ਚੰਡੀਗੜ੍ਹ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਮੁਖੀ ਆਸ਼ੂਤੋਸ਼ ਦੇ ਅੰਤਿਮ ਸਸਕਾਰ ਦਾ ਮਾਮਲਾ ਅਜੇ ਠੰਢੇ ਬਸਤੇ ਵਿੱਚ ਹੈ। ਇਸ ਸਬੰਧੀ ਅਰਜ਼ੀਆਂ ‘ਤੇ ਹਾਈ ਕੋਰਟ ਵਿਚ ਮੁੜ ਸੁਣਵਾਈ ਸ਼ੁਰੂ ਹੋਈ ਪਰ ਇਸ ਬਾਰੇ ਕੋਈ ਫੈਸਲਾ ਨਹੀਂ ਹੋਇਆ। ਜਸਟਿਸ ਸਤੀਸ਼ ਕੁਮਾਰ ਮਿੱਤਲ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੇ ਬੈਂਚ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 15 ਮਾਰਚ ਪਾ ਦਿੱਤੀ ਹੈ ਅਤੇ ਆਸ਼ੂਤੋਸ਼ ਦੇ ਸਸਕਾਰ ‘ਤੇ ਉਦੋਂ ਤੱਕ ਰੋਕ ਜਾਰੀ ਰਹੇਗੀ। ਹਾਈਕੋਰਟ ਨੇ ਪਿਛਲੀ ਸੁਣਵਾਈ ਸਮੇਂ ਸਬੰਧਿਤ ਧਿਰਾਂ ਨੂੰ ਇਕ ਸਰਬ ਸਹਿਮਤੀ ਵਾਲਾ ਹੱਲ ਕੱਢਣ ਲਈ ਕਿਹਾ ਸੀ। ਬੈਂਚ ਇਸ ਮਾਮਲੇ ਦੀ ਮੌਜੂਦਾ ਸਥਿਤੀ ਤੋਂ ਨਾਖੁਸ਼ ਹੈ। ਬੈਂਚ ਨੇ ਕਿਹਾ ਸੀ ਕਿ ਆਸ਼ੂਤੋਸ਼ ਦੀ ਦੇਹ ਦਾ ਸਸਕਾਰ ਨਾ ਕਰਨ ਨਾਲ ਅਜਿਹੀ ઠਸਥਿਤੀ ਪੈਦਾ ਹੋ ਸਕਦੀ ਹੈ ਜਦੋਂ ਹੋਰ ਲੋਕ ਵੀ ਮ੍ਰਿਤਕਾਂ ਦੇ ਸਸਕਾਰ ਤੋਂ ਇਨਕਾਰ ਕਰਕੇ ਦੇਹਾਂ ਨੂੰ ਰੈਫਰੀਜਰੇਟਰ ਵਿੱਚ ਰੱਖਣ ਲੱਗ ਸਕਦੇ ਹਨ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …