ਚੈਨਲਾਂ ‘ਤੇ ਕੂੜ ਪ੍ਰਚਾਰ ਕਰਨ ਵਾਲਿਆਂ ਦੇ ਪਰਿਵਾਰਾਂ ਨੂੰ ਚੁਣ-ਚੁਣ ਕੇ ਮਾਰਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਦੇ ਨਾਂ ਹੇਠ ‘ਕੁਰਬਾਨੀ ਗੈਂਗ’ ਨੇ ਮੀਡੀਆ ਨੂੰ ਧਮਕੀ ਭਰਿਆ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਕਿਹਾ ਹੈ, “ਜੋ ਲੋਕ ਚੈਨਲਾਂ ‘ਤੇ ਕੂੜ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਚੁਣ-ਚੁਣ ਕੇ ਮਾਰਾਂਗੇ।” ਇਸ ਚਿੱਠੀ ਦੀ ਅਜੇ ਪੁਸ਼ਟੀ ਨਹੀਂ ਹੋਈ ਕਿ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਵਾਕਿਆ ਹੀ ਕਿਸੇ ‘ਕੁਰਬਾਨੀ ਗੈਂਗ’ ਨੇ ਭੇਜੀ ਹੈ।
ਇਸ ਚਿੱਠੀ ਵਿੱਚ ਡੇਰਾ ਸਮਰਥਕਾਂ ਨੇ ਰਾਮ ਰਹੀਮ ਵਿਰੁੱਧ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ, ਸਾਬਕਾ ਸਮਰਥਕਾਂ ਨੂੰ ਜਾਨ ਦਾ ਖੌਅ ਦਿੱਤਾ ਗਿਆ ਹੈ। ਚਿੱਠੀ ਵਿੱਚ ਰਾਮ ਰਹੀਮ ਵਿਰੁੱਧ ਚੈਨਲਾਂ ‘ਤੇ ਬਹਿਸ ਵਿੱਚ ਹਿੱਸਾ ਲੈਣ ਵਾਲੇ ਗੁਰਦਾਸ ਸਿੰਘ, ਵਿਸ਼ਵਾਸ ਗੁਪਤਾ, ਹੰਸਰਾਜ, ਭੁਪਿੰਦਰ ਸਿੰਘ ਤੇ ਖੱਟਾ ਸਿੰਘ ਦੇ ਨਾਂ ਸ਼ਾਮਲ ਹਨ।
ਮੀਡੀਆ ਚੈਨਲਾਂ ਨੂੰ ਭੇਜੀ ਚਿੱਠੀ ਵਿੱਚ ਲਿਖਿਆ, “ਪੂਜਨੀਕ ਪਿਤਾ ਗੁਰਮੀਤ ਰਾਮ ਰਹੀਮ ਜੀ, ਉਨ੍ਹਾਂ ਦੇ 200 ਬੱਚੇ ਖ਼ੁਦਕੁਸ਼ੀ ਲਈ ਤਿਆਰ ਹਨ। ਜੋ ਲੋਕ ਚੈਨਲਾਂ ‘ਤੇ ਕੂੜ ਪ੍ਰਚਾਰ ਕਰ ਰਹੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਚੁਣ-ਚੁਣ ਕੇ ਮਾਰਾਂਗੇ।
Check Also
ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਕੀਤੀ ਮੁਲਾਕਾਤ
ਵਿਧਾਨ ਸਭਾ ਹਲਕਾ ਅਜਨਾਲਾ ਨਾਲ ਸਬੰਧਤ ਮੁੱਦੇ ਉਠਾਏ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਦੇ ਕੈਬਨਿਟ ਮੰਤਰੀ …