14.6 C
Toronto
Monday, September 21, 2026
spot_img
Homeਪੰਜਾਬਬੰਦੀ ਛੋੜ ਦਿਵਸ

ਬੰਦੀ ਛੋੜ ਦਿਵਸ

ਬੰਦੀ ਛੋੜ ਦਿਵਸਬੰਦੀ ਛੋੜ ਦਿਵਸ : ਇਸ ਵਾਰ ਬੰਦੀ ਛੋੜ ਦਿਵਸ ‘ਤੇ ਸ੍ਰੀ ਦਰਬਾਰ ਸਾਹਿਬ ‘ਚ ਦੀਪਮਾਲਾ ਮੌਕੇ ਘਿਓ ਦੇ ਦੀਵੇ ਬਾਲੇ ਗਏ। ਐਸਜੀਪੀਸੀ ਨੇ ਵੀ ਆਤਿਸ਼ਬਾਜ਼ੀ ਸਿਰਫ਼ 15 ਮਿੰਟ ਕੀਤੀ। ਇਸ ‘ਚ ਵੀ ਉਹੀ ਆਤਿਸ਼ਬਾਜ਼ੀ ਸ਼ਾਮਿਲ ਸੀ ਜਿਸ ਨਾਲ ਪ੍ਰਦੂਸ਼ਣ ਘੱਟ ਹੋਵੇ। ਰਾਤ ਨੂੰ ਲਾਈਟਿੰਗ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੁੰਦਰਤਾ ਦੇਖਦੇ ਹੀ ਬਣਦੀ ਸੀ। ਹਾਈ ਕੋਰਟ ਦੀ ਪਹਿਲ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਨੂੰ ਅਪੀਲ ਕੀਤੀ ਕਿ ਉਹ ਆਤਿਸ਼ਬਾਜ਼ੀ ਦੇ ਮੁੱਦੇ ‘ਤੇ ਕੌਮ ਦੀ ਨੁਮਾਇੰਦਗੀ ਕਰਨ। ਜਥੇਦਾਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਜਿੱਥੋਂ ਤੱਕ ਸੰਭਵ ਹੋ ਸਕੇ ਆਤਿਸ਼ਬਾਜ਼ੀ ਘੱਟ ਕਰਨ ਅਤੇ ਸੰਗਤ ਨੇ ਵੀ ਉਨ੍ਹਾਂ ਦੀ ਗੱਲ ‘ਤੇ ਅਮਲ ਕੀਤਾ।

 

RELATED ARTICLES
POPULAR POSTS