Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

ਓਮੀਕਰੋਨ

ਟੀਕੇ ਵੈਕਸੀਨ ਦੇ ਪਹਿਲਾਂ ਸੀ ਦੋ ਲੱਗੇ,
Booster ਲੈਣ ਨੂੰ ਵੀ ਹੋ ਗਈ ਤਿਆਰ ਦੁਨੀਆਂ।
ਖ਼ੁਰਾ-ਖੋਜ ਨਹੀਂ ਜਿਸਦਾ ਨਜ਼ਰ ਆਉਂਦਾ,
ਅਣਦਿਸੇ Virus ਦਾ ਹੋ ਗਈ ਸ਼ਿਕਾਰ ਦੁਨੀਆਂ।
Steam ਲੈ ਕੇ ਹੱਥ Sanitize ਕਰਦੀ,
ਮੂੰਹ ਢੱਕ ਕੇ ਨਿਕਲਦੀ ਹੈ ਬਾਹਰ ਦੁਨੀਆਂ।
ਸਕੂਲ, ਕੰਮ ਤੇ ਆਉਣ-ਜਾਣ ਬੰਦ ਕਰਿਆ,
ਬਿਠਾ ਛੱਡੀ ਹੈ ਕਰਕੇ ਲਾਚਾਰ ਦੁਨੀਆਂ।
ਕਰਫਿਊ ਰਾਤਾਂ ਦਾ ਘਰਾਂ ਵਿੱਚ ਹੰਢਾ ਪਹਿਲਾਂ,
ਦਿਨ ਚੜ੍ਹੇ ਰੈਲੀਆਂ ਦਾ ਬਣੇ ਸ਼ਿੰਗਾਰ ਦੁਨੀਆਂ।

ਖੰਘ, ਤਾਪ ਤੇ ਨਾ ਹੀ ਕੋਈ ਦਿਸੇ ਲੱਛਣ,
ਨਜ਼ਰ ਆਏ ਪਰ ਅੱਧੀ ਬੀਮਾਰ ਦੁਨੀਆਂ ।
‘ਗਿੱਲ ਬਲਵਿੰਦਰਾ’ ਸ਼ਾਇਦ Omicron ਨਾ ਮਾਰੇ,
ਪਰ ਲਗਦਾ ਦਹਿਸ਼ਤ ਨੇ ਦੇਣੀ ਹੈ ਮਾਰ ਦੁਨੀਆਂ ।
ਗਿੱਲ ਬਲਵਿੰਦਰ
CANADA +1.416.558.5530 ([email protected] )

 

Check Also

ਪਰਵਾਸੀ ਨਾਮਾ

TORONTO SNOWFALL ਲੱਗੀ Break ਸੀ ਹਫ਼ਤੇ ਦੇ ਦਿਨ ਪਹਿਲੇ, Toronto ਸ਼ਹਿਰ ਨੇ ਫੜੀ ਰਫ਼ਤਾਰ ਹੈ …