ਕੋਲਕਾਤਾ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਅੰਗਰੇਜ਼ੀ ਰਾਜ ਖ਼ਿਲਾਫ਼ ਲੜਾਈ ‘ਚ ਪੰਜਾਬ ਤੇ ਬੰਗਾਲ ਦੇ ਲੋਕਾਂ ਨੇ ਮੋਹਰੀ ਭੂਮਿਕਾ ਨਿਭਾਈ। ਸ਼ਹੀਦ ਮੀਨਾਰ ਗਰਾਊਂਡ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ‘ਚ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਤੇ ਬੰਗਾਲੀਆਂ ਦਾ ਆਪਸ ‘ਚ ਡੂੰਘਾ ਰਿਸ਼ਤਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਅੰਡੇਮਾਨ ਸੈਲੂਲਰ ਜੇਲ੍ਹ ਜਾ ਕੇ ਅੰਗਰੇਜ਼ੀ ਰਾਜ ਖ਼ਿਲਾਫ਼ ਲੜਨ ਵਾਲਿਆਂ ਦੀ ਸੂਚੀ ਵੇਖੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਅੰਗਰੇਜ਼ੀ ਰਾਜ ਵਿਰੁੱਧ ਲੜਾਈ ‘ਚ ਪੰਜਾਬੀ ਤੇ ਬੰਗਾਲੀ ਮੋਹਰੀ ਰਹੇ।
ਪੰਜਾਬ ‘ਚ ਸਿੱਖ ਧਰਮ ਦੇ ਬਹੁਤ ਸਾਰੇ ਪੈਰੋਕਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਪੱਛਮੀ ਬੰਗਾਲ ‘ਚ ਬਹੁਤ ਸਾਰੀਆਂ ਚੀਜ਼ਾਂ ਸਾਂਝੀਆਂ ਹਨ ਤੇ ਇਕ ਡੂੰਘਾ ਸਾਂਝਾ ਰਿਸ਼ਤਾ ਹੈ, ਪੰਜਾਬ ਦੇ ਲੋਕ ਦੇਸ਼ ਲਈ ਲੜਦੇ ਤੇ ਕੰਮ ਕਰਦੇ ਹਨ, ਮੈਂ ਪੰਜਾਬ ਰਾਜ ਤੇ ਇਸ ਦੇ ਲੋਕਾਂ ਨੂੰ ਸਲਾਮ ਕਰਦੀ ਹਾਂ।
Check Also
ਕੋਵਿਡ ਵੈਕਸੀਨ ਦਾ ਅਚਾਨਕ ਹੋ ਰਹੀਆਂ ਮੌਤਾਂ ਨਾਲ ਕੋਈ ਸਬੰਧ ਨਹੀਂ
18 ਤੋਂ 45 ਸਾਲ ਦੇ ਵਿਅਕਤੀਆਂ ਦੀ ਅਚਾਨਕ ਮੌਤ ’ਤੇ ਹੋਈ ਸਟੱਡੀ ਨਵੀਂ ਦਿੱਲੀ/ਬਿਊਰੋ …