18 C
Toronto
Wednesday, September 16, 2026
spot_img
Homeਰੈਗੂਲਰ ਕਾਲਮ2023 ਨਵਾਂ ਸਾਲ ਮੁਬਾਰਕ

2023 ਨਵਾਂ ਸਾਲ ਮੁਬਾਰਕ

ਚੜ੍ਹੇ ਸਾਲ ਇੱਕ ਫਰਿਆਦ ਬਾਬਾ।
ਸਾਨੂੰ ਆਵੇ ਨਾ ਪਿਛਲਾ ਯਾਦ ਬਾਬਾ।

ਹੋਵੇ ਨਜ਼ਰ ਸਵੱਲੀ ਜੱਗ ਉੱਤੇ,
ਕਰ ਆਸ ਪੂਰੀ ਹੋ ਸ਼ਾਦ ਬਾਬਾ।

ਸੰਨ ਵੀਹ ਸੌ ਤੇਈ ਆਇਆ।
ਅਸੀਂ ਚਾਵਾਂ ਨਾਲ ਚੜ੍ਹਾਇਆ।

ਖੁਸ਼ੀਆਂ ਮਾਨਣ ਸਭ ਪਰਿਵਾਰ,
ਬਣਿਆ ਰਹੇ ਆਪਸੀ ਪਿਆਰ।

ਮੁੜ ਨਾ ਆਵੇ ਕੋਈ ਬਿਮਾਰੀ,
ਸਾਡੀ ਪਹਿਲਾਂ ਹੀ ਮੱਤ ਮਾਰੀ।

ਪਰਤੇ ਮੁੜ ਘਰਾਂ ‘ਚ ਪਿਆਰ,
ਮਿਲੇ ਬਜ਼ੁਰਗਾਂ ਨੂੰ ਸਤਿਕਾਰ।

ਹੋ ਜਾਏ ਸਭ ਦੁੱਖਾਂ ਦਾ ਅੰਤ,
ਰੱਖਿਆ ਆਪ ਕਰੇ ਭਗਵੰਤ।

ਹੋਰ ਨਾ ਡੁੱਲ੍ਹੇ ਬੇਦੋਸ਼ਾ ਖ਼ੂਨ,
ਹਰ ਕੋਈ ਵਸੇ ਨਾਲ ਸਕੂਨ।

ਹੋਵੇ ਕੁੱਲ ਦੁਨੀਆਂ ਤੇ ਸ਼ਾਂਤੀ,
ਅਸੀਂ ਦੇਖੀਏ ਨਵੀਂ ਕ੍ਰਾਂਤੀ।
ਦਾਤਾ ਸਾਡੀ ਇੱਕ ਫਰਿਆਦ,
ਮੁੜ ਨਾ ਆਵੇ ਬਾਈ ਯਾਦ।

ਜੋੜੇ ਹੱਥ, ਫੜੇ ਅਸੀਂ ਕੰਨ,
ਹੋਰ ਨਾ ਆਵੇ ਐਸਾ ਸੰਨ।

ਮੰਗੋ ਖ਼ੈਰਾਂ ਕਰੋ ਇਬਾਦਤ,
ਨਵੇਂ ਸਾਲ ਦਾ ਹੋਵੇ ਸਵਾਗਤ।
– ਸੁਲੱਖਣ ਮਹਿਮੀ
+647-786-6329

RELATED ARTICLES
POPULAR POSTS