Breaking News
Home / ਭਾਰਤ / ਜੀਐਸਟੀ ਮਤਲਬ ‘ਗੱਬਰ ਸਿੰਘ ਟੈਕਸ’ : ਰਾਹੁਲ

ਜੀਐਸਟੀ ਮਤਲਬ ‘ਗੱਬਰ ਸਿੰਘ ਟੈਕਸ’ : ਰਾਹੁਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੱਸਿਆ ਡਰਾਮੇਬਾਜ਼
ਵਡੋਦਰਾ/ਬਿਊਰੋ ਨਿਊਜ਼ : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਗੁਜਰਾਤ ਚੋਣਾਂ ਲਈ ਪੂਰੇ ਜ਼ੋਰ-ਸ਼ੋਰ ਨਾਲ ਜੁਟ ਗਏ ਹਨ। ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਰੁਜ਼ਗਾਰ, ਜੀਐਸਟੀ, ਜੈ ਸ਼ਾਹ, ਨੋਟਬੰਦੀ ਜਿਹੇ ਕਈ ਮੁੱਦਿਆਂ ‘ਤੇ ਮੋਦੀ ਸਰਕਾਰ ਨੂੰ ਘੇਰਿਆ। ਰਾਹੁਲ ਨੇ ਜੀਐਸਟੀ ਨੂੰ ‘ਗੱਬਰ ਸਿੰਘ ਟੈਕਸ’ ਦੱਸਿਆ ਤੇ ਪ੍ਰਧਾਨ ਮੰਤਰੀ ਮੋਦੀ ਨੂੰ ‘ਡਰਾਮੇਬਾਜ਼ ਨੰਬਰ 1’ ਵੀ ਕਹਿ ਦਿਤਾ। ਰਾਹੁਲ ਨੇ ਕਿਹਾ ਕਿ ਜਿਹੜਾ ਜੀਐਸਟੀ ਮਤਾ ਕਾਂਗਰਸ ਨੇ ਲਿਆਂਦਾ ਸੀ, ਉਸ ਵਿਚ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਦੂਰ ਕਰਨ ਦੇ ਕਈ ਪ੍ਰਬੰਧ ਸਨ ਪਰ ਸਰਕਾਰ ਨੇ ਕਾਂਗਰਸ ਦੀ ਇਕ ਨਾ ਸੁਣੀ ਅਤੇ ਆਪਣੇ ਹਿਸਾਬ ਨਾਲ ਜੀਐਸਟੀ ਲਾਗੂ ਕਰ ਦਿਤਾ। ਕਾਂਗਰਸ ਇਕ ਟੈਕਸ ਲਾਉਣਾ ਚਾਹੁੰਦੀ ਸੀ ਪਰ ਸਰਕਾਰ ਨੇ 5-5 ਟੈਕਸ ਲਾ ਦਿਤੇ ਜਿਸ ਕਾਰਨ ਹੁਣ ਕਾਰੋਬਾਰੀ ਦੁਖੀ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਸੀ ਕਿ ਨਾ ਖਾਵਾਂਗਾ ਤੇ ਨਾ ਖਾਣ ਦੇਵਾਂਂਗਾ ਪਰ ਜੈ ਸ਼ਾਹ ਦੀ ਕੰਪਨੀ ਰਾਕੇਟ ਵਾਂਗ ਉਪਰ ਗਈ। ਸਾਲ 2014 ਮਗਰੋਂ 2-3 ਮਹੀਨਿਆਂ ਵਿਚ ਜੈ ਸ਼ਾਹ ਦੀ ਕੰਪਨੀ 50 ਹਜ਼ਾਰ ਰੁਪਏ ਨਾਲ ਸ਼ੁਰੂ ਹੋ ਕੇ 80 ਕਰੋੜ ਤਕ ਪਹੁੰਚ ਗਈ। ਉਨ੍ਹਾਂ ਕਿਹਾ ਕਿ ਜੈ ਸ਼ਾਹ ਜ਼ਿਆਦਾ ਖਾ ਗਿਆ ਪਰ ਇਸ ਦੇ ਬਾਵਜੂਦ ਮੋਦੀ ਜੀ ਦੇ ਮੂੰਹ ਵਿਚੋਂ ਇਕ ਸ਼ਬਦ ਨਾਲ ਨਿਕਲਿਆ। ਉਨ੍ਹਾਂ ਕਿਹਾ ਕਿ ਗੁਜਰਾਤ ਵਿਚ ਕਈ ਸਾਲਾਂ ਤੋਂ ਰਾਖਵਾਂਕਰਨ ਅਤੇ ਰੁਜ਼ਗਾਰ ਲਈ ਅੰਦੋਲਨ ਹੋ ਰਹੇ ਹਨ। ਰਾਹੁਲ ਨੇ ਕਿਹਾ ਕਿ ਪਿਛਲੇ ਸਾਲ ਸਰਕਾਰ ਨੇ ਦੇਸ਼ ਦੇ ਸੱਭ ਤੋਂ ਵੱਡੇ ਕਾਰੋਬਾਰੀਆਂ ਦਾ ਇਕ ਲੱਖ 30 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਪਰ ਗੁਜਰਾਤ ਦੇ ਰਾਤ ਦੀ ਜਨਤਾ ਦੀ ਆਵਾਜ਼ ਸੁਣੀ ਨਹੀਂ ਜਾ ਰਹੀ, ਇਸ ਲਈ ਗੁਜਰਾਤ ਦਾ ਸਮਾਜ ਅੱਜ ਖ਼ੁਦ ਸੜਕਾਂ ‘ਤੇ ਉਤਰ ਕੇ ਅਪਣਾ ਹੱਕ ਮੰਗ ਰਿਹਾ ਹੈ। ਰਾਹੁਲ ਨੇ ਕਿਹਾ ਕਿ ਦੇਸ਼ ਵਿਚ ਮੇਡ ਇਨ ਇੰਡੀਆ ਜਾਂ ਮੇਡ ਇਨ ਗੁਜਰਾਤ ਨਹੀਂ, ਮੇਡ ਇਨ ਚਾਈਨਾ ਦਾ ਸਮਾਨ ਵਰਤਿਆ ਜਾ ਰਿਹਾ ਹੈ।ઠ

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …