Breaking News
Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

ਗਿੱਲ ਬਲਵਿੰਦਰ
+1 416-558-5530
ਮਾਘੀ (ਚਾਲੀ ਮੁਕਤੇ)
ਮੁਕਤਸਰਦੀਧਰਤੀ’ਤੇ ਜੰਗ ਹੋਇਆ ਘਮਸਾਨਦਾ।
ਹੋ ਗਿਆ ਸੀ ਮਹਾਂ ਸਿੰਘ ਜਖ਼ਮੀਂ, ਵੇਲਾ ਸੀ ਜਾਣਦਾ।
ਇੱਕ ਹੀ ਹੁਣਰਹਿ ਗਈ ਬਾਕੀ, ਪੂਰੀਕਰਲੋੜਦਿਓ,
ਬੇ-ਦਾਅਵੇ ਨੂੰ ਪਾੜ ਕੇ ਦਾਤਾ, ਟੁਟੀ ਅੱਜ ਜੋੜਦਿਓ।
ਗਲਤੀ ਅਸੀਂ ਕੀਤੀਭਾਰੀ, ਪੈ ਗਿਆ ਸੀ ਅਕਲ’ਤੇ ਪਰਦਾ।
ਬੱਚਿਆਂ ਦੀਯਾਦਸਤਾਇਆ, ਆ ਗਿਆ ਸੀ ਚੇਤਾਘਰਦਾ।
ਬਦਨਾਮੀਂ ਦਾ ਧੋ ਕੇ ਟਿੱਕਾ, ਵੱਢ ਸਾਡੇ ਕੋਹੜ੍ਹ ਦਿਓ।
ਬੇ-ਦਾਅਵੇ ਨੂੰ ਪਾੜ ਕੇ ਦਾਤਾ, ਟੁਟੀ ਅੱਜ ਜੋੜਦਿਓ।
ਉਸ ਦਾ ਕੀ ਜਗ ‘ਤੇ ਜਿਉਣਾਂ, ਗੁਰੂ ਤੋਂ ਜਿਸ ਮੁੱਖ ਘੁਮਾਇਆ।
ਜਿਉਂਦੀਰਹੇ ਭਾਗੋ ਮਾਤਾ, ਭੁੱਲਿਆਂ ਨੂੰ ਜਿਸ ਸਮਝਾਇਆ।
ਨੀਲੇ ਦੀਆਂ ਵਾਗਾਂ ਸਤਿਗੁਰ, ਸਾਡੇ ਵੱਲ ਮੋੜਦਿਓ,
ਬੇ-ਦਾਅਵੇ ਨੂੰ ਪਾੜ ਕੇ ਦਾਤਾ, ਟੁਟੀ ਅੱਜ ਜੋੜਦਿਓ।
ਸਾਹਾਂ ਦੇ ਰੁਕਣ ਤੋਂ ਪਹਿਲਾਂ, ਏਨੀਬਸਮਿਹਰਕਰਦਿਓ।
ਗਿੱਲ ਬਲਵਿੰਦਰ ਅਰਜ਼ ਕਰੇਂਦਾ, ਅੰਦਰਲੇ ਜਖ਼ਮਭਰਦਿਓ।
ਆ ਜਾਏ ਨੀਂਦਸਦਾਲਈ, ਛਾਂ ਵਾਲਾਬੋਹੜਦਿਓ।
ਬੇ-ਦਾਅਵੇ ਨੂੰ ਪਾੜ ਕੇ ਦਾਤਾ, ਟੁਟੀ ਅੱਜ ਜੋੜਦਿਓ।
gillbs@’hotmail.com

Check Also

ਮਨੁੱਖੀ ਹੱਕਾਂ ਲਈ ਲਾਸਾਨੀ ਸ਼ਹਾਦਤ ਦੀ ਮਿਸਾਲ -ਸ੍ਰੀ ਗੁਰੂ ਤੇਗ ਬਹਾਦਰ ਜੀ

(ਕਿਸ਼ਤ ਦੂਜੀ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਰ ਉਹ ਨਿਰਾਸ਼ ਹੋ ਗਿਆ ਕਿਉਂਕਿ ਉਸ …