Breaking News
Home / ਭਾਰਤ / ਕੈਪਟਨ ਅਮਰਿੰਦਰ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਫੂਲਕਾ ਨਾਲ ਵਿਵਾਦ ਮਘਿਆ

ਕੈਪਟਨ ਅਮਰਿੰਦਰ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਫੂਲਕਾ ਨਾਲ ਵਿਵਾਦ ਮਘਿਆ

_7fed49ec-102d-11e6-8267-dc0f985e6284ਫੂਲਕਾ ਨੇ ਪ੍ਰਸ਼ਾਂਤ ਕਿਸ਼ੋਰ ਦੇ ਉਹਨਾਂ ਨਾਲ ਸੰਪਰਕ ਕਰਨ ਦੇ ਸਬੂਤ ਮੀਡੀਆ ਸਾਹਮਣੇ ਪੇਸ਼ ਕੀਤੇ
ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ, ਜੇਕਰ ਫੂਲਕਾ ਨੇ ਮਾਫੀ ਨਾ ਮੰਗੀ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚ.ਐਸ. ਫੂਲਕਾ ਤੇ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਨ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇੱਕ ਪਾਸੇ ਜਿੱਥੇ ਸੀਨੀਅਰ ਵਕੀਲ ਫੂਲਕਾ ਇਸ ਬਾਰੇ ਸਬੂਤ ਮੀਡੀਆ ਨੂੰ ਜਾਰੀ ਕਰ ਰਹੇ ਹਨ, ਉੱਥੇ ਹੀ ਪ੍ਰਸ਼ਾਂਤ ਟੀਮ ਫੂਲਕਾ ਦੇ ਇਸ ਦਾਅਵੇ ਉੱਤੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ। ਪ੍ਰਸ਼ਾਂਤ ਕਿਸ਼ੋਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਫੂਲਕਾ ਨਾਲ ਸੰਪਰਕ ਨਹੀਂ ਕੀਤਾ। ਇਸ ਦੇ ਨਾਲ ਹੀ ਪ੍ਰਸ਼ਾਂਤ ਕਿਸ਼ੋਰ ਨੇ ਆਖਿਆ ਹੈ ਕਿ ਜੇਕਰ ਫੂਲਕਾ ਨੇ ਇਸ ਬਦਲੇ ਉਨ੍ਹਾਂ ਤੋਂ ਮੁਆਫ਼ੀ ਨਾ ਮੰਗੀ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ।
ਦੂਜੇ ਪਾਸੇ ਐਚ.ਐਸ. ਫੂਲਕਾ ਨੇ ਦੱਸਿਆ ਕਿ ਜਿਸ ਸਮੇਂ ਉਹ ਲੰਡਨ ਦੌਰੇ ਉੱਤੇ ਸਨ ਤਾਂ ਡਾ. ਵਿਪਨ ਝਾਅ ਨਾਮਕ ਵਿਅਕਤੀ ਨੇ 13 ਅਪ੍ਰੈਲ ਨੂੰ ਉਨ੍ਹਾਂ ਨਾਲ ਸੰਪਰਕ ਬਣਾਉਣ ਦੀ ਪਹਿਲੀ ਕੋਸ਼ਿਸ਼ ਕੀਤੀ ਸੀ ਤੇ ਫਿਰ 30 ਅਪ੍ਰੈਲ ਨੂੰ ਸਿੱਖਾਂ ਨਾਲ ਇਨਸਾਫ਼ ਦੇ ਮੁੱਦੇ ‘ਤੇ ਸੁਝਾਅ ਮੰਗੇ ਗਏ। ਫੂਲਕਾ ਨੇ ਡਾ. ਵਿਪਨ ਝਾਅ ਤੋਂ ਮਿਲੇ ਐਸ.ਐਮ.ਐਸ. ਨੂੰ ਵੀ ਮੀਡੀਆ ਵਿੱਚ ਜਾਰੀ ਕੀਤਾ।

Check Also

ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ

ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …