ਕਿਹਾ, ਨਦੀ ‘ਤੇ ਕਿਸੇ ਵੀ ਰਾਜ ਦਾ ਦਾਅਵਾ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਦੱਖਣ ਭਾਰਤੀ ਰਾਜਾਂ ਤਾਮਿਲਨਾਡੂ ਤੇ ਕਰਨਾਟਕਾ ਵਿਚਕਾਰ ਦਹਾਕਿਆਂ ਪੁਰਾਣੇ ਕਾਵੇਰੀ ਜਲ ਵਿਵਾਦ ‘ਤੇ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਾਵੇਰੀ ਨਦੀ ਦੇ ਪਾਣੀ ਦੀ ਵੰਡ ਕਰਦੇ ਹੋਏ ਕਿਹਾ ਕਿ ਤਾਮਿਲਨਾਡੂ ਨੂੰ 177.25 ਟੀ.ਐਮ.ਸੀ. ਪਾਣੀ ਦਿੱਤਾ ਜਾਵੇ। ਅਦਾਲਤ ਨੇ ਕਰਨਾਟਕਾ ਦਾ ਪਾਣੀ ਵਧਾ ਦਿੱਤਾ ਹੈ। ਜਦਕਿ ਤਾਮਿਲਨਾਡੂ ਨੂੰ ਮਿਲਣ ਵਾਲੇ ਪਾਣੀ ਦੀ ਮਾਤਰਾ ਨੂੰ ਘਟਾ ਦਿੱਤਾ ਹੈ। ਇਸ ਫ਼ੈਸਲੇ ਨਾਲ ਕਰਨਾਟਕਾ ਨੂੰ ਫ਼ਾਇਦਾ ਪਹੁੰਚਿਆ ਹੈ। ਅਦਾਲਤ ਨੇ ਕਿਹਾ ਹੈ ਕਿ ਨਦੀ ‘ਤੇ ਕਿਸੇ ਰਾਜ ਦਾ ਦਾਅਵਾ ਨਹੀਂ ਹੈ। ਹੁਣ ਇਸ ਫ਼ੈਸਲੇ ਨੂੰ ਲਾਗੂ ਕਰਾਉਣਾ ਕੇਂਦਰ ਸਰਕਾਰ ਦਾ ਕੰਮ ਹੈ।
Check Also
ਦਿੱਲੀ ’ਚ ਵਧੇ ਪ੍ਰਦੂਸ਼ਣ ਕਾਰਨ ਪੰਜਵੀਂ ਕਲਾਸ ਤੱਕ ਦੇ ਸਕੂਲ ਕੀਤੇ ਬੰਦ
ਹਰਿਆਣਾ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਬੱਸਾਂ ਵੀ ਦਿੱਲੀ ’ਚ ਨਹੀਂ ਹੋਣਗੀਆਂ ਦਾਖਲ ਨਵੀਂ ਦਿੱਲੀ/ਬਿਊਰੋ …