
ਦੋ ਹੋਰ ਬੱਚਿਆਂ ਦੇ ਦਮ ਤੋੜਨ ਨਾਲ ਮੌਤਾਂ ਦੀ ਗਿਣਤੀ ਵਧ ਕੇ 22 ਹੋਈ
ਚੰਡੀਗੜ੍ਹ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਪੁਲਿਸ ਨੇ ਤਾਮਿਲਨਾਡੂ ਸਥਿਤ ਸ੍ਰੀਸਨ ਫਾਰਮਾ ਦੇ ਮਾਲਕ ਰੰਗਨਾਥਨ ਗੋਵਿੰਦਨ ਨੂੰ ਚੇਨਈ ਤੋਂ ਗਿ੍ਰਫਤਾਰ ਕਰ ਲਿਆ ਹੈ। ਰੰਗਨਾਥਨ ਨੂੰ ਖੰਘ ਦੀ ਮਿਲਾਵਟੀ ਦਵਾਈ ਕੋਲਡਰਿਫ ਕਾਰਨ ਬੱਚਿਆਂ ਦੀ ਹੋਈ ਮੌਤ ਦੇ ਮਾਮਲੇ ਵਿਚ ਗਿ੍ਰਫਤਾਰ ਕੀਤਾ ਗਿਆ ਹੈ। ਪੁਲਿਸ ਤੇ ਡਰੱਗ ਕੰਟਰੋਲ ਅਧਿਕਾਰੀਆਂ ਵਲੋਂ ਲੰਘੀ 5 ਅਕਤੂਬਰ ਤੋਂ ਗੋਵਿੰਦਨ ਦੀ ਪੈੜ ਨੱਪਣ ਲਈ ਉਸ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖੀ ਜਾ ਰਹੀ ਸੀ। ਖੰਘ ਦੀ ਇਸ ਜ਼ਹਿਰੀਲੀ ਦਵਾਈ ਕਰਕੇ ਸਭ ਤੋਂ ਵੱਧ ਮੌਤਾਂ ਛਿੰਦਵਾੜਾ ਵਿਚ ਹੋਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋ ਹੋਰ ਬੱਚਿਆਂ ਦੇ ਦਮ ਤੋੜਨ ਨਾਲ ਇਹ ਜ਼ਹਿਰੀਲੀ ਦਵਾਈ ਪੀਣ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 22 ਹੋ ਗਈ ਹੈ। ਇਹ ਵੀ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਵੀ ਇਸ ਖੰਘ ਦੀ ਦਵਾਈ ਕੋਲਡਰਿਫ ’ਤੇ ਪਾਬੰਦੀ ਲਗਾ ਦਿੱਤੀ ਸੀ।

