-1.9 C
Toronto
Thursday, December 4, 2025
spot_img
Homeਪੰਜਾਬਪੰਜਾਬ 'ਚ ਸਰਕਾਰੀ ਬੱਸਾਂ ਬਣੀਆਂ ਪ੍ਰਚਾਰ ਦਾ ਸਾਧਨ

ਪੰਜਾਬ ‘ਚ ਸਰਕਾਰੀ ਬੱਸਾਂ ਬਣੀਆਂ ਪ੍ਰਚਾਰ ਦਾ ਸਾਧਨ

ਕੈਪਟਨ ਨੇ ਦੋ ਮਹੀਨੇ ਪਹਿਲਾਂ ਪੋਸਟਰਾਂ ‘ਤੇ ਖਰਚੇ ਸਨ 59 ਲੱਖ ਰੁਪਏ, ਹੁਣ ਚੰਨੀ ਦਾ ਵੀ ਇਹੋ ਕੰਮ
ਚੰਡੀਗੜ : ਕਾਂਗਰਸ ਦਾ ਪੰਜਾਬ ‘ਚ ਮੁੱਖ ਮੰਤਰੀ ਦਾ ਚਿਹਰਾ ਬਦਲਣਾ ਸਰਕਾਰ ਨੂੰ ਮਹਿੰਗਾ ਹੀ ਪਿਆ ਹੈ। ਪੀਆਰਟੀਸੀ ਦੀਆਂ 893 ਅਤੇ ਪੰਜਾਬ ਰੋਡਵੇਜ਼, ਪਨਬਸ ਦੀਆਂ 850 ਬੱਸਾਂ ‘ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਚਾਰ ਫੋਟੋ ਲਗਾਉਣ ‘ਤੇ ਟਰਾਂਸਪੋਰਟ ਵਿਭਾਗ ਨੇ 59 ਲੱਖ ਰੁਪਏ ਖਰਚ ਕੀਤੇ ਸਨ। ਇਹ ਖੁਲਾਸਾ ਕਰਦਿਆਂ ਆਰ ਟੀ ਆਈ ਐਕਟੀਵਿਸਟ ਡੀ.ਸੀ. ਗੁਪਤਾ ਨੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੂੰ ਆਈਟੀਆਈ ਦੇ ਮਾਧਿਅਮ ਨਾਲ ਪੁੱਛਿਆ ਸੀ ਕਿ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਸਕੀਮਾਂ ਦਾ ਪ੍ਰਚਾਰ ਕਰਨ ਲਈ ਸਰਕਾਰੀ ਬੱਸਾਂ ‘ਤੇ 20 9 2021 ਤੱਕ ਕੁੱਲ ਕਿੰਨੇ ਪੈਸੇ ਖਰਚ ਕੀਤੇ ਗਏ ਹਨ। ਇਸ ਦੇ ਜਵਾਬ ਵਿਚ ਵਿਭਾਗ ਨੇ ਦੱਸਿਆ ਕਿ ਪੀਆਰਟੀਸੀ ਦੀਆਂ 893 ਬੱਸਾਂ ‘ਤੇ 1 8 2021 ਤੋਂ ਲੈ ਕੇ 20 9 2021 ਤੱਕ ਕੈਪਟਨ ਅਮਰਿੰਦਰ ਸਿਘ ਦੀ ਫੋਟੋ ਵਾਲੇ ਪ੍ਰਚਾਰ ‘ਤੇ 24 ਲੱਖ ਦੇ ਕਰੀਬ ਖਰਚ ਕੀਤੇ ਗਏ ਹਨ। ਜਦਕਿ ਪੰਜਾਬ ਰੋਡਵੇਜ਼, ਪਨਬਸ ਦੀਆਂ 850 ਬੱਸਾਂ ‘ਤੇ 29 8 2021 ਤੋਂ ਲੈ ਕੇ 22 9 2021 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਪ੍ਰਚਾਰ ‘ਤੇ 36 ਲੱਖ ਦੇ ਕਰੀਬ ਖਰਚੇ ਗਏ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਗਾ ਹੁਣ ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬਸ ਦੀਆਂ ਬੱਸਾਂ ‘ਤੇ ਹੁਣ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਲੱਗ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਸਕੀਮਾਂ ਉਹੀ ਪੁਰਾਣੀਆਂ ਹਨ, ਪਰ ਚਿਹਰੇ ਬਦਲਣ ‘ਤੇ ਹੁਣ ਦੁਬਾਰਾ ਲੱਖਾਂ ਰੁਪਏ ਖਰਚ ਹੋ ਰਹੇ ਹਨ। ਚੰਨੀ ਦੀ ਫੋਟੋ ਲਗਾਉਣ ਦਾ ਕੰਮ ਵੈਸੇ ਤਾਂ 90 ਫੀਸਦੀ ਬੱਸਾਂ ‘ਤੇ ਪੂਰਾ ਹੋ ਚੁੱਕਾ ਹੈ, ਪਰ ਮੰਨਿਆ ਜਾ ਰਿਹਾ ਹੈ ਕਿ ਹੁਣ ਇਸ ਕੰਮ ‘ਤੇ ਵੀ ਪਹਿਲਾਂ ਜਿੰਨੇ ਹੀ ਪੈਸੇ ਖਰਚ ਹੋਣਗੇ।
ਪੀਆਰਟੀਸੀ ਦੇ ਚੇਅਰਮੈਨ ਦੀ ਵੀ ਸੁਣੋ
ਪੀਆਰਟੀਸੀ ਦੇ ਚੇਅਰਮੈਨ ਸਤਵਿੰਦਰ ਸਿੰਘ ਚੈੜੀਆਂ ਨੇ ਕਿਹਾ ਕਿ ਇਹ ਸਰਕਾਰ ਬਦਲਣ ਵਰਗਾ ਹੀ ਹੈ। ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀ ਬਦਲ ਗਏ ਤਾਂ ਇਹ ਪ੍ਰਚਾਰ ਵੀ ਬਦਲਣਾ ਹੀ ਸੀ। ਕੈਪਟਨ ਦੀ ਫੋਟੋ ਪ੍ਰਚਾਰ ਦੀ ਜਗਾ ਚੰਨੀ ਸਰਕਾਰ ਦੇ ਕੰਮਾਂ ਦਾ ਪ੍ਰਚਾਰ ਕਰਨਾ ਵੀ ਜ਼ਰੂਰੀ ਹੈ। ਇਸ ਤੋਂ ਪਹਿਲਾਂ ਆਰਟੀਆਈ ਐਕਟੀਵਿਸਟ ਡੀਸੀ ਗੁਪਤਾ ਨੇ ਦੱਸਿਆ ਕਿ ਅਕਾਲੀ ਸਰਕਾਰ ਬਦਲੀ ਸੀ ਤਾਂ ਪਰਕਾਸ਼ ਸਿੰਘ ਬਾਦਲ ਦੀ ਜਗਾ ਕੈਪਟਨ ਦੀ ਫੋਟੋ ਲੱਗੀ ਸੀ, ਉਹ ਠੀਕ ਸੀ। ਹੁਣ ਸਵਾਲ ਇਹ ਹੈ ਕਿ ਸਰਕਾਰ ਤਾਂ ਕਾਂਗਰਸ ਦੀ ਹੀ ਸੀ, ਸਿਰਫ ਚਿਹਰਾ ਬਦਲਿਆ ਹੈ। ਜਨਤਾ ਦਾ ਪੈਸਾ ਬਰਬਾਦ ਕਿਉਂ ਹੋ ਰਿਹਾ ਹੈ।

 

RELATED ARTICLES
POPULAR POSTS