Breaking News
Home / ਭਾਰਤ / ਸੋਨੀਆ ਗਾਂਧੀ ਨੈਸ਼ਨਲ ਹੇਰਾਲਡ ਮਾਮਲੇ ’ਚ ਈਡੀ ਸਾਹਮਣੇ ਤੀਜੀ ਵਾਰ ਹੋਈ ਪੇਸ਼

ਸੋਨੀਆ ਗਾਂਧੀ ਨੈਸ਼ਨਲ ਹੇਰਾਲਡ ਮਾਮਲੇ ’ਚ ਈਡੀ ਸਾਹਮਣੇ ਤੀਜੀ ਵਾਰ ਹੋਈ ਪੇਸ਼

ਈਡੀ ਨੇ ਪੁੱਛਿਆ : ਯੰਗ ਇੰਡੀਆ ਦੇ ਲੈਣ-ਦੇਣ ਸਬੰਧੀ ਕਿੰਨੀਆਂ ਮੀਟਿੰਗਾਂ ਤੁਹਾਡੇ ਘਰ ਹੋਈਆਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਨੈਸ਼ਨਲ ਹੇਰਾਲਡ ਮਾਮਲੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਨੇ ਤੀਜੇ ਦਿਨ ਵੀ ਤਿੰਨ ਘੰਟੇ ਪੁੱਛਗਿੱਛ ਕੀਤੀ, ਪ੍ਰੰਤੂ ਈਡੀ ਵੱਲੋਂ ਉਨ੍ਹਾਂ ਨੂੰ ਅਗਾਮੀ ਪੁੱਛਗਿੱਛ ਲਈ ਕੋਈ ਨੋਟਿਸ ਨਹੀਂ ਦਿੱਤਾ ਗਿਆ। ਰਿਪੋਰਟ ਅਨੁਸਾਰ ਈਡੀ ਨੇ ਸੋਨੀਆ ਤੋਂ ਪੁੱਛਿਆ ਕਿ ਯੰਗ ਇੰਡੀਆ ਦੇ ਲੈਣ-ਦੇਣ ਨਾਲ ਸਬੰਧਤ ਕਿੰਨੀਆਂ ਮੀਟਿੰਗਾਂ ਤੁਹਾਡੇ ਘਰ 10 ਜਨਪਥ ’ਤੇ ਹੋਈਆਂ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਸੋਨੀਆ ਗਾਂਧੀ ਕੋਲੋਂ ਈਡੀ ਨੇ 21 ਜੁਲਾਈ ਅਤੇ 26 ਜੁਲਾਈ ਨੂੰ ਪੁੱਛਗਿੱਛ ਕੀਤੀ ਸੀ। ਈਡੀ ਵੱਲੋਂ ਟੋਟਲ 12 ਘੰਟਿਆਂ ਦੀ ਪੁੱਛਗਿੱਛ ਦੌਰਾਨ ਸੋਨੀਆ ਗਾਂਧੀ ਨੂੰ 75 ਸਵਾਲ ਕੀਤੇ ਗਏ। ਮਿਲੀ ਜਾਣਕਾਰੀ ਅਨੁਸਾਰ ਜਦੋਂ ਲੰਘੇ ਕੱਲ੍ਹ ਸੋਨੀਆ ਗਾਂਧੀ ਕੋਲੋਂ ਈਡੀ ਨੇ ਉਨ੍ਹਾਂ ਤੋਂ ਕੰਪਨੀਆਂ ਦੇ ਲੈਣ-ਦੇਣ ਸਬੰਧੀ ਸਵਾਲ ਕੀਤਾ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਕਾਂਗਰਸ ਐਸੋਸੀਏਟ ਜਨਰਲ ਅਤੇ ਯੰਗ ਇੰਡੀਆ ਨਾਲ ਜੁੜੇ ਸਾਰੇ ਲੈਣ ਦੇਣ ਸਾਬਕਾ ਖਜ਼ਾਨਚੀ ਮੋਤੀ ਲਾਲ ਵੋਹਰਾ ਦੇਖਦੇ ਹਨ। ਉਧਰ ਈਡੀ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਦੇ ਵਿਰੋਧ ’ਚ ਕਾਂਗਰਸੀਆਂ ਵੱਲੋਂ ਦੇਸ਼ ਭਰ ’ਚ ਪ੍ਰਦਰਸ਼ਨ ਕੀਤੇ ਗਏ। ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਸੰਸਦ ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਦਿੱਲੀ ਸਥਿਤ ਕਾਂਗਰਸ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਰਹੀਆਂ ਮਹਿਲਾ ਕਾਂਗਰਸੀ ਵਰਕਰਾਂ ਅਤੇ ਪੁਲਿਸ ਦਰਮਿਆਨ ਝੜਪ ਵੀ ਹੋਈ ਅਤੇ ਬਾਅਦ ਵਿਚ ਪੁਲਿਸ ਨੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰ ਲਿਆ।

 

Check Also

ਤੁਸੀਂ ਠੇਕੇ ਬੰਦ ਕਰ ਦਿਓ ਅਸੀਂ ਸ਼ਰਾਬ ਬਾਰੇ ਗਾਉਣਾ ਬੰਦ ਕਰ ਦਿਆਂਗੇ : ਦਲਜੀਤ ਦੁਸਾਂਝ

ਦਲਜੀਤ ਦੁਸਾਂਝ ਨੂੰ ਤੇਲੰਗਾਨਾ ਸਰਕਾਰ ਨੇ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਬਾਰੇ ਭੇਜਿਆ ਸੀ ਨੋਟਿਸ ਮਸ਼ਹੂਰ …