Breaking News
Home / ਭਾਰਤ / ਵਿਸਤਾਰਾ ਦੀ ਉਡਾਣ ‘ਚ ਇਤਾਲਵੀ ਮਹਿਲਾ ਵੱਲੋਂ ਬਦਸਲੂਕੀ

ਵਿਸਤਾਰਾ ਦੀ ਉਡਾਣ ‘ਚ ਇਤਾਲਵੀ ਮਹਿਲਾ ਵੱਲੋਂ ਬਦਸਲੂਕੀ

ਮੁੰਬਈ : ਅਬੂ ਧਾਬੀ ਤੋਂ ਮੁੰਬਈ ਲਈ ਵਿਸਤਾਰਾ ਦੀ ਉਡਾਣ ‘ਚ ਬਿਜ਼ਨਸ ਕਲਾਸ ਵਿੱਚ ਦਾਖਲ ਹੋਣ ਤੋਂ ਰੋਕੇ ਜਾਣ ‘ਤੇ ਇੱਕ ਮਹਿਲਾ ਯਾਤਰੀ ਨੇ ਕਥਿਤ ਤੌਰ ‘ਤੇ ਚਾਲਕ ਟੀਮ ਦੇ ਮੈਂਬਰ ਨੂੰ ਮੁੱਕਾ ਮਾਰਿਆ, ਹੋਰ ਮੁਲਾਜ਼ਮਾਂ ਨਾਲ ਝਗੜਾ ਤੇ ਦੁਰਵਿਹਾਰ ਕੀਤਾ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਬੀਤੇ ਦਿਨੀਂ ਵਾਪਰੀ ਤੇ ਜਹਾਜ਼ ਦੇ ਮੁੰਬਈ ਉੱਤਰਨ ਮਗਰੋਂ ਚਾਲਕ ਟੀਮ ਦੇ ਮੈਂਬਰਾਂ ਨੇ 45 ਸਾਲਾ ਮਹਿਲਾ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵਿਸਤਾਰਾ ਨੇ ਇੱਕ ਬਿਆਨ ‘ਚ ਕਿਹਾ ਕਿ ਮਹਿਲਾ ਯਾਤਰੀ ਨੂੰ ਉਸ ਦੇ ਮਾੜੇ ਤੇ ਹਿੰਸਕ ਵਿਹਾਰ ਕਾਰਨ ਰੋਕਿਆ ਗਿਆ ਤੇ ਨਿਰਧਾਰਤ ਨਿਯਮ ਪ੍ਰਕਿਰਿਆ ਤਹਿਤ ਘਟਨਾ ਬਾਰੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਸਹਾਰ ਥਾਣੇ ਦੇ ਇੱਕ ਅਧਿਕਾਰੀ ਅਨੁਸਾਰ ਮਹਿਲਾ ਦੀ ਪਛਾਣ ਪਾਓਲਾ ਪੇਰੂਸ਼ੀਓ ਵਜੋਂ ਵਜੋਂ ਹੋਈ ਹੈ ਜੋ ਸੋਮਵਾਰ ਤੜਕੇ ਇਕਾਨਮੀ ਕਲਾਸ ਦੀ ਟਿਕਟ ਨਾਲ ਜਹਾਜ਼ ‘ਚ ਸਵਾਰ ਹੋਈ ਸੀ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ

ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …