26.4 C
Toronto
Thursday, September 18, 2025
spot_img
HomeਕੈਨੇਡਾFrontਲੋਕ ਸਭਾ ਦੇ ਪੰਜਵੇਂ ਗੇੜ ਦੀਆਂ ਪਈਆਂ ਵੋਟਾਂ

ਲੋਕ ਸਭਾ ਦੇ ਪੰਜਵੇਂ ਗੇੜ ਦੀਆਂ ਪਈਆਂ ਵੋਟਾਂ

ਭਾਰਤ ਦੇ 8 ਸੂਬਿਆਂ ਦੀਆਂ 49 ਸੀਟਾਂ ’ਤੇ ਹੋਈ ਵੋਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਲੋਕ ਸਭਾ ਦੇ ਪੰਜਵੇਂ ਗੇੜ ਦੀਆਂ ਵੋਟਾਂ ਵੀ ਅੱਜ ਪੈ ਗਈਆਂ ਹਨ। ਅੱਜ 8 ਸੂਬਿਆਂ ਦੀਆਂ 49 ਸੀਟਾਂ ’ਤੇ ਵੋਟਿੰਗ ਹੋਈ ਹੈ। ਇਨ੍ਹਾਂ ਵਿਚ ਮਹਾਰਾਸ਼ਟਰ ਦੀਆਂ 13, ਉਤਰ ਪ੍ਰਦੇਸ਼ ਦੀਆਂ 14, ਪੱਛਮੀ ਬੰਗਾਲ ਦੀਆਂ 7, ਬਿਹਾਰ ਦੀਆਂ 5, ਝਾਰਖੰਡ ਦੀਆਂ 3, ਉੜੀਸਾ ਦੀਆਂ 5 ਅਤੇ ਜੰਮੂ ਕਸ਼ਮੀਰ ਤੇ ਲੱਦਾਖ ਦੀ ਇਕ-ਇਕ ਸੀਟ ਸ਼ਾਮਲ ਹੈ। ਅੱਜ ਜਿਨ੍ਹਾਂ ਅਹਿਮ ਵਿਅਕਤੀਆਂ ਨੇ ਵੋਟਾਂ ਪਾਈਆਂ ਹਨ, ਉਨ੍ਹਾਂ ਵਿਚ ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ, ਰੱਖਿਆ ਮੰਤਰੀ ਰਾਜਨਾਥ ਸਿੰਘ, ਬਸਪਾ ਸੁਪਰੀਮੋ ਮਾਇਆਵਤੀ, ਰਾਹੁਲ ਗਾਂਧੀ, ਕੇਂਦਰੀ ਮੰਤਰੀ ਪਿਊਸ਼ ਗੋਇਲ, ਸਚਿਨ ਤੇਂਦੂਲਕਰ, ਅਨਿਲ ਅੰਬਾਨੀ ਅਤੇ ਫਿਲਮੀ ਅਦਾਕਾਰ ਅਨਿਲ ਕਪੂਰ ਵੀ ਸ਼ਾਮਲ ਹਨ।  ਭਾਰਤ ਵਿਚ ਲੋਕ ਸਭਾ ਚੋਣਾਂ 7 ਗੇੜਾਂ ਵਿਚ ਹੋਣੀਆਂ ਹਨ ਅਤੇ ਹੁਣ 2 ਗੇੜਾਂ ਦੀਆਂ ਚੋਣਾਂ ਬਾਕੀ ਰਹਿ ਗਈਆਂ ਹਨ। ਇਸਦੇ ਚੱਲਦਿਆਂ ਪੰਜਾਬ ਵਿਚ 7ਵੇਂ ਗੇੜ ਦੌਰਾਨ 1 ਜੂਨ ਨੂੰ ਵੋਟਾਂ ਪੈਣਗੀਆਂ ਹਨ। ਇਸ ਤੋਂ ਬਾਅਦ 7 ਗੇੜਾਂ ਦੌਰਾਨ ਪਈਆਂ ਵੋਟਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।
RELATED ARTICLES
POPULAR POSTS