5.1 C
Toronto
Thursday, November 6, 2025
spot_img
Homeਪੰਜਾਬਸੜਕ ਹਾਦਸੇ 'ਚ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ ਜ਼ਖਮੀ

ਸੜਕ ਹਾਦਸੇ ‘ਚ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ ਜ਼ਖਮੀ

ਬਾਂਹ ਟੁੱਟੀ, ਲਗਾਉਣਾ ਪਿਆ ਪਲੱਸਤਰ
ਚੰਡੀਗੜ੍ਹ/ਬਿਊਰੋ ਨਿਊਜ਼
ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਗੁਰਚੇਤ ਚਿੱਤਰਕਾਰ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕਰਕੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਸ਼ੋਅ ਕਰਨ ਲਈ ਆਸਟਰੇਲੀਆ ਜਾਣਾ ਸੀ ਅਤੇ ਦਿੱਲੀ ਤੋਂ ਆਸਟਰੇਲੀਆ ਦੀ ਫਲੈਟ ਸੀ। ਦਿੱਲੀ ਜਾਂਦੇ ਸਮੇਂ ਰਸਤੇ ਵਿਚ ਡਰਾਈਵਰ ਦੀ ਅੱਖ ਲੱਗ ਗਈ, ਜਿਸ ਕਰਕੇ ਕਾਰ ਸੜਕ ਤੋਂ ਉਤਰ ਕੇ ਸਿੱਧੀ ਇਕ ਦਰਖਤ ਨਾਲ ਜਾ ਵੱਜੀ। ਇਸ ਸੜਕ ਹਾਦਸੇ ਵਿਚ ਗੁਰਚੇਤ ਚਿੱਤਰਕਾਰ ਦੀ ਬਾਂਹ ਟੁੱਟ ਗਈ, ਜਿਸ ਨੂੰ ਪਲੱਸਤਰ ਲਗਾਉਣਾ ਪਿਆ।

RELATED ARTICLES
POPULAR POSTS