Breaking News
Home / ਭਾਰਤ / ਚੰਡੀਗੜ੍ਹ ‘ਚ ਹੋਏ ਗੈਂਗਰੇਪ ਬਾਰੇ ਕਿਰਨ ਖੇਰ ਦਾ ਵਿਵਾਦਿਤ ਬਿਆਨ

ਚੰਡੀਗੜ੍ਹ ‘ਚ ਹੋਏ ਗੈਂਗਰੇਪ ਬਾਰੇ ਕਿਰਨ ਖੇਰ ਦਾ ਵਿਵਾਦਿਤ ਬਿਆਨ

ਕਿਹਾ, ਲੜਕੀ ਨੂੰ ਆਟੋ ‘ਚ ਬੈਠਣਾ ਹੀ ਨਹੀਂ ਚਾਹੀਦਾ ਸੀ

ਨਵੀਂ ਦਿੱਲੀ/ਬਿਊਰੋ ਨਿਊਜ਼

ਚੰਡੀਗੜ੍ਹ ‘ਚ ਪਿਛਲੇ ਦਿਨੀਂ ਹੋਏ ਗੈਂਗਰੇਪ ਦੇ ਮਾਮਲੇ ਚੰਡੀਗੜ੍ਹ ‘ਚ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਵਿਵਾਦਤ ਬਿਆਨ ਦਿੱਤਾ ਹੈ। ਕਿਰਨ ਖੇਰ ਨੇ ਪੀੜਤ ਲੜਕੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਜਦੋਂ ਪਹਿਲਾਂ ਹੀ ਆਟੋ ਵਿਚ ਤਿੰਨ ਲੜਕੇ ਬੈਠੇ ਸਨ ਤਾਂ ਉਸ ਨੂੰ ਆਟੋ ਰਿਕਸ਼ਾ ਵਿਚ ਬੈਠਣਾ ਹੀ ਨਹੀਂ ਚਾਹੀਦਾ ਸੀ। ਚੇਤੇ ਰਹੇ ਕਿ ਲੰਘੀ 17 ਨਵੰਬਰ ਨੂੰ ਚੰਡੀਗੜ੍ਹ ਵਿਚ ਆਟੋ ਰਿਕਸ਼ਾ ਦੇ ਡਰਾਈਵਰ ਸਮੇਤ ਤਿੰਨ ਲੜਕਿਆਂ ਨੇ 22 ਸਾਲਾ ਲੜਕੀ ਨਾਲ ਗੈਂਗਰੇਪ ਕੀਤਾ ਸੀ। ਪੁਲਿਸ ਨੇ ਤਿੰਨਾਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਕਿਰਨ ਖੇਰ ਨੇ ਸਫਾਈ ਦਿੰਦਿਆਂ ਕਿਹਾ ਕਿ ਮੈਂ ਸਾਰੀਆਂ ਲੜਕੀਆਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਪਣੀ ਸੁਰੱਖਿਆ ਲਈ ਸਾਵਧਾਨ ਰਹਿਣ ਦੀ ਜ਼ਰੂਰਤ ਹੈ।

 

Check Also

ਸੱਜਣ ਕੁਮਾਰ ਨੂੰ 21 ਫਰਵਰੀ ਨੂੰ ਸੁਣਵਾਈ ਜਾਵੇਗੀ ਸਜ਼ਾ

ਕਤਲ ਦੇ ਮਾਮਲੇ ਵਿਚ ਦੋਸ਼ੀ ਹੈ ਕਾਂਗਰਸੀ ਆਗੂ ਸੱਜਣ ਕੁਮਾਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਿੱਲੀ ’ਚ …