![](https://parvasinewspaper.com/wp-content/uploads/2024/05/Accidentg.jpg)
20 ਫੁੱਟ ਡੂੰਘੇ ਖੱਡੇ ’ਚ ਡਿੱਗੀ ਪਿਕਅੱਪ ਗੱਡੀ
ਨਵੀਂ ਦਿੱਲੀ/ਬਿਊਰੋ ਨਿਊਜ਼
ਛੱਤੀਸਗੜ੍ਹ ਦੇ ਕਵਰਧਾ ਵਿਚ ਅੱਜ ਸੋਮਵਾਰ ਨੂੰ ਤੇਜ਼ ਰਫਤਾਰ ਪਿਕਅੱਪ ਗੱਡੀ ਪਲਟ ਕੇ 20 ਫੁੱਟ ਡੂੰਘੇ ਖੱਡੇ ਵਿਚ ਜਾ ਡਿੱਗੀ। ਇਸ ਭਿਆਨਕ ਹਾਦਸੇ ਵਿਚ 18 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 7 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਵਿਚ 16 ਮਹਿਲਾਵਾਂ ਸ਼ਾਮਲ ਹਨ ਅਤੇ ਇਹ ਸਾਰੇ ਆਦਿਵਾਸੀ ਦੱਸੇ ਜਾ ਰਹੇ ਹਨ। ਇਹ ਹਾਦਸਾ ਕੁਕਦੂਰ ਥਾਣਾ ਖੇਤਰ ਦੇ ਬਾਹਪਾਨੀ ਪਿੰਡ ਦੇ ਨੇੜੇ ਵਾਪਰਿਆ ਹੈ। ਹਾਦਸੇ ਦੌਰਾਨ ਇਸ ਗੱਡੀ ਵਿਚ 25 ਵਿਅਕਤੀ ਸਵਾਰ ਸਨ ਅਤੇ ਇਹ ਤੇਂਦੂਪੱਤਾ ਤੋੜ ਕੇ ਵਾਪਸ ਪਿੰਡ ਪਰਤ ਰਹੇ ਸਨ। ਹਾਦਸਾ ਏਨਾ ਭਿਆਨਕ ਸੀ ਕਿ 13 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੱਡੀ ਦੀ ਬਰੇਕ ਹੋਣ ਕਰਕੇ ਵਾਪਰਿਆ ਹੈ।