ਪਾਕਿਸਤਾਨ ਵਿਚ ਹੀ ਹੈ ਮਸੂਦ ਅਜ਼ਹਰ
ਨਵੀਂ ਦਿੱਲੀ/ਬਿਊਰੋ ਨਿਊਜ਼
ਚਾਰੇ ਪਾਸਿਆਂ ਤੋਂ ਪੈ ਰਹੇ ਦਬਾਅ ਤੋਂ ਬਾਅਦ ਪਾਕਿਸਤਾਨ ਨੇ ਮੰਨ ਹੀ ਲਿਆ ਕਿ ਅੱਤਵਾਦੀ ਮਸੂਦ ਅਜ਼ਹਰ ਉਨ੍ਹਾਂ ਦੇ ਕੋਲ ਹੀ ਹੈ। ਪਰ ਮਸੂਦ ‘ਤੇ ਕਾਰਵਾਈ ਕਰਨ ਦਾ ਪਾਕਿਸਤਾਨ ਦਾ ਅਜੇ ਵੀ ਮੂਡ ਨਹੀਂ ਹੈ। ਪਾਕਿ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਮਸੂਦ ਅਜ਼ਹਰ ਪਾਕਿਸਤਾਨ ਵਿਚ ਹੀ ਹੈ ਅਤੇ ਉਹ ਬਹੁਤ ਜ਼ਿਆਦਾ ਬਿਮਾਰ ਹੈ। ਉਨ੍ਹਾਂ ਦੱਸਿਆ ਕਿ ਮਸੂਦ ਏਨਾ ਬਿਮਾਰ ਹੈ ਕਿ ਉਹ ਘਰ ਛੱਡ ਕੇ ਬਾਹਰ ਵੀ ਨਹੀਂ ਜਾ ਸਕਦਾ।
ਅਜ਼ਹਰ ‘ਤੇ ਕਾਰਵਾਈ ਨੂੰ ਲੈ ਕੇ ਪਾਕਿ ਦੇ ਵਿਦੇਸ਼ ਮੰਤਰੀ ਨੇ ਇਕ ਵਾਰ ਫਿਰ ਸਬੂਤਾਂ ਦਾ ਰਾਗ ਅਲਾਪਿਆ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਪੁਲਵਾਮਾ ਹਮਲੇ ਸਬੰਧੀ ਸਬੂਤ ਪੇਸ਼ ਕਰਦਾ ਹੈ, ਜੋ ਕਿ ਪਾਕਿਸਤਾਨ ਦੀ ਨਿਆਂ ਪਾਲਿਕਾ ਅਤੇ ਲੋਕਾਂ ਨੂੰ ਯਕੀਨ ਦਿਵਾ ਸਕਣ ਕਿ ਮਸੂਦ ਅੱਤਵਾਦੀ ਗਤੀਵਿਧੀਆਂ ਵਿਚ ਹੈ ਤਾਂ ਜ਼ਰੂਰ ਕਾਰਵਾਈ ਹੋਵੇਗੀ। ਧਿਆਨ ਰਹੇ ਕਿ ਪੁਲਵਾਮਾ ਵਿਚ ਹੋਏ ਫਿਦਾਈਨ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਨੇ ਲਈ ਸੀ, ਜਿਸਦਾ ਸਰਗਣਾ ਮਸੂਦ ਅਜ਼ਹਰ ਹੀ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …