਰ ਅਜੇ ਭੱਟ ਨੇ ਯਾਤਰੀਆਂ ਨੂੰ ਵੀਜ਼ਾ ਡਾਕੂਮੈਂਟ ’ਚ ਪਿਤਾ ਦਾ ਨਾਮ ਦੋ ਵਾਰ ਲਿਖੇ ਜਾਣ ’ਤੇ ਇਤਰਾਜ਼ ਪ੍ਰਗਟਾਇਆ। ਯਾਤਰੀਆ ਨੇ ਦੱਸਿਆ ਕਿ ਵੀਜ਼ੇ ’ਤੇ ਕਲੈਰੀਕਲ ਗਲਤੀ ਹੋਈ ਹੈ। ਯਾਤਰੀ ਦੇ ਪਿਤਾ ਦਾ ਨਾਮ ਇਕ ਵਾਰ ਸਰਨੇਮ ਅਤੇ ਦੂਜੀ ਵਾਰ ਪਿਤਾ ਦੇ ਕਾਲਮ ’ਚ ਲਿਖ ਦਿੱਤਾ ਗਿਆ ਹੈ। ਦੁਬਈ ਸਰਕਾਰ ਵੱਲੋਂ ਇਹ ਵੀਜ਼ੇ ਦਿੱਤੇ ਗਏ ਹਨ। ਉਧਰ ਏਅਰਪੋਰਟ ’ਤੇ ਰਹਿ ਗਏ ਯਾਤਰੀਆਂ ਵੱਲੋਂ ਟਿਕਟ ਦੇ ਪੈਸੇ ਰਿਫੰਡ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ।
Check Also
ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਕੀਤਾ ਐਲਾਨ
11231 ਲਾਭਪਾਤਰੀ ਬਣਨਗੇ ਜ਼ਮੀਨਾਂ ਦੇ ਮਾਲਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ …