ਸੁਖਬੀਰ ਬਾਦਲ ਨੇ ਕਿਹਾ, ਖੇਤੀ ਕਾਨੂੰਨਾਂ ਬਾਰੇ ਕਮੇਟੀ ‘ਚ ਮਾਨ ਤੇ ਗੁਲਾਟੀ ਦੇ ਨਾਂ ਕੈਪਟਨ ਨੇ ਪੁਆਏ
ਲੰਬੀ, ਬਿਊਰੋ ਨਿਊਜ਼
ਸੁਪਰੀਮ ਕੋਰਟ ਵਲੋਂ ਖੇਤੀ ਕਾਨੂੰਨਾਂ ਬਾਰੇ ਬਣਾਈ ਚਾਰ ਮੈਂਬਰੀ ਕਮੇਟੀ ਵਿਚੋਂ ਭੁਪਿੰਦਰ ਸਿੰਘ ਮਾਨ ਅਸਤੀਫਾ ਦੇ ਚੁੱਕੇ ਹਨ। ਇਸ ਨੂੰ ਲੈ ਕੇ ਹੁਣ ਸਿਆਸਤ ਵੀ ਸ਼ੁਰੂ ਹੋ ਗਈ ਹੈ। ਇਸਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀ ਕਿਸਾਨ ਵਿਰੋਧੀ ਕਾਰਗੁਜ਼ਾਰੀਆਂ ਦੀ ਪੋਲ ਖੁੱਲ੍ਹਣ ਦਾ ਨਤੀਜਾ ਦੱਸਿਆ ਹੈ। ਲੰਬੀ ਨੇੜਲੇ ਪਿੰਡ ਵੜਿੰਗਖੇੜਾ ਵਿਖੇ ਬਾਦਲ ਨੇ ਆਖਿਆ ਕਿ ਇਸ ਕਮੇਟੀ ਵਿੱਚ ਭੁਪਿੰਦਰ ਸਿੰਘ ਅਤੇ ਅਸ਼ੋਕ ਗੁਲਾਟੀ ਦੇ ਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਆਏ ਸਨ। ਹੁਣ ਜਨਤਕ ਦਬਾਅ ਪੈ ਰਿਹਾ ਹੈ ਤਾਂ ਉਹ ਪੋਲ ਖੁੱਲ੍ਹਣ ‘ਤੇ ਪਾਸਾ ਵੱਟ ਰਹੇ ਹਨ।
Check Also
ਨਸ਼ਿਆਂ ਵਿਰੁੱਧ ਪੈਦਲ ਯਾਤਰਾ ਦੀ ਹੋਈ ਸਮਾਪਤੀ
ਰਾਜਪਾਲ ਕਟਾਰੀਆ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ ਗੁਲਾਬ …