13.7 C
Toronto
Thursday, March 12, 2026
spot_img
Homeਰੈਗੂਲਰ ਕਾਲਮਹਾਏ ਕਰੋਨਾ

ਹਾਏ ਕਰੋਨਾ

(ਸੁਲੱਖਣ ਸਿੰਘ)
ਸਾਡੀ ਮੱਤ ਕਰੋਨਾ ਨੇ ਮਾਰ ਛੱਡੀ,
ਫੈਲਦਾ ਜਾਏ ਗਲ਼ੀਬਜ਼ਾਰਲੋਕੋ।
ਕੰਮਾਂ ਕਾਰਾਂ ਦਾ ਮੰਦਾ ਹਾਲਕੀਤਾ,
ਠੱਪ ਪਏ ਨੇ ਸਾਰੇ ਵਪਾਰਲੋਕੋ।
ਦਹਿਸ਼ਤ ਹੈ ਇਸ ਦੀਹਰਪਾਸੇ,
ਮਿਲਣੋਂ ਵੀ ਹੋਏ ਅਵਾਜ਼ਾਰਲੋਕੋ।
ਮੰਦਾਹਾਲ ਹੋ ਗਿਆ ਹਰਪਾਸੇ,
ਹਸਪਤਾਲ ਨੇ ਭਰੇ ਬਿਮਾਰਲੋਕੋ।
ਨਵਾਂ ਰੂਪਧਾਰ ਕੇ ਮਾਰਕਰਦਾ,
ਲਪੇਟਲਏ ਨੇ ਬੇਸ਼ੁਮਾਰਲੋਕੋ।
ਜੋ ਆਪਣੇ ਸਨਨੇੜੇ ਨਾ ਲੱਗੇ,
ਜਦੋਂ ਹੋਣ ਲੱਗਾ ਸਸਕਾਰਲੋਕੋ।
ਮਾਂ ਬਾਪਤਰਸ ਗਏ ਅੰਤ ਵੇਲ਼ੇ,
ਧੀਆਂ ਪੁੱਤਰਾਂ ਦਾਪਿਆਰਲੋਕੋ।
ਬਹਾਨਾਲਾਗ, ਲਿਆਝਾੜ ਪੱਲਾ,
ਤੇ ਮਤਲਬੀਝੂਠਾ ਸੰਸਾਰ ਲੋਕੋ।
ਥਾਂ ਥਾਂ ਢੇਰਲਾਸ਼ਾਂ ਦੇ ਲਗਾ ਦਿੱਤੇ,
ਸ਼ਮਸ਼ਾਨ ਵਿੱਚ ਨਾਸਤਿਕਾਰਲੋਕੋ।
ਕੀ ਭਾਣਾਵਰਤਿਆ ਜੱਗ ਉੱਤੇ,
ਅੰਤ ਮਿਲੇ ਨਾ ਉੱਥੇ ਨੂੰਚਾਰਲੋਕੋ।
ਭਰੋਸਾ ਰੱਖੀਏ ਸਾਰੇ ਰਲ਼ਆਪਾਂ,
ਇਸ ਜੰਗ ਵਿੱਚ ਜਿੱਤ ਜਰੂਰ ਹੋਊ।
ਸਾਡੀਆਂ ਡੋਰਾਂ ਉਸ ਕਰਤਾਰ ਉੱਤੇ,
‘ਹਕੀਰ’ ਅੱਲਾ ਨੂੰ ਜੋ ਮਨਜ਼ੂਰ ਹੋਊ।
ਫੋਨ :647-786-6329

RELATED ARTICLES
POPULAR POSTS