Breaking News
Home / ਰੈਗੂਲਰ ਕਾਲਮ / ਪਰਵਾਸੀ ਨਾਮਾ

ਪਰਵਾਸੀ ਨਾਮਾ

Police Man Shot In Toronto
Toronto ਸ਼ਹਿਰ ਹੁਣ ਰਿਹਾ ਨਾ ਸੇਫ ਅੱਜ-ਕੱਲ੍ਹ,
ਜ਼ੁਰਮ ਹੁੰਦੇ ਨੇ ਰੋਜ਼ ਦੇ ਤਿੰਨ-ਚਾਰ ਏਥੇ।
ਭੈਅ ਕਾਨੂੰਨ ਦਾ ਹੈ ਨਹੀਂ ਅਪਰਾਧੀਆਂ ਨੂੰ,
ਵਾਰਦਾਤ ਕਰਨ ਤੇ ਹੋ ਜਾਣ ਫ਼ਰਾਰ ਏਥੇ।
Police man ਦੀ ਇਹਨਾਂ ਕੱਲ੍ਹ ਜਾਨ ਲੈ ਲਈ,
ਗੋਲੀ ਮਾਰ ਦੌੜੇ ਸ਼ਰੇ-ਬਜ਼ਾਰ ਏਥੇ।
ਡਾਕੇ, ਚੋਰੀਆਂ ਤੇ ਲੁੱਟੀ ਸਟੋਰ ਜਾਂਦੇ,
ਧੱਕੇ ਨਾਲ ਖੋਹ ਕੇ ਲੈ ਜਾਣ ਕਾਰ ਏਥੇ।
ਰੋਕ ਸਕਣ ਨਾ ਜ਼ੇਲ੍ਹਾਂ, ਗੁੰਡਾ ਅਨਸਰਾਂ ਨੂੰ,
ਝੱਟ ਆਉਂਦੇ ਨੇ ਜ਼ਮਾਨਤਾਂ ਤੇ ਬਾਹਰ ਏਥੇ।
ਸਰੀਫ਼ ਲੋਕ ਨਾ ਚਾਕੂ ਕੋਲ ਰੱਖ ਸਕਦੇ,
ਵਿਗ਼ੜੇ ਚੱਕੀ ਫਿਰਨ ਮਾਰੂ ਹਥਿਆਰ ਏਥੇ।
ਚਰਚਾ ਹੋਵੇ ਪਰ ਨਿਕਲਦਾ ਹੱਲ ਕੋਈ ਨਾ,
‘ਬਲਵਿੰਦਰਾ’ ਵਾਅਦੇ ਲੱਖ ਕਰੇ ਸਰਕਾਰ ਏਥੇ।

ਗਿੱਲ ਬਲਵਿੰਦਰ
CANADA +1.416.558.5530
([email protected] )
ਫ਼ੋਨ: 94635-72150

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 15ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ …