9.1 C
Toronto
Thursday, October 15, 2026
spot_img
Homeਭਾਰਤਬੇਟੇ ਦੇ ਵਿਆਹ ਲਈ ਲਾਲੂ ਯਾਦਵ ਨੂੰ ਮਿਲੀ ਤਿੰਨ ਦਿਨ ਦੀ ਪੈਰੋਲ

ਬੇਟੇ ਦੇ ਵਿਆਹ ਲਈ ਲਾਲੂ ਯਾਦਵ ਨੂੰ ਮਿਲੀ ਤਿੰਨ ਦਿਨ ਦੀ ਪੈਰੋਲ

ਬੇਟੇ ਦੇ ਵਿਆਹ ਲਈ ਲਾਲੂ ਯਾਦਵ ਨੂੰ ਮਿਲੀ ਤਿੰਨ ਦਿਨ ਦੀ ਪੈਰੋਲ11 ਤੋਂ 13 ਮਈ ਤੱਕ ਰਹਿਣਗੇ ਜੇਲ੍ਹ ਤੋਂ ਬਾਹਰ, ਪਰ ਮੀਡੀਆ ਨਾਲ ਗੱਲਬਾਤ ਨਹੀਂ ਕਰਨਗੇ
ਪਟਨਾ/ਬਿਊਰੋ ਨਿਊਜ਼
ਜੇਲ੍ਹ ਦੀ ਹਵਾ ਖਾ ਰਹੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਤਿੰਨ ਦਿਨ ਦੀ ਪੈਰੋਲ ਮਿਲ ਗਈ ਹੈ। ਚੇਤੇ ਰਹੇ ਕਿ ਲਾਲੂ ਯਾਦਵ ਦੇ ਬੇਟੇ ਤੇਜ਼ਪ੍ਰਤਾਪ ਦਾ ਵਿਆਹ 12 ਮਈ ਨੂੰ ਹੋਣਾ ਹੈ। ਬੇਟੇ ਦੇ ਵਿਆਹ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਲਾਲੂ ਨੂੰ 11 ਤੋਂ 13 ਮਈ ਤੱਕ ਪੈਰੋਲ ਦਿੱਤੀ ਗਈ ਹੈ, ਪਰ ਲਾਲੂ ਜਦੋਂ ਤੱਕ ਜੇਲ੍ਹ ਤੋਂ ਬਾਹਰ ਰਹਿਣਗੇ, ਉਹ ਮੀਡੀਆ ਨਾਲ ਗੱਲਬਾਤ ਨਹੀਂ ਕਰ ਸਕਣਗੇ। ਇਸ ਦੌਰਾਨ ਲਾਲੂ ਨਾਲ ਸੁਰੱਖਿਆ ਜਵਾਨ ਵੀ ਤਾਇਨਾਤ ਰਹਿਣਗੇ। ਜ਼ਿਕਰਯੋਗ ਹੈ ਕਿ ਚਾਰਾ ਘੋਟਾਲੇ ਦੇ ਕਈ ਮਾਮਲਿਆਂ ਵਿਚ ਲਾਲੂ ਯਾਦਵ ਨੂੰ 27 ਸਾਲ ਦੀ ਸਜ਼ਾ ਸੁਣਾਈ ਹੈ। ਪਿਛਲੇ ਦਿਨੀਂ ਲਾਲੂ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਏਮਜ਼ ਵਿਚ ਦਾਖਲ ਕਰਵਾਇਆ ਗਿਆ ਸੀ ਤੇ ਕੁਝ ਦਿਨਾਂ ਬਾਅਦ ਹੀ ਰਾਂਚੀ ਦੇ ਰਿਮਜ਼ ਹਸਪਤਾਲ ਭੇਜ ਦਿੱਤਾ ਸੀ।

RELATED ARTICLES
POPULAR POSTS