ਨਵੀਂ ਦਿੱਲੀ/ਬਿਊਰੋ ਨਿਊਜ਼
ਸੁਪਰੀਮ ਕੋਰਟ ਨੇ ਤੰਬਾਕੂ ਕੰਪਨੀਆਂ ਖਿਲਾਫ ਇਕ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਸਿਗਰਟ ਅਤੇ ਬੀੜੀ ਸਮੇਤ ਕਿਸੇ ਵੀ ਉਤਾਪਦ ਵਿਚ ਦੋਵੇਂ ਪਾਸੇ 85 ਫੀਸਦੀ ਚਿੱਤਰ ਚੇਤਾਵਨੀ ਦੇਣੀ ਜ਼ਰੂਰੀ ਹੋਵੇਗੀ। ਇਸ ਤੋਂ ਪਹਿਲਾਂ ਤੰਬਾਕੂ ਕੰਪਨੀਆਂ ਨੇ ਕਰਨਾਟਕ ਹਾਈਕੋਰਟ ਦੀ ਧਾਰਵਾੜ ਬੈਂਚ ਤੋਂ ਕੇਂਦਰ ਦੇ ਨਵੇਂ ਹੁਕਮ ਖਿਲਾਫ ਸਟੇਅ ਲੈ ਲਿਆ ਸੀ। ਇਸ ਆਦੇਸ਼ ਦਾ ਪਾਲਣ ਸਿਰਫ ਤਿੰਨ ਕੰਪਨੀਆਂ ਹੀ ਕਰ ਰਹੀਆਂ ਸਨ। ਇਨ੍ਹਾਂ ਵਿਚ ਪਨਾਮਾ ਸਿਗਰਟ ਬਣਾਉਣ ਵਾਲੀ ਗੋਲਡਨ ਟੋਬੈਕੋ ਕੰਪਨੀ, ਸ਼ਿਖਰ ਟੋਬੈਕੇ ਅਤੇ ਕੁਬੈਰ ਖੈਨੀ ਹੀ ਨਿਯਮਾਂ ਦਾ ਪਾਲਣ ਕਰ ਰਹੀਆਂ ਸਨ। ਤੰਬਾਕੂ ਉਤਾਪਾਦਾਂ ਵਿਚ ਇਸ ਨਵੇਂ ਹੁਕਮ ਮੁਤਾਬਕ ਚਿੱਤਰ ਚੇਤਾਵਨੀ ਦਾ ਸਾਈਜ਼ 40 ਫੀਸਦੀ ਤੋਂ ਵਧਾ ਕੇ 85 ਫੀਸਦੀ ਕੀਤਾ ਹੈ ਪਰ ਤੰਬਾਕੂ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਇਸ ਹੁਕਮ ਤੋਂ ਖੁਸ਼ ਨਹੀਂ ਹਨ ਅਤੇ ਧਾਰਵਾੜ ਬੈਂਚ ਨਾਲ ਸਟੇਅ ਤੋਂ ਬਾਅਦ ਸੁਪਰੀਮ ਕੋਰਟ ਆਈਆਂ ਸਨ।
Check Also
ਭਾਰਤ ਦੇ ਜੈ ਸ਼ਾਹ ਨੇ ਆਈਸੀਸੀ ਦੇ ਨਵੇਂ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਦੁਬਈ/ਬਿਊਰੋ ਨਿਊਜ਼ ਬੀਸੀਸੀਆਈ ਦੇ ਸਾਬਕਾ ਸਕੱਤਰ ਜੈ ਸ਼ਾਹ ਨੇ ਅੰਤਰਰਾਸ਼ਟਰੀ ਕਿ੍ਰਕਟ ਕੌਂਸਲ ਦੇ ਚੇਅਰਮੈਨ ਵਜੋਂ …