-8.9 C
Toronto
Monday, February 2, 2026
spot_img
Homeਪੰਜਾਬਪੰਜਾਬ ਵਿਚ ਕਰੋਨਾ ਦੇ ਨਾਲ-ਨਾਲ ਕਤਲ ਦੀਆਂ ਵਾਰਦਾਤਾਂ ਵੀ ਵਧੀਆਂ

ਪੰਜਾਬ ਵਿਚ ਕਰੋਨਾ ਦੇ ਨਾਲ-ਨਾਲ ਕਤਲ ਦੀਆਂ ਵਾਰਦਾਤਾਂ ਵੀ ਵਧੀਆਂ

ਗੁਰਦਾਸਪੁਰ ‘ਚ ਜ਼ਮੀਨ ਖਾਤਰ ਦੋ ਸਕੇ ਭਰਾਵਾਂ ਦੀ ਹੱਤਿਆ ਅਤੇ ਤਰਨ ਤਾਰਨ ‘ਚ ਵੀ ਕਤਲ ਦੀ ਵਾਰਦਾਤ
ਗੁਰਦਾਸਪੁਰ/ਬਿਊਰੋ ਨਿਊਜ
ਪੰਜਾਬ ਵਿਚ ਜਿੱਥੇ ਕਰੋਨਾ ਵਾਇਰਸ ਵਧਦਾ ਹੀ ਜਾ ਰਿਹਾ ਹੈ, ਉਥੇ ਕਤਲ ਦੀਆਂ ਵਾਰਦਾਤਾਂ ਵੀ ਦਿਨੋਂ-ਦਿਨ ਵਧ ਰਹੀਆਂ ਹਨ। ਅੱਜ ਪੰਜਾਬ ਵਿਚ ਹੋਏ 3 ਕਤਲ ਇਸਦੀ ਤਾਜ਼ਾ ਮਿਸਾਲ ਹਨ। ਇਸਦੇ ਚੱਲਦਿਆਂ ਗੁਰਦਾਸਪੁਰ ਦੇ ਪਿੰਡ ਕੋਟ ਸੰਤੋਖ ਰਾਏ ਵਿਚ ਜ਼ਮੀਨੀ ਵਿਵਾਦ ਕਾਰਨ ਦੋ ਧੜਿਆਂ ਦੀ ਆਪਸ ਵਿਚ ਜੰਮ ਕੇ ਲੜਾਈ ਹੋਈ ਅਤੇ ਇਕ ਸਾਬਕਾ ਫੌਜੀ ਜਸਵਿੰਦਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੂਜੇ ਧੜੇ ਦੇ ਦੋ ਭਰਾਵਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਤੇ ਇਕ ਨੂੰ ਜ਼ਖਮੀ ਕਰ ਦਿੱਤਾ।
ਉਧਰ ਦੂਜੇ ਪਾਸੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲਾਲੂ ਘੁੰਮਣ ਵਿੱਚ ਭਤੀਜੇ ਨੇ ਆਪਣੇ ਤਾਏ ਨੂੰ ਗੋਲ਼ੀ ਮਾਰ ਕੇ ਕਤਲ ਕਰਨ ਮਗਰੋਂ ਖੁਦ ਨੂੰ ਗੋਲ਼ੀ ਮਾਰ ਲਈ। ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦਾ ਤਰਨਤਾਰਨ ਦੇ ਨਿੱਜੀ ਹਸਪਤਾਲ ‘ਚ ਇਲਾਜ ਜਾਰੀ ਹੈ। ਇਨ੍ਹਾਂ ਮਾਮਲਿਆਂ ਵਿਚ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS